ਕਿੰਨਾ ਸਾਨੂੰ ਚਾਅ ਸੀ ਤੇਰੇ ਆਵਣ ਦਾ।
ਅੱਖਾਂ ਦੇ ਵਿਚ ਰਾਹ ਸੀ ਤੇਰੇ ਆਵਣ ਦਾ।
ਅੰਬਰ ਨਾਲੋਂ ਵੀਂ ਉਚੀ ਸੀ ਇੱਕ ਖ਼ੁਸ਼ੀ,
ਮੇਰੇ ਸਾਹ ਵਿਚ ਸਾਹ ਸੀ ਤੇਰੇ ਆਵਣ ਦਾ।
ਮੁੱਦਤ ਪਿੱਛੋਂ ਸੂਹੇ-ਸੂਹੇ ਰੰਗਾਂ ਵਿਚ,
ਫੁੱਲ ਕੋਈ ਖਿੜ੍ਹਿਆ ਸੀ ਤੇਰੇ ਆਵਣ ਦਾ।
ਲੋਅ ਦੇ ਵਿਚ ਹਜ਼ਾਰਾਂ ਤੇਰੇ ਚਿਹਰੇ ਸੀ,
ਸੂਰਜ ਅੱਜ ਚੜ੍ਹਿਆ ਸੀ ਤੇਰੇ ਆਵਣ ਦਾ।
ਸਾਰੇ ਘਰ ਨੂੰ ਰੀਝਾਂ ਨਾਲ ਸਜਾਇਆ ਹੈ,
ਮੈਂ ਇਕ ਖ਼ਤ ਪੜ੍ਹਿਆ ਸੀ ਤੇਰੇ ਆਵਣ ਦਾ।
ਧਰਤੀ ਉਤੋਂ ਫੁੱਟ-ਫੁੱਟ ਉਚੇ ਉਡਦੇ ਹਾਂ,
ਸੰਦੇਸ਼ਾ ਮਿਲਿਆ ਸੀ ਤੇਰੇ ਆਵਣ ਦਾ।
ਇੱਕ ਸਮੁੰਦਰ ਫਿਰ ਪੂਰੇ ਦਾ ਪੂਰਾ ਹੀ,
ਬਾਲਮ ਵਿਚ ਰਲਿਆ ਸੀ ਤੇਰੇ ਆਵਣ ਦਾ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409
ਐਡਮਿੰਟਨ ਕੈਨੇਡਾ।