ਜਪਾਨ 28 ਅਪ੍ਰੈਲ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
ਚਰਚਿਤ ਗੀਤਕਾਰ ਅਤੇ ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਕਮਲਜੀਤ ਨਵਾਂਸ਼ਹਿਰ ਦਾ ਗਾਇਆ ਦੋਗਾਣਾ ਖੇਤੀ ਦਾ ਛੱਡ ਦੇ ਖਹਿੜਾ ਰੀਲੀਜ਼ ਕੀਤਾ ਗਿਆ। ਪੰਜਾਬ ਦੀ ਨਾਮਵਰ ਕੈਸਿਟ ਕੰਪਨੀ ਜੋਧਾ ਰਿਕਾਰਡਜ਼ ਵਿੱਚ ਰਿਲੀਜ਼ ਹੋਏ ਦੋਗਾਣੇ ਖੇਤੀ ਦਾ ਛੱਡ ਦੇ ਖਹਿੜਾ ਬਾਰੇ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਜਗਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ਦੇ ਮਸ਼ਹੂਰ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਦਾ ਲਿਖੇ ਦੋਗਾਣੇ ਖੇਤੀ ਦਾ ਛੱਡ ਦੇ ਖਹਿੜਾ ਨੂੰ ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਕਮਲਜੀਤ ਨਵਾਂਸ਼ਹਿਰ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਗਾਇਆ ਅਤੇ ਨਿਭਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦੋਗਾਣੇ ਵਿੱਚ ਸੰਗੀਤਕ ਰੰਗ ਭਰਨ ਅਤੇ ਵੀਡੀਓ ਫ਼ਿਲਮਾਂਕਣ ਕਰਨ ਦੀ ਜ਼ਿੰਮੇਵਾਰੀ ਅਵਤਾਰ ਧੀਮਾਨ ਨੇ ਬਾਖੂਬੀ ਨਿਭਾਈ ਹੈ। ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਵਿਸ਼ੇਸ਼ ਸਹਿਯੋਗ ਨਾਲ ਰਿਲੀਜ਼ ਹੋਏ ਦੋਗਾਣੇ ਖੇਤੀ ਦਾ ਛੱਡ ਦੇ ਖਹਿੜਾ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੰਪਨੀ ਪ੍ਰਡਿਊਸਰ, ਗੀਤਕਾਰ ਅਤੇ ਗਾਇਕ ਰੁਪਿੰਦਰ ਜੋਧਾਂ ਜਪਾਨ ਨੇ ਦੱਸਿਆ ਕਿ ਕਿਸੇ ਸਮੇਂ ਸਭ ਤੋਂ ਵਧੀਆ ਧੰਦਾ ਸਮਝੀਂ ਜਾਣ ਵਾਲੀ ਖੇਤੀਬਾੜੀ ਅੱਜ ਸਮੇਂ ਦੇ ਹਾਕਮਾਂ ਦੀਆਂ ਗਲਤ ਨੀਤੀਆਂ ਕਾਰਨ ਘਾਟੇ ਦਾ ਸੌਦਾ ਬਣ ਚੁੱਕੀ ਹੈ ਜਿਸ ਕਾਰਨ ਆਏਂ ਦਿਨ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ ਦੇ ਸੱਚ ਦਾ ਬਾਖੂਬੀ ਚਿਤਰਨ ਕਰਨ ਵਾਲ਼ਾ ਇਹ ਦੋਗਾਣਾ ਸਰੋਤਿਆਂ ਨੂੰ ਜ਼ਰੂਰ ਪਸੰਦ ਆਵੇਗਾ।
Leave a Comment
Your email address will not be published. Required fields are marked with *