”ਝੂਲਾ ਝੁਲੋ ਰੇ ਰਾਧਾ ਰਾਣੀ ਝੂਲਾਣੇ ਤੇਰਾ ਸ਼ਾਮ ਆਇਆ ਰੇ”, ਸਾਵਨ ਮੇਂ ਝੁਲਾਯੋ ਝੂਲਾ ਹੋ ਮੇਰੇ ਬਾਂਕੇ ਬਿਹਾਰੀ ਕੋ ਆਦਿ ਭਜਨਾਂ ਨੇ ਭਗਤਾਂ ਨੂੰ ਨੱਚਣ ਲਈ ਕੀਤਾ ਮਜਬੂਰ।
ਅਹਿਮਦਗੜ੍ਹ 21 ਜੁਲਾਈ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਗੁਰੂ ਪੂਰਨਿਮਾ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ 21 ਜੁਲਾਈ ਦਿਨ ਐਤਵਾਰ ਨੂੰ ਕੌਂਸਲਰ ਜਸਵਿੰਦਰ ਸ਼ਰਮਾ, ਦੀਪਕ ਸ਼ਰਮਾ ਦੀਪਾ ਭੋਜਰਾਜ ਸ਼ਰਮਾ, ਨਵਦੀਪ ਸ਼ਰਮਾ ਦੇ ਗ੍ਰਹਿ ਵਿਖੇ ਕੀਰਤਨ ਕਰਕੇ ਗੁਰੂ ਪੂਰਨਿਮਾ ਦਾ ਤਿਉਹਾਰ ਮਨਾਇਆ। ਇਸ ਮੌਕੇ ‘ਤੇ ਸ਼ਰਧਾਲੂਆਂ ਨੇ ‘ਸਾਵਣ ਮੇ ਝੁਲਾਯੋ ਝੂਲਾ, ਹੋ ਮੇਰੇ ਬਾਂਕੇ ਬਿਹਾਰੀ ਕੋ’, ‘ਝੂਲਾ ਝੂਲੋ ਰੀ ਰਾਧਾ ਰਾਣੀ ਝੂਲਾਣੇ ਤੇਰਾ ਸ਼ਾਮ ਆਇਆ ਰੇ’, ‘ਮੈਂ ਕਿਨਹੁ ਕਿੰਹੂ ਦੱਸਾ ਗੋਪਾਲ ਦੀਆ ਗੱਲਾਂ’, ‘ਨੀ ਮੈਂ ਸ਼ਾਮ ਮਨਾਉਣਾ ਨੀ ਚਾਹੇ ਲੋਕ ਬੋਲੀਆਂ ਬੋਲਣ” ਆਦਿ ਭਜਨ ਗਾ ਕੇ ਉਥੇ ਮੌਜੂਦ ਸੈਂਕੜੇ ਸੰਗਤਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਬੋਲਦਿਆਂ ਪ੍ਰਧਾਨ ਰਮਨ ਸੂਦ ਰਾਜੇਸ਼ ਜੋਸ਼ੀ ਹੈਪੀ ਅਤੇ ਸਕੱਤਰ ਲੈਕਚਰਾਰ ਲਲਿਤ ਗੁਪਤਾ ਨੇ ਕਿਹਾ ਕਿ ਗੁਰੂ ਦੀ ਮਹਿਮਾ ਨੂੰ ਬਿਆਨ ਕਰਨਾ ਸੰਭਵ ਨਹੀਂ ਹੈ। ਸ਼੍ਰੀ ਗੁਪਤਾ ਨੇ ਕਿਹਾ ਕਿ ਗੁਰੂ ਜੀ ਸੂਰਜ ਦੇ ਪ੍ਰਕਾਸ਼ ਦੀ ਤਰ੍ਹਾਂ ਹਨ ਅਤੇ ਗੁਰੂ ਦੀ ਮਹਿਮਾ ਦਾ ਵਰਣਨ ਕਰਨਾ ਸੂਰਜ ਦੇ ਸਾਹਮਣੇ ਦੀਵਾ ਦਿਖਾਉਣ ਵਾਂਗ ਹੋਵੇਗਾ । ਇਸ ਮੌਕੇ ਮਹੇਸ਼ ਸ਼ਰਮਾ ਦੇਸਰਾਜ ਸ਼ਰਮਾ ਤੇਜ ਕਾਂਸਲ ਰਾਜੀਵ ਰਾਜੁ ਬਬਲੀ ਜਿੰਦਲ, ਸਰਿਤਾ ਸੋਫਤ, ਨੈਨਸੀ ਜਿੰਦਲ, ਪੂਨਮ ਗਰਗ, ਊਸ਼ਾ ਰਾਣੀ ਤ੍ਰਿਪਤਾ ਸ਼ਰਮਾ ਕਮਲੇਸ਼ ਸਿੰਗਲਾ ਮੀਨਾਕਸ਼ੀ ਗੁਪਤਾ, ਮੰਜਿਸ਼ਠਾ ਗੁਪਤਾ, ਵੰਦਨਾ ਗਰਗ, ਰਿਤੂ ਗੋਇਲ, ਆਰਤੀ ਸ਼ਰਮਾ, ਵੀਨਾ ਸ਼ਰਮਾ, ਸ਼ਸ਼ੀ ਜੋਸ਼ੀ ਵਨੀਤਾ ਵਰਮਾ, ਸੁਸ਼ਮਾ ਵਰਮਾ, ਰੀਟਾ ਰਾਣੀ, ਸਰਿਤਾ ਗਰਗ, ਏਕਤਾ ਢੰਡ, ਜੋਤੀ ਗੋਗਨਾ, ਕੰਚਨ, ਮੁਕੇਸ਼ ਕੁਮਾਰ ਮੋਰਵਾਲ, ਰਮੇਸ਼ ਚੰਦ ਘਈ, ਰਾਮ ਦਿਆਲ, ਸ਼ੁਭਮ ਕੁਮਾਰ, ਅਮਿਤ ਸੂਦ, ਰਿੰਕੂ ਸੂਦ, ਰਮੇਸ਼ ਸਿੰਗਲਾ, ਰਜਿੰਦਰ ਗੋਇਲ, ਦੀਪਕ ਸਿੰਗਲਾ , ਰਾਜੂ ਸਿੰਗਲਾ , ਨਰੇਸ਼ ਕਾਲੜਾ , ਨਿਸ਼ਾ ਗੋਇਲ , ਗਿਆਨ ਸਿੰਗਲਾ ਰੌਕੀ ਸਿੰਗਲਾ ਸੁਨੀਤਾ ਜੋਸ਼ੀ, ਰਕਸ਼ਾ ਜੋਸ਼ੀ ,ਰਾਜੇਸ਼ ਸੇਠੀ ਇਲੈਕਟ੍ਰੀਕਲ , ਰਾਜੇਸ਼ ਜੋਸ਼ੀ ਹੈਪੀ , ਸੰਜੀਵ ਵਰਮਾ, ਰਿਤਿਕ ਵਰਮਾ , ਤਰੁਣ ਸਿੰਗਲਾ , ਗੋਲਡੀ ਗਰਗ , ਸਾਰਥਕ ਜੋਸ਼ੀ , ਰਾਜੀਵ ਰਾਜੂ , ਲਲਿਤ ਗੁਪਤਾ, ਗਾਇਤਰੀ ਸ਼ਰਮਾ, ਉਮਾ ਸ਼ਰਮਾ, ਸਰਸਵਤੀ ਸ਼ਰਮਾ, ਈਸ਼ਾ ਸ਼ਰਮਾ, ਹਿਮਾਨੀ ਸ਼ਰਮਾ, ਮਾਨਸੀ ਆਦਿ ਹਾਜ਼ਰ ਸਨ | ਅੰਤ ਵਿੱਚ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।