ਉੱਤੇ ਚਿੱਟੇ ਕੋਰੇ ਕਾਗਜ਼
ਬਸ ਅੱਧੇ ਕੁ ਸਫ਼ੇ ਤੇ
ਲਿਖੇ ਹੋਏ ਮੈਂ ਚਾਰ ਕ ਅੱਖਰ
ਪਿੰਡ ਨੂੰ ਜਾਂਦੇ ਕੱਚੇ ਪਹੇ ਤੇ
ਲਿਖੇ ਹੋਏ ਮੈਂ ਚਾਰ ਕ ਅੱਖਰ
ਕੀ-ਕੀ ਕਰਦੇ ਹੁੰਦੇ ਸ਼ਹਿਰ ਨੂੰ ਜਾਂਦੇ
ਆਕੇ ਆਥਣੇ ਲਾਉਂਦੇ ਰੇਸਾਂ
ਨਾਲ-ਨਾਲ ਨਹਿਰ ਨੂੰ ਜਾਂਦੇ
ਯਾਦ ਕੱਲੇ ਕੱਲੇ ਸਾਜ
ਜਿਵੇਂ ਹੁੰਦੇ ਸਾਜੀ ਦੇ
ਲਿਖੇ ਹੋਏ ਮੈਂ ਚਾਰ ਕ ਅੱਖਰ
ਬਿੰਦਰ,ਕਿੰਦੇ ਅਤੇ ਰਾਜੀ ਤੇ
ਗਲੀਆਂ ਚ ਪੱਟੀ ਕੱਲੀ-ਕੱਲੀ ਡਿੰਘ ਦੀ
ਚੇਤੇ ਮੈਂਨੂ ਟੀਮ ਲੱਪੇ ਵਾਲੀ ਫਿੰਡ ਦੀ
ਪੀਚੋ,ਰੋੜੇ,ਦਾਈਆਂ ਨਾਲੇ ਅੰਨ੍ਹੇ ਝੋਟੇ ਤੇ
ਲਿਖੇ ਹੋਏ ਮੈਂ ਚਾਰ ਕ ਅੱਖਰ
ਝੱਲੀਆਂ ਵਾਲੇ ਬਰੋਟੇ ਤੇ
ਲਿਖੇ ਹੋਏ ਮੈਂ ਚਾਰ ਕੁ ਅੱਖਰ
ਪੀਂਘ ਵਾਲੀ ਫੱਟੀ ਤੇ
ਟੋਭੇ,ਖੂਹ,ਫਿਰਨੀ
ਦਾਦੇ ਆਲੀ ਹੱਟੀ ਤੇ

✍🏼ਚੇਤਨ ਬਿਰਧਨੋ
9417558971