ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜ ਵਿੱਚ ਕਈ ਵਿਅਕਤੀ ਅਜਿਹੇ ਹੁੰਦੇ ਹਨ, ਜਿਨਾਂ ਨੂੰ ਆਪਣੀ ਲੋੜ ਲਈ ਦੂਜਿਆਂ ’ਤੇ ਨਿਰਭਰ ਰਹਿਣਾ ਪੈਂਦਾ ਹੈ, ਕਿਉਂਕਿ ਉਨਾਂ ਕੋਲ ਕਿਸੇ ਕਾਰਨ ਕਰਕੇ ਕਮਾਈ ਜਾਂ ਜੀਵਨ ਨੂੰ ਚਲਾਉਣ ਦਾ ਕੋਈ ਜਰੀਆ ਨਹੀਂ ਹੁੰਦਾ। ਇਸ ਲਈ ਲੋੜਵੰਦਾਂ ਦੀ ਹਮੇਸ਼ਾਂ ਸੇਵਾ ਕਰੋ, ਜਰੂਰਤਮੰਦਾਂ ਦੀ ਸੇਵਾ ਹੀ ਮਨੁੱਖਤਾ ਦੀ ਸੱਚੀ ਸੇਵਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਹੰਸ ਰਾਜ ਪ੍ਰਜਾਪਤੀ ਨੇ ਆਖਿਆ ਕਿ ਸਮਾਜਸੇਵਾ ਕਰਨੀ ਹੋਵੇ ਤਾਂ ਕਿਤੇ ਦੂਰ ਜਾਣ ਦੀ ਲੋੜ ਨਹੀਂ, ਆਪਣੇ ਆਸਪਾਸ ਹੀ ਕੋਈ ਅਜਿਹਾ ਲੋੜਵੰਦ ਦੇਖੋ, ਜਿਸ ਨੂੰ ਸਹੀ ਮਾਇਨੇ ਵਿੱਚ ਤੁਹਾਡੀ ਲੋੜ ਹੈ, ਲੋੜ ਮੁਤਾਬਿਕ ਉਸਦੀ ਸੇਵਾ ਕਰੋ ਤਾਂ ਦੇਖੋਗੇ ਕਿ ਤੁਹਾਡੇ ਮਨ ਨੂੰ ਕਿੰਨਾ ਸਕੂਨ ਮਿਲਦਾ ਹੈ।