ਕੋਟਕਪੂਰਾ, 5 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ (ਰਜਿਸਟਰਡ) ਕੋਟਕਪੂਰਾ ਜਿਲਾ ਫਰੀਦਕੋਟ ਦੇ ਪ੍ਰਧਾਨ ਅਸ਼ੋਕ ਕੌਸ਼ਲ, ਮੀਤ ਪ੍ਰਧਾਨ ਪ੍ਰੇਮ ਚਾਵਲਾ, ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਸੋਮ ਨਾਥ ਅਰੋੜਾ, ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀ ਰੱਤਾ, ਇਕਬਾਲ ਸਿੰਘ ਮੰਘੇੜਾ ਤੇ ਤਰਸੇਮ ਨਰੂਲਾ ਨੇ ਦੱਸਿਆ ਹੈ ਕਿ ਸੁਸਾਇਟੀ ਵੱਲੋਂ ਜਿਲਾ ਫਰੀਦਕੋਟ ਦੇ ਸਰਕਾਰੀ ਹਾਈ ਸਕੂਲਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚ ਨੌਵੀਂ/ਦਸਵੀਂ ਜਮਾਤ ’ਚੋਂ ਇੱਕ ਇੱਕ ਵਿਦਿਆਰਥੀ, 11ਵੀਂ ਅਤੇ 12ਵੀਂ ਜਮਾਤ ’ਚੋਂ ਇੱਕ ਇੱਕ ਵਿਦਿਆਰਥੀ ਦੀ ਆਰਥਿਕ ਮਦਦ ਕਰਨ ਲਈ ਸਕੂਲਾਂ ਵਲੋਂ ਭੇਜੇ ਗਏ ਨਾਵਾਂ ਨੂੰ ਸੋਸਾਇਟੀ ਵੱਲੋਂ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਨੌਵੀਂ/ਦਸਵੀਂ ਜਮਾਤ 1300 ਰੁਪਏ ਪ੍ਰਤੀ ਵਿਦਿਆਰਥੀ ਅਤੇ 11ਵੀਂ ਅਤੇ 12ਵੀਂ ਜਮਾਤ ਰਕਮ 2100 ਰੁਪਏ ਪ੍ਰਤੀ ਵਿਦਿਆਰਥੀ ਚੈੱਕ ਦਿੱਤੇ ਜਾ ਰਹੇ ਹਨ। ਇਹ ਚੈੱਕ ਦੇਣ ਲਈ ਮਿਤੀ 7 ਸਤੰਬਰ ਦਿਨ ਸਨੀਵਾਰ ਨੂੰ ਸਵੇਰੇ ਠੀਕ 9:30 ਵਜੇ ਸਹੀਦ ਭਗਤ ਸਿੰਘ ਪਾਰਕ, ਸਾਹਮਣੇ ਸਰਕਾਰੀ ਮਿਡਲ ਸਕੂਲ ਪੁਰਾਣਾ ਕਿਲਾ ਕੋਟਕਪੂਰਾ (ਨੇੜੇ ਨਵਾਂ ਬੱਸ ਸਟੈਂਡ) ਵਿਖੇ ਚੈੱਕ ਵੰਡ ਸਮਾਰੋਹ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਹੋਣਗੇ। ਸੋਸਾਇਟੀ ਵਲੋਂ ਜਿਲਾ ਫਰੀਦਕੋਟ ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਅਤੇ ਹਾਈ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਆਪਣੇ ਆਪਣੇ ਸਕੂਲ ਦੇ ਸਬੰਧਤ ਵਿਦਿਆਰਥੀ/ਵਿਦਿਆਰਥੀਆਂ, ਮਾਪੇ/ਮਾਪਿਆਂ/ਅਧਿਆਪਕ ਨੂੰ ਸਮੇਂ ਸਿਰ ਪਹੁੰਚ ਕੇ ਚੈੱਕ ਪ੍ਰਾਪਤ ਕਰਨ ਦਾ ਸੱਦਾ ਦਿੱਤਾ ਹੈ।
Leave a Comment
Your email address will not be published. Required fields are marked with *