ਫਰੀਦਕੋਟ, 11 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਜਿਲ੍ਹੇ ਵਿੱਚ ਬੇਰੋਜ਼ਗਾਰੀ ਨੂੰ ਠੱਲ ਪਾਉਣ ਲਈ ਡਿਪਟੀ ਕਮਿਸ਼ਨਰ ਕਮ-ਚੇਅਰਮੈਂਨ ਡੀ.ਬੀ.ਈ.ਈ., ਫਰੀਦਕੋਟ ਦੀ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਲਵੰਡੀ ਰੋਡ ਨੇੜੇ ਸੰਧੂ ਪੈਲਿਸ, ਫਰੀਦਕੋਟ ਵੱਲੋਂ ਫਰੀਦਕੋਟ ਜਿਲ੍ਹੇ ਦੇ ਵੱਧ ਤੋਂ ਵੱਧ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਰੋਜ਼ਗਾਰ/ਸਵੈ-ਰੋਜ਼ਗਾਰ ਅਤੇ ਹੋਰ ਸੇਵਾਂਵਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਜਿਲ੍ਹਾ ਰੋਜ਼ਗਾਰ ਅਫ਼ਸਰ ਫਰੀਦਕੋਟ ਗੁਰਤੇਜ ਸਿੰਘ ਨੇ ਦੱਸਿਆ ਕਿ ਬਿਊਰੋ ਵੱਲੋਂ ਦਿੱਤੀਆਂ ਜਾਂਦੀਆਂ ਮੁਫ਼ਤ ਸੇਵਾਂਵਾ ਬੇਰੋਜ਼ਗਾਰ ਪ੍ਰਾਰਥੀਆਂ ਦੀ ਮੈਨੂਅਲ ਅਤੇ ਆਨ-ਲਾਈਨ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਬਿਊਰੋ ਵੱਲੋਂ ਹਰ ਮਹੀਨੇ ਪਲੈਸਮੈਂਟ-ਕੈਂਪ/ਸਵੈਂ-ਰੋਜ਼ਗਾਰ ਕੈਂਪ/ਸਕਿੱਲ-ਟ੍ਰੇਨਿੰਗ ਕੈਂਪ ਲਾਏ ਜਾਂਦੇ ਹਨ ਤਾਂ ਜੋ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਨੌਕਰੀ ਸਬੰਧੀ, ਲੋਨ ਸਬੰਧੀ ਅਤੇ ਸਕਿੱਲ ਟੇ੍ਰਨਿੰਗ ਸਬੰਧੀ ਲਾਭ ਦਿੱਤਾ ਜਾ ਸਕੇ। ਉਨਾਂ ਦੱਸਿਆ ਕਿ ਮੁਫ਼ਤ ਲਾਇਬਰੇਰੀ, ਮੁਫ਼ਤ ਇੰਟਰਨੈਟ ਸਹੂਲਤ ਦਿੱਤੀ ਜਾਂਦੀ ਹੈ ਤਾਂ ਜੋ ਪ੍ਰਾਰਥੀ ਦਫ਼ਤਰ ਵਿਖੇ ਦਫ਼ਤਰੀ ਸਮੇਂ ਵਿੱਚ ਹਾਜ਼ਰ ਹੋ ਕੇ ਮੁਕਾਬਲੇ ਦੀ ਪ੍ਰਿਖਿਆਵਾਂ ਦੀ ਤਿਆਰੀ ਲਈ ਕਿਤਾਬਾਂ ਪੜ੍ਹ ਸਕਣ ਅਤੇ ਮੁਫ਼ਤ ਇੰਟਰਨੈਟ ਦੇ ਜਰੀਏ ਪ੍ਰਕਾਸ਼ਿਤ ਅਸਾਮੀਆਂ ਅਪਲਾਈ ਕਰ ਸਕਣ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਜਿਲ੍ਹਾ ਰੋਜ਼ਗਾਰ ਅਫ਼ਸਰ ਫਰੀਦਕੋਟ ਨੇ ਦੱਸਿਆ ਕਿ ਬਿਊਰੋ ਵੱਲੋਂ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਲਿੰਕਡਿਨ, ਟੈਲੀਗ੍ਰਾਮ ਆਦਿ ਸੋਸ਼ਲ-ਮੀਡੀਆ ਅਕਾਂਊਟ ਬਣਾਏ ਗਏ ਹਨ, ਤਾਂ ਜੋ ਜਿਲ੍ਹਾ ਦੇ ਵੱਧ ਤੋਂ ਵੱਧ ਪ੍ਰਾਰਥੀਆਂ ਤੱਕ ਅਸਾਮੀਆਂ ਅਤੇ ਬਿਊਰੋ ਵੱਲੋਂ ਕੀਤੀਆਂ ਜਾਂਦੀਆਂ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਸਮੇਂ-ਸਮੇਂ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਬੇਰੁਜ਼ਗਾਰ ਪ੍ਰਾਰਥੀ ਕਿਸੇ ਵੀ ਕੰਮ ਵਾਲੇ ਦਿਨ ਸਮਾਂ ਸਵੇਰੇ 09.00 ਵਜੇ ਤੋਂ ਦੁਪਹਿਰ 05.00 ਵਜੇ ਤੱਕ ਦਫ਼ਤਰ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਆਪਣੇ ਪੜ੍ਹਾਈ ਦੇ ਅਸਲ-ਦਸਤਾਵੇਜ਼, ਅਧਾਰ-ਕਾਰਡ, ਜਾਤੀ-ਸਰਟੀਫਿਕੇਟ ਰਿਜਿਊਮ ਆਦਿ ਦੀਆਂ ਫੋਟੋ-ਕਾਪੀਆਂ ਨਾਲ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 99883-50193 ਤੇ ਸੰਪਰਕ ਕਰ ਸਕਦੇ ਹਨ।
Leave a Comment
Your email address will not be published. Required fields are marked with *