‘ਵਿਰਾਸਤ-ਏ-ਖਾਲਸਾ’ ਸ੍ਰੀ ਅਨੰਦਪੁਰ ਸਹਿਬ ਵਿਖੇ ਸਨਮਾਨਤ ਹੋਣਗੇ ਫਿਲਮਸਾਜ ਅਤੇ ਪੰਜਾਬੀ ਨਾਇਕ : ਅਜੈਬ ਸਿੰਘ ਚੱਠਾ
ਚੰਡੀਗੜ੍ਹ, 23 ਅਕਤੂਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਜਗਤ ਪੰਜਾਬੀ ਸਭਾ, ਕੈਨੇਡਾ ਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੁਆਰਾ ‘ਵਿਰਾਸਤ -ਏ – ਖਾਲਸਾ’ ਸ੍ਰੀ ਅਨੰਦਪੁਰ ਸਹਿਬ ਵਿਖੇ ਸਾਂਝਾ ਅੰਤਰਰਾਸ਼ਟਰੀ ਸਨਮਾਨ ਸਮਾਗਮ ਕਰਾਇਆ ਜਾਵੇਗਾ।
ਸਮਾਗਮ ‘ਚ ਪੰਜਾਬੀ ਲੇਖਕਾਂ, ਪੰਜਾਬੀ ਨਾਇਕਾਂ ਤੇ ਫਿਲਮਸਾਜਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਅਜੈਬ ਸਿੰਘ ਚੱਠਾ, ਚੇਅਰਮੈਨ, ਜੇਪੀਐਸ ਕੈਨੇਡਾ ਤੇ ਆਤਮ ਸਿੰਘ ਰੰਧਾਵਾ ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਨੇ ਦੱਸਿਆ ਕਿ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਸਮੇਤ ਨੈਤਿਕਤਾ ਦੇ ਪਸਾਰੇ ਹਿੱਤ ਭਾਰਤ ਵਿੱਚ ਲਘੂ ਫਿਲਮਾਂ ਦੇ ਮੁਕਾਬਲੇ, ਅਧਿਆਪਕ ਸਿਖਲਾਈ ਕਾਰਜਸ਼ਾਲਾ ਅਤੇ ਸੈਮੀਨਾਰਾਂ ਦੀ ਲੜੀ ਜਾਰੀ ਹੈ ਜਿਸ ਤਹਿਤ ਸਨਮਾਨ ਸਮਾਗਮ ਵਾਲੇ ਦਿਨ ਪੰਜਾਬੀ ਲਘੂ ਫਿਲਮ ਮੁਕਾਬਲਿਆਂ ਦੇ ਕਰਮਸ਼ੀਲ ਤੇ ਜਹੀਨ ਫਿਲਮਸਾਜਾਂ, ਸੈਮੀਨਾਰ ਅਤੇ ਅਧਿਆਪਕ ਕਾਰਜਸ਼ਾਲਾ ਨਾਲ ਸੰਬੰਧਿਤ ਚੋਣਵੇਂ ਸਾਹਿਤਕਾਰਾਂ ਅਤੇ ਨਾਮਵਰ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਲੇਖਕਾਂ ਤੇ ਨਾਇਕਾਂ ਦੇ ਹੌਸਲੇ ਵਧਾਉਣ ਲਈ ਸਮਾਗਮ ਦੀ ਪ੍ਰਬੰਧਕ ਕਮੇਟੀ ਵਿੱਚ ਡਾ. ਜਸਵਿੰਦਰ ਸਿੰਘ ਵਾਈਸ ਚਾਂਸਲਰ, ਡਾ. ਮਹਿਲ ਸਿੰਘ, ਪ੍ਰਿੰਸੀਪਲ, ਖਾਲਸਾ ਕਾਲਜ, ਅੰਮ੍ਰਿਤਸਰ, ਕੁਲਵਿੰਦਰ ਸਿੰਘ ਥਿਆੜਾ, ਮਹਿੰਦਰ ਸਿੰਘ ਕੈਂਥ, ਸਰਦੂਲ ਸਿੰਘ ਥਿਆੜਾ, ਡਾ. ਸਤਨਾਮ ਸਿੰਘ ਸੰਧੂ, ਬਾਲਮੁਕੰਦ ਸ਼ਰਮਾ ਤੇ ਸੰਤੋਖ ਸਿੰਘ ਸੰਧੂ ਸ਼ਾਮਿਲ ਹੋਣਗੇ।