ਫ਼ਰੀਦਕੋਟ, 12 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਹਾਈ ਸਕੂਲ ਬਹਿਬਲ ਕਲਾਂ ਦੀ ਵਿਦਿਆਰਥਣ ਜੈਸਮੀਨ ਕੌਰ ਨੇ 68ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਦੇ ਸਾਇੰਕਲਿੰਗ ਮੁਕਾਬਲੇ, ਜੋ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੈਲੋਡਰੋਮ ਵਿਖੇ ਕਰਵਾਏ ਗਏ ਸਨ, ਅੰਡਰ 14 ਲੜਕੀਆਂ ਦੇ 500 ਮੀਟਰ ਟਾਈਮ ਟਰਾਇਲ ’ਚ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ। ਪਰਮਿੰਦਰ ਸਿੰਘ ਡੀਪੀਈ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਸਹੂਲਤਾਂ ਦੀ ਘਾਟ ਹੋਣ ਦੇ ਬਾਵਜੂਦ ਵੀ ਜੈਸਮੀਨ ਕੌਰ ਨੇ ਪੰਜਾਬ ਪੱਧਰੀ ਸਾਇਕਲਿੰਗ ਮੁਕਾਬਲਿਆਂ ’ਚ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਇਸ ਮੌਕੇ ਜੈਸਮੀਨ ਕੌਰ ਦਾ ਹੌਂਸਲਾ ਵਧਾਉਂਦਿਆਂ ਪਰਮਿੰਦਰ ਸਿੰਘ ਡੀਪੀਈ ਨੇ ਜੈਸਮੀਨ ਨੂੰ ਆਪਣੀ ਤਰਫੋਂ ਪੰਜ ਹਜ਼ਾਰ ਰੁਪਏ ਦਾ ਨਗਦ ਇਨਾਮ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਮੁਖੀ ਸ਼੍ਰੀਮਤੀ ਦੀਪਤੀ ਬਾਲਾ, ਵਿਕਾਸ ਗੇਰਾ, ਸਰਬਜੀਤ ਸਿੰਘ, ਧਰਮਿੰਦਰ ਸਿੰਘ, ਨਛੱਤਰ ਸਿੰਘ, ਮਲਕੀਤ ਸਿੰਘ, ਸੋਨਮ ਮੈਡਮ, ਪ੍ਰਭਦੀਪ ਸਿੰਘ, ਰਵਿੰਦਰ ਸਿੰਘ, ਨੀਲਮ ਰਾਣੀ ਜਿਲ੍ਹਾ ਸਿੱਖਿਆ ਅਫਸਰ ਫਰੀਦਕੋਟ, ਕੇਵਲ ਕੌਰ ਜਿਲ੍ਹਾ ਕੋਆਰਡੀਨੇਟਰ ਫਰੀਦਕੋਟ ਅਤੇ ਮਨਪ੍ਰੀਤ ਸਿੰਘ ਸੇਖੋਂ ਨੇ ਜੈਸਮੀਨ ਕੌਰ ਅਤੇ ਸਾਰਿਆਂ ਨੂੰ ਵਧਾਈ ਦਿੱਤੀ।