ਸੰਗਰੂਰ 21 ਨਵੰਬਰ (ਡਾ. ਭਗਵੰਤ ਸਿੰਘ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਸੰਦੀਪ ਰਿਸ਼ੀ ਆਈ.ਏ.ਐਸ. ਡਿਪਟੀ ਕਮਿਸ਼ਨਰ ਸੰਗਰੂਰ ਨੇ ਪ੍ਰਸਿੱਧ ਵਿਦਵਾਨ ਅਤੇ ਦਾਰਸ਼ਨਿਕ ਡਾ. ਤੇਜਵੰਤ ਮਾਨ ਸਾਹਿਤ ਰਤਨ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਪ੍ਰੋਫੈਸਰ ਆਫ ਪ੍ਰੋਜੈਕਟ ਸ਼੍ਰੀ ਨਿੰਦਰ ਘੁਗਿਆਣਵੀ ਦਾ ਸਨਮਾਨ ਕੀਤਾ। ਇਹ ਜ਼ਿਕਰਯੋਗ ਹੈ ਕਿ ਡਾ. ਤੇਜਵੰਤ ਮਾਨ ਤੇ ਪੰਜਾਬੀ ਸਾਹਿਤ ਆਲੋਚਨਾ, ਸੰਪਾਦਨ ਅਤੇ ਸਿਰਜਣਾਤਮਕ ਸਾਹਿਤ ਵਿੱਚ ਵੱਡਾ ਯੋਗਦਾਨ ਪਾਇਆ ਹੈ।। ਉਨ੍ਹਾਂ ਦੀਆਂ ਸੱਤ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਿਨ੍ਹਾਂ ਨੂੰ ਬਹੁਤ ਹੀ ਸ਼ਲਾਘਾ ਮਿਲੀ ਹੈੈ। ਉਨ੍ਹਾਂ ਨੇ ਅਨੇਕਾਂ ਖੋਜਾਰਥੀਆਂ ਦਾ ਮਾਰਗ ਦਰਸ਼ਨ ਕੀਤਾ ਹੈ। ਸ਼੍ਰੀ ਨਿੰਦਰ ਘੁਗਿਆਣਵੀ ਦੀਆਂ ਚਾਰ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਹ ਵੀ ਜ਼ਿਕਰਯੋਗ ਹੈ ਕਿ ਉਸਦੀ ਵਾਰਤਕ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ। ਉਸਨੇ ਜੱਜ ਦੇ ਅਰਦਲੀ ਤੋਂ ਸਫਰ ਸ਼ੁਰੂ ਕਰਕੇ ਪ੍ਰੋਫੈਸਰ ਦੀ ਉਪਾਧੀ ਹਾਸਲ ਕੀਤੀ ਹੈੈ। ਇਸ ਤੋਂ ਪਹਿਲਾਂ ਉਹ ਵਰਧਾ ਯੂਨੀਵਰਸਿਟੀ ਵਿੱਚ ਰਾਈਟਰ ਆਫ ਰੈਜੀਡੈਂਟ ਤੇ ਕੰਮ ਕਰ ਚੁੱਕੇੇ ਹਨ। ਉਨ੍ਹਾਂ ਦੀਆਂ ਪੁਸਤਕਾਂ ਸਾਰੀਆਂ ਯੂਨੀਵਰਸਿਟੀਆਂ ਦੇ ਕੋਰਸਾਂ ਵਿੱਚ ਲੱਗੀਆਂ ਹੋਈਆਂ ਹਨ ।ਇਸ ਮੌਕੇ ਤੇ ਡਾ. ਭਗਵੰਤ ਸਿੰਘ, ਡਾ. ਰਣਜੋਧ ਸਿੰਘ ਜ਼ਿਲਾ ਭਾਸ਼ਾ ਅਫਸਰ ਸੰਗਰੂਰ, ਜਗਦੀਪ ਸਿੰਘ ਗੰਧਾਰਾ ਐਡਵੋਕੇਟ, ਨਿਹਾਲ ਸਿੰਘ ਮਾਨ, ਅਮਰ ਗਰਗ ਕਲਮਦਾਨ ਤੇ ਹੋਰ ਹਾਜਰ ਸਨ। ਸਾਹਿਤਕਾਰਾਂ ਵੱਲੋਂ ਸ਼੍ਰੀ ਸੰਦੀਪ ਰਿਸ਼ੀ ਆਈ.ਏ.ਐਸ. ਡਿਪਟੀ ਕਮਿਸ਼ਨਰ ਨੂੰ ਫੁਲਕਾਰੀ ਅਤੇ ਪੁਸਤਕਾਂ ਭੇਟ ਕੀਤੀਆਂ ਗਈਆਂ । ਨਿੰਦਰ ਘੁੰੰਗਿਆਣਵੀ ਨੇ ਪੰਜਾਬੀ ਸਾਹਿਤ ਸਭਾ ਸੰਗਰੂਰ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ।