ਕੋਟਕਪੂਰਾ, 2 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤ ਸਕਾਊਟ ਐਂਡ ਗਾਈਡਜ਼ ਪੰਜਾਬ ਦੇ ਸਟੇਟ ਆਰਗੇਨਾਈਜ਼ਰ ਕਮਿਸ਼ਨਰ ਸਕਾਊਟਸ ਓਂਕਾਰ ਸਿੰਘ ਅਤੇ ਅਸਿਸਟੈਂਟ ਸਟੇਟ ਆਰਗੇਨਾਈਜ਼ਰ ਕਮਿਸ਼ਨਰ ਮਨਜੀਤ ਕੌਰ ਦੀ ਅਗਵਾਈ ਹੇਠ ਤਿੰਨ ਦਿਨਾਂ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਾਇਆ ਗਿਆ, ਜਿਸ ਵਿੱਚ ਸਕੂਲ ਦੇ 135 ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਵਿੱਚ ਸਕੂਲ ਦੇ ਸਕਾਊਟ ਮਾਸਟਰ ਮਨਪ੍ਰੀਤ ਸਿੰਘ ਅਤੇ ਗਾਈਡ ਕੈਪਟਨ ਅਮਨਦੀਪ ਕੌਰ ਵੀ ਸ਼ਾਮਿਲ ਸਨ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੇ ਪੌਦੇ ਲਗਾਏ ਅਤੇ ਨਸ਼ਿਆਂ ਵਿਰੁੱਧ ਚਾਰਟ ਵੀ ਬਣਾਏ। ਭਾਰਤ ਸਕਾਊਟ ਐਂਡ ਗਾਈਡਜ਼ ਪੰਜਾਬ ਲਈ ਸਿਲੇਬਸ ਦੇ ਅਨੁਸਾਰ ਪਹਿਲੇ ਦਿਨ ਦੀ ਗਤੀਵਿਧੀ ਵਿੱਚ ਬੱਚਿਆਂ ਦੀ ਰਜਿਸਟਰੇਸ਼ਨ, ਸਕਾਊਟ ਕਲੈਪ, ਸਕਾਊਟ ਜੈਨ, ਸਕਾਊਟ ਲਾਅ, ਸਕਾਊਟ ਮੋਟੋ, ਪੈਟਰੋਲ ਬਣਾਉਣ, ਦੂਜੇ ਦਿਨ ਦੀ ਗਤੀਵਿਧੀ ਵਿੱਚ ਬੀਪੀ ਮਿਕਸ, ਹਿਚਚੇਸ, ਨੋਟਿਸ, ਫੂਡ ਕਰਾਫ਼ਟ ਸਾਈਨ, ਤੀਜੇ ਦਿਨ ਦੀ ਗਤੀਵਿਧੀ ਵਿੱਚ ਫਲੈਗ ਲੈਸ਼ਿੰਗ, ਮੁੱਢਲੀ ਸਹਾਇਤਾ ਅਤੇ ਗਜ਼ਟ ਬਣਾਉਣ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਸਕਾਊਟਿੰਗ ਨਾਲ ਬੱਚਿਆਂ ਵਿੱਚ ਸਮਾਜ ਲਈ ਭਲਾਈ ਦੇ ਕੰਮ, ਅਨੁਸ਼ਾਸਨ ਵਿੱਚ ਰਹਿਣ, ਕੁਦਰਤੀ ਆਫ਼ਤਾਂ ਦਾ ਕਿਵੇਂ ਸਾਹਮਣਾ ਕਰਨਾ, ਕਦਰਾਂ ਕੀਮਤਾਂ ਸਬੰਧੀ, ਮੁੱਢਲੀ ਸਹਾਇਤਾ, ਗਜ਼ਟ ਬਣਾਉਣ ਤੇ ਟੈਂਟ ਲਗਾਉਣਾ, ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਵਿਦਿਆਰਥੀਆਂ ਨੇ ਇਨ੍ਹਾਂ ਸਾਰੇ ਗੁਣਾਂ ਨੂੰ ਗ੍ਰਹਿਣ ਕੀਤਾ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਸਕਾਊਟਿੰਗ ਬੱਚਿਆਂ ਵਿੱਚ ਆਤਮ ਨਿਰਭਰਤਾ ਅਤੇ ਆਦਰਸ਼ ਬਣਨ ਦੀ ਪ੍ਰੇਰਨਾ ਦਿੰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਨਵਪ੍ਰੀਤ ਸ਼ਰਮਾ, ਅਨੀਤਾ ਸਿਆਲ ਅਤੇ ਰਾਜਵਿੰਦਰ ਕੌਰ ਸਮੇਤ ਸਟਾਫ਼ ਹਾਜ਼ਰ ਸਨ।