ਕੋਟਕਪੂਰਾ, 5 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬਹੁਤ ਹੀ ਮਿਹਨਤੀ ਕੋਚ ਹਰਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਸਕੂਲ ਦੇ ਲੜਕਿਆਂ ਨੇ ਜ਼ੋਨਲ ਪੱਧਰ ਤੇ ਹੋਈਆਂ ਖੇਡਾਂ ਕੁਰੈਸ਼, ਕਿੱਕ ਬਾਕਸਿੰਗ, ਕੁਸ਼ਤੀ, ਸਵੀਮਿੰਗ, ਸ਼ਤਰੰਜ ਅਤੇ ਨੈੱਟਬਾਲ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਜੀਸ਼ਨਾਂ ਹਾਸਿਲ ਕੀਤੀਆਂ। ਕੁਰੈਸ਼ ਦੇ ਮੁਕਾਬਲੇ ਵਿੱਚ ਅੰਡਰ-14 ਵਰਗ ਵਿੱਚੋਂ ਜਸਮੀਤ ਸਿੰਘ, ਕਰਨਜੋਤ ਸਿੰਘ, ਕਮਲਪ੍ਰੀਤ ਸਿੰਘ, ਵਿਦਾਂਤ, ਅਨਮੋਲਪ੍ਰੀਤ ਸਿੰਘ, ਰਣਵੀਰ ਗਿਰ, ਗੁਰਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-17 ਵਰਗ ਵਿੱਚੋਂ ਭਿੰਦਰ ਸਿੰਘ, ਭਾਵਿਕ, ਧੰਨਵੀਰ ਗਿਰ, ਬ੍ਰਹਮਜੋਤ ਸਿੰਘ, ਦਿਲਸ਼ਾਨ ਸਿੰਘ ਅਤੇ ਸੁਖਅੰਮਿ੍ਰਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-19 ਵਰਗ ਵਿੱਚੋਂ ਗੁਰਬਾਜ਼ ਸਿੰਘ, ਲਵਪ੍ਰੀਤ ਸਿੰਘ ਅਤੇ ਮਨਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕਿੱਕ ਬਾਕਸਿੰਗ ਦੇ ਮੁਕਾਬਲੇ ਵਿੱਚ ਓ˜14 ਵਰਗ ਵਿੱਚੋਂਨਿਰਵੈਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-17 ਵਰਗ ਵਿੱਚੋਂ ਮੋਨੂੰ, ਗੁਰਕੀਰਤ ਸਿੰਘ, ਕਰਨਵੀਰ ਸਿੰਘ, ਤਨਿਸ਼ ਮੋਂਗਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸਵੀਮਿੰਗ ਦੇ ਮੁਕਾਬਲੇ ਵਿੱਚ ਅੰਡਰ-19 ਵਰਗ ਵਿੱਚੋਂ ਪ੍ਰਭਸ਼ਰਨ ਸਿੰਘ ਅਤੇ ਪ੍ਰਥਮ ਚੋਪੜਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕੁਸ਼ਤੀ ਦੇ ਮੁਕਾਬਲੇ ਵਿੱਚ ਅੰਡਰ-14 ਵਰਗ ਵਿੱਚੋਂ ਅਨਮੋਲ ਸਿੰਘ ਬਰਾੜ ਅਤੇ ਮਨਰਾਜ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-17 ਵਰਗ ਵਿੱਚੋਂ ਹਰਮਨ ਸਿੰਘ ਅਤੇ ਚਰਨਪ੍ਰੀਤ ਸ਼ਰਮਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-19 ਵਰਗ ਵਿੱਚੋਂ ਸਹਾਏ ਨੇ ਪਹਿਲਾ ਸਥਾਨ ਹਾਸਿਲ ਕੀਤਾ। ਗੱਤਕੇ ਦੇ ਮੁਕਾਬਲੇ ਵਿੱਚ ਅੰਡਰ-17 ਵਰਗ ਵਿੱਚੋਂ ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸ਼ਤਰੰਜ ਦੇ ਮੁਕਾਬਲੇ ਵਿੱਚ ਅੰਡਰ-14 ਵਰਗ ਵਿੱਚੋਂ ਸਮਰਦੀਪ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-19 ਵਰਗ ਵਿੱਚੋਂ ਮੋਹਿਤ ਗੋਇਲ, ਗੁਰਪ੍ਰੀਤ ਸਿੰਘ ਅਤੇ ਅੰਮਿ੍ਰਤਜੋਤ ਸਿੰਘ ਸੰਧੂ ਨੇ ਪਹਿਲਾ ਸਥਾਨ ਹਾਸਿਲ ਕੀਤਾ। ਨੈੱਟਬਾਲ ਦੇ ਮੁਕਾਬਲੇ ਵਿੱਚ ਅੰਡਰ-19 ਵਰਗ ਵਿੱਚੋਂ ਸੁਖਮਨਦੀਪ ਸਿੰਘ, ਸ਼ਰਨਦੀਪ ਸਿੰਘ, ਕਿ੍ਰਸ਼ਨਾ ਛਾਬੜਾ, ਚਰਨਪ੍ਰੀਤ ਸ਼ਰਮਾ, ਮਨਮੀਤ ਸ਼ਰਮਾ, ਹਰਜੋਤ ਸਿੰਘ, ਗੁਰਨੂਰ ਸਿੰਘ, ਅਵਤਾਰ ਸਿੰੰਘ, ਨਿਤਿਨ ਕੁਮਾਰ, ਹਰਗੁਣਪ੍ਰੀਤ ਸਿੰਘ, ਕਰਨਵੀਰ ਸਿੰਘ, ਪ੍ਰਭਲੀਨ ਸਿੰਘ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੇ ਚੇਅਰਮੈਨ ਸ੍ਰੀ ਪ੍ਰਕਾਸ਼ ਚੰਦ ਸ਼ਰਮਾ ਜੀ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਜੇਤੂ ਖਿਡਾਰੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸ੍ਰੀ ਰਾਕੇਸ਼ ਸ਼ਰਮਾ, ਹਰਵਿੰਦਰ ਸਿੰਘ (ਕੋਚ) ਅਤੇ ਮਨਪ੍ਰੀਤ ਸਿੰਘ (ਕੋਚ), ਪ੍ਰਦੀਪ ਕੁਮਾਰ ਅਤੇ ਗਗਨਦੀਪ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸਨ।
Leave a Comment
Your email address will not be published. Required fields are marked with *