ਕੋਟਕਪੂਰਾ, 27 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਿਲ੍ਹਾ ਪੁਲਿਸ ਮੁਲਾਜਮਾਂ ਦੀਆਂ ਨਿੱਜੀ ਅਤੇ ਵਿਭਾਗੀ ਸਮੱਸਿਆਵਾਂ ਤੁਰਤ ਅਤੇ ਪ੍ਰਭਾਵਸ਼ਾਲੀ ਹੱਲ ਲਈ ਡਾ. ਪ੍ਰਗਿਆ ਜੈਨ ਐੱਸ.ਐੱਸ.ਪੀ. ਵਲੋਂ ਡੀ.ਪੀ.ਓ. ਫਰੀਦਕੋਟ ਵਿਖੇ ਅਰਦਲ ਰੂਮ ਲਾਇਆ ਗਿਆ ਹੈ। ਜਿਸਦਾ ਮਕਸਦ ਮੁਲਾਜਮਾਂ ਦੀਆਂ ਕਿਸੇ ਵੀ ਕਿਸਮ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਉਨ੍ਹਾਂ ਦਾ ਤੁਰਤ ਨਿਪਟਾਰਾ ਕਰਨਾ ਹੈ, ਤਾਂ ਜੋ ਮੁਲਾਜਮ ਬਿਹਤਰੀਨ ਢੰਗ ਨਾਲ ਆਪਣੀ ਡਿਊਟੀ ਨਿਭਾਅ ਸਕਣ। ਅਰਦਲ ਰੂਮ ਵਿੱਚ ਐੱਸ.ਐੱਸ.ਪੀ. ਵਲੋਂ ਪੁਲਿਸ ਮੁਲਾਜਮਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਨ ਉਪਰੰਤ ਉਨ੍ਹਾਂ ਦੇ ਹੱਲ ਲਈ ਤੁਰਤ ਕਦਮ ਚੁੱਕਣ ਲਈ ਸਬੰਧਤ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਦੇ ਨਾਲ ਹੀ ਫਰੀਦਕੋਟ ਪੁਲਿਸ ਦੇ ਕਰਮਚਾਰੀਆਂ ਨੂੰ ਮਿਹਨਤ ਅਤੇ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਦਰਜਾ ਪਹਿਲਾ, ਦੂਜਾ ਅਤੇ ਤੀਜਾ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਰਟੀਫਿਕੇਟ ਮੁੱਖ ਤੌਰ ’ਤੇ ਉਹਨਾਂ ਕਰਮਚਾਰੀਆਂ ਨੂੰ ਦਿੱਤੇ ਗਏ ਹਨ, ਜਿਨ੍ਹਾਂ ਨੇ ਆਪਣੀ ਡਿਊਟੀ ਵਿੱਚ ਬਿਹਤਰੀਨ ਕਾਰਗੁਜਾਰੀ ਅਤੇ ਜਿੰਮੇਵਾਰੀਆਂ ਨੂੰ ਪੂਰੀ ਮਿਹਨਤ ਨਾਲ ਨਿਭਾਇਆ ਹੈ। ਇਸ ਮੌਕੇ ਅੱੈਸ.ਐੱਸ.ਪੀ. ਵਲੋਂ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਸਵੀਕਾਰ ਕਰਦਿਆਂ ਪ੍ਰਸੰਸਾ ਕਰਨ ਉਪਰੰਤ ਇਸੇ ਪ੍ਰਕਾਰ ਭਵਿੱਖ ਵਿੱਚ ਵੀ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਐਸ.ਐਸ.ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰੀਦਕੋਟ ਪੁਲਿਸ ਦੇ ਮੁਲਾਜਮਾਂ ਦੀਆਂ ਨਿੱਜੀ ਅਤੇ ਵਿਭਾਗੀ ਸਮੱਸਿਆਵਾਂ ਦੇ ਤੁਰਤ ਹੱਲ ਲਈ ਉਹਨਾਂ ਵੱਲੋਂ ਡੀ.ਪੀ.ਓ. ਫਰੀਦਕੋਟ ਵਿਖੇ ਅਰਦਲ ਰੂਮ ਲਾਇਆ ਗਿਆ ਹੈ।