ਡੌਂਕੀ ਵਾਲ਼ੇ ਅਸੀ, ਸਾਡਾ ਕਹਿਣ ਨੂੰ ਇਹ ਦੇਸ਼ ਨਹੀਂ।
ਜਿੱਥੇ ਜੰਮੇ-ਪਲ਼ੇ, ਉੱਥੇ ਸੌਖਾ ਪ੍ਰਵੇਸ਼ ਨਹੀਂ।
ਮੁੜਨਾ ਤਾਂ ਬੇਸ਼ੱਕ ਸੌਖਾ, ਪੰਗਾ ਵੱਡਾ ਰੋਕੇ ਪਰ,
ਮੁੜ ਦੁਬਾਰਾ ਆ ਨ੍ਹੀ ਸਕਦੇ, ਫੇਰ ਮੁਲਕ ਏਸ ਨਹੀਂ।
ਡਾਲਰਾਂ ਨੂੰ ਛੱਡ ਕਰਜਾ ਲਾਹ ਦਈਏ ਰੁਪਈਆਂ ਨਾਲ਼,
ਬਚੀ ਘੜਾਮੇਂ ਵਾਲ਼ਿਆ, ਬਾਕੀ ਇੰਨੀ ਵਰੇਸ ਨਹੀਂ।
ਚਾਰ ਨੂੰ ਕਿ ਪੰਜ ਨੂੰ ਜਾਂ ਆਉਂਦੇ ਛੇ ਕੁ ਸਾਲ ਨੂੰ,
ਹੋ ਜਾਵਾਂਗੇ ਪੱਕੇ, ਇਹੀ ਮੁੱਕ ਰਿਹਾ ਕਲੇਸ਼ ਨਹੀਂ।
ਰੋਮੀਆਂ ‘ਸੁਹਾਵਣੇ ਨੇ ਬੱਸ ਨੂੰ ਢੋਲ ਦੂਰ ਦੇ’
ਸਹੀ ਸਮੇਂ ‘ਤੇ ਤੇਰੇ ਜਿਹਾ ਵੀ, ਦਿੰਦਾ ਉਪਦੇਸ਼ ਨਹੀਂ।

ਰੋਮੀ ਘੜਾਮਾਂ।
9855281105 (ਵਟਸਪ ਨੰ.)