ਪਤਾ ਨਹੀਂ ਉਸ ਮਾਲਕ ਨੇ
ਕੀ ਲਿਖਿਆ ਵਿੱਚ ਤਕਦੀਰਾਂ।
ਭਾਂਡੇ ਮਾਂਜਦੇ ਘਸ ਗਈਆਂ ਨੇ,
ਹੱਥਾਂ ਦੀਆਂ ਲਕੀਰਾਂ।
ਲਿਖਿਆ ਵਿੱਚ ਤਕਦੀਰ ਕਿਸੇ ਦੀ,
ਰਾਜਾ-ਰਾਣੀ ਬਣਨਾ।
ਕਿਸੇ ਦੇ ਭਾਗਾਂ ਵਿੱਚ ਲਿਖਿਆ ਹੈ,
ਕੰਮ ਲੋਕਾਂ ਦੇ ਕਰਨਾ।
ਸਿਰਜਣਹਾਰੇ ਦੇ ਹੱਥ-ਵੱਸ ਹੈ,
ਜੋ ਕਰਦਾ ਹੈ ਓਹੀ।
ਉਹਦੇ ਤਾਈਂ ਕਹਿ ਨਾ ਸਕਦੇ,
ਜ਼ੋਰ ਨਾ ਚੱਲਦਾ ਕੋਈ।
ਦੋਸ਼ ਕਿਸੇ ਨੂੰ ਦੇ ਨਹੀਂ ਸਕਦੇ,
ਦੋਸ਼ ਸਾਡੇ ਕਰਮਾਂ ਦਾ।
ਜੋ ਕੀਤਾ ਹੈ ਓਹੀ ਮਿਲਦਾ,
ਜਾਂ ਪਿਛਲੇ ਜਨਮਾਂ ਦਾ।
ਜੇ ਤਕਦੀਰ ਨੂੰ ਬਦਲਣਾ ਚਾਹੋ,
ਕਰੀਏ ਕੰਮ ਚੰਗੇਰੇ।
ਹੋਣਗੀਆਂ ਫਿਰ ਸੁਖ ਦੀਆਂ ਸ਼ਾਮਾਂ,
ਸਹਿਜ ਤੇ ਸੁਖ਼ਨ ਸਵੇਰੇ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.