
ਰੋਪੜ, 19 ਅਗਸਤ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਰੋਪੜ ਜ਼ਿਲ੍ਹੇ ਦੀ ਹੋਣਹਾਰ ਹਾਕੀ ਖਿਡਾਰਨ ਵੇਦਾਂਗੀ ਵਿਆਸ ਦਾ ਸੁਤੰਤਰਤਾ ਦਿਹਾੜੇ ਮੌਕੇ ਮਾਣਯੋਗ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਜੈ ਕਿਸ਼ਨ ਸਿੰਘ ਰੋੜੀ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ‘ਖੇਲੋ ਇੰਡੀਆ’ ਵੱਲੋਂ 01 ਜੁਲਾਈ ਤੋਂ 08 ਜੁਲਾਈ ਤੱਕ ਝਾਂਸੀ ਵਿਖੇ ਕਰਵਾਏ ਗਏ ਦੂਜੇ ਹਾਕੀ ਮੁਕਾਬਲਿਆਂ ਵਿੱਚ ਵੇਦਾਂਗੀ ਨੇ ਚੰਡੀਗੜ੍ਹ ਵੱਲੋਂ ਖੇਡਦਿਆਂ ਕਾਂਸੀ ਦਾ ਤਮਗਾ ਜਿੱਤਿਆ ਅਤੇ ਪਹਿਲਾਂ ਇਸੇ ਸਾਲ ਕੌਮੀ ਪੱਧਰ ‘ਤੇ ਹੀ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ। ਵੇਦਾਂਗੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਪਣੀ ਮੁੱਖ ਕੋਚ ਮਨਦੀਪ ਕੌਰ, ਕੋਚ ਹਰਵਿੰਦਰ ਕੌਰ, ਆਪਣੇ ਮਾਪਿਆਂ, ਪੰਜਾਬ ਸਰਕਾਰ, ਸਮੁੱਚੇ ਟੀਮ ਪ੍ਰਬੰਧਕਾਂ ਅਤੇ ਸਾਰੇ ਸ਼ੁਭਚਿੰਤਕਾਂ ਦਾ ਵਿਸ਼ੇਸ਼ ਤੌਰ ‘ਤੇ ਸ਼ੁਕਰਾਨਾ ਕੀਤਾ।