ਸੰਗਰੂਰ 31 ਅਗਸਤ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਬਰਨਾਲਾ -ਸੰਗਰੂਰ ਦੀ ਕਾਰਜਕਾਰਨੀ ਦੀ ਇੱਕ ਵਿਸ਼ੇਸ਼ ਮੀਟਿੰਗ ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਪ੍ਰਧਾਨਗੀ ਵਿੱਚ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਜੋਨ ਮੀਡੀਆ ਮੁਖੀ ਸੀਤਾ ਰਾਮ ਬਾਲਦ ਕਲਾਂ ਨੇ ਦੱਸਿਆ ਕਿ ਮੀਟਿੰਗ ਤਰਕਸ਼ੀਲ ਪਰਿਵਾਰਕ ਮਿਲਣੀ ਦੀ ਰੂਪਰੇਖਾ ਉਲੀਕੀ ਗਈ ਜੋ 8 ਸਤੰਬਰ ਨੂੰ ਸਵੇਰੇ 10 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਵੇਗੀ ।ਇਸ ਮਿਲਣੀ ਵਿੱਚ ਜਾਣ ਪਛਾਣ ਤੋਂ ਇਲਾਵਾ ਸਾਰਥਿਕ ਮਨੋਰੰਜਨ ਲਈ ਗੀਤ ਸੰਗੀਤ , ਬੱਚਿਆਂ ਦੀ ਆਈਟਮਾਂ ਤੋਂ ਇਲਾਵਾ
ਜਾਦੂ ਸ਼ੋਅ ਵੀ ਹੋਵੇਗਾ।ਇਸ ਵਿੱਚ ਤਰਕਸ਼ੀਲ ਤੇ ਹਮਦਰਦ ਪਰਿਵਾਰਕ ਮੈਂਬਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸੂਬੇ ਦੇ ਸਭਿਆਚਾਰਕ ਮੁਖੀ ਜੋਗਿੰਦਰ ਕੁੱਲੇਵਾਲ ਤਰਕਸ਼ੀਲ ਸਭਿਆਚਾਰਕ ਤੇ ਰਸਮੋ ਰਿਵਾਜ਼ ਤੇ ਆਪਣੇ ਵਿਚਾਰ ਪੇਸ਼ ਕਰਨਗੇ, ਸੂਬਾ ਜਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਦੇ ਮਕ਼ਸਦ ਬਾਰੇ ਸੰਖੇਪ ਜਾਣਕਾਰੀ ਦੇਣਗੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੂਬਾ ਮੁਖੀ ਰਜਿੰਦਰ ਭਦੌੜ, ਸੂਬਾ ਆਗੂ ਹੇਮਰਾਜ ਸਟੈਨੋ, ਗੁਰਪ੍ਰੀਤ ਸ਼ਹਿਣਾ ,ਜੋਨ ਆਗੂ ਸੋਹਣ ਸਿੰਘ ਮਾਝੀ ਤੇ ਨਾਇਬ ਸਿੰਘ ਰਟੌਲਾਂ ਨੇ ਸ਼ਮੂਲੀਅਤ ਕੀਤੀ।