ਸੰਗਰੂਰ 30 ਅਪ੍ਰੈਲ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਇੱਕ ਪ੍ਰੈਸ ਬਿਆਨ ਰਾਹੀਂ ਗਰਮੀ ਦੀ ਰੁੱਤ ਵਿੱਚ ਮਾਰਕਿਟ ਵਿੱਚ ਆ ਰਹੇ ਫਲਾਂ ਬਾਰੇ ਦੱਸਿਆ ਕਿ ਇਸ ਰੁੱਤ ਦਾ ਲੋਕਾਂ ਦਾ ਮਨ ਪਸੰਦੀਦਾ ਫਲ ਤਰਬੂਜ਼ ਹੈ, ਤੇ ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਇਹ ਜ਼ਿਆਦਾ ਫ਼ਲ ਇਨਜੈਕਟਿਡ ਆ ਰਿਹਾ ਹੈ। ਉਨ੍ਹਾਂ ਆਮ ਜਾਣਕਾਰੀ ਬਾਰੇ ਦੱਸਿਆ ਕਿ ਇਸ ਫਲ ਦੇ ਇਨਜੈਕਟਿਡ ਹੋਣ ਬਾਰੇ ਕਿਹਾ ਜਾਂਦਾ ਹੈ ਕਿ ਕੱਟਣ ਲੱਗਿਆਂ ਤਰੇੜਾਂ ਆਉਂਦੀਆਂ ਹਨ,ਇਸ ਦੀ ਗੁੱਦ ਪਾਣੀ ਵਿੱਚ ਪਾਉਣ ਤੇ ਰੰਗ ਛੱਡਦੀ ਹੈ, ਟਿਸ਼ੂ ਪੇਪਰ ਉਪਰ ਲਾਉਣ ਤੇ ਰੰਗ ਛੱਡਦਾ ਹੈ,ਰੂੰ ਨੂੰ ਸਿਰਕੇ ਵਿੱਚ ਭਿਉਂ ਕੇ ਗੁੱਦ ਉਪਰ ਫੇਰਨ ਤੇ ਰੂੰ ਤੇ ਰੰਗ ਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅਜ ਮਾਰਕੀਟ ਵਿੱਚ ਦੋ ਤਰਬੂਜ਼ ਲਿਆਂਦੇ ਤੇ ਪਰਖਣ ਦੀ ਇੱਛਾ ਨਾਲ ਉਨ੍ਹਾਂ ਨੂੰ ਜਾਣਕਾਰੀ ਵਿਚ ਆਏ ਟੈਸਟਾਂ ਦੇ ਆਧਾਰ ਤੇ ਪਰਖ਼ ਕੀਤੀ ਤਾਂ ਤਰਬੂਜ਼ ਦੀ ਗੁੱਦ ਪਾਣੀ ਵਿੱਚ ਪਾਉਣ ਤੇ ਰੰਗ ਛੱਡ ਗਈ, ਰੂੰ ਨੂੰ ਸਿਰਕੇ ਨਾਲ ਭਿਉਂ ਕੇ ਫੇਰਨ ਤੇ ਉਸ ਉੱਤੇ ਰੰਗ ਆ ਗਿਆ, ਟਿਸ਼ੂ ਪੇਪਰ ਉਪਰ ਰੱਖਣ ਤੇ ਰੰਗ ਉਸ ਉਪਰ ਆ ਗਿਆ।ਸੋ ਪਰਖ਼ ਆਧਾਰਿਤ ਉਨ੍ਹਾਂ ਨੂੰ ਤਰਬੂਜ਼ ਇਨਜੈਕਟਿਡ / ਇਨਫੈਕਟਿਡ ਮਹਿਸੂਸ ਹੋਏ। ਉਨ੍ਹਾਂ ਦੱਸਿਆ ਕਿ ਥੋੜਾ ਜਿਹਾ ਖਾਣ ਨਾਲ ਉਨ੍ਹਾਂ ਦਾ ਮੂੰਹ ਦਾ ਸਵਾਦ ਵੀ ਵਿਗੜ ਗਿਆ। ਉਨ੍ਹਾਂ ਸਿਹਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਮਾਰਕਿਟ ਵਿੱਚ ਆ ਰਹੇ ਫਲਾਂ ਦੀ ਜਾਂਚ ਕੀਤੀ ਜਾਵੇ ਤੇ ਲੋਕਾਂ ਨੂੰ ਪਰਖ਼ ਦੀ ਸਹੀ/ ਪੁਖਤਾ ਜਾਣਕਾਰੀ ਦਿੱਤੀ ਜਾਵੇ,ਇਸ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣੋਂ ਬਚਾ ਹੋ ਸਕੇ।
Leave a Comment
Your email address will not be published. Required fields are marked with *