ਫ਼ਰੀਦਕੋਟ, 26 ਸਤੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫ਼ਰੀਦ ਆਗਮਨ ਪੁਰਬ ’ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਦਸਤਾਰ ਸਜਾਉਣ ਅਤੇ ਕੁਇਜ਼ ਮੁਕਾਬਲੇ ਬਲਬੀਰ ਸਰਕਾਰੀ ਸਕੂਲ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਬਹੁਤ ਸਾਰੇ ਸਕੂਲਾਂ ਨੇ ਹਿੱਸਾ ਲਿਆ। ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਨੇ ਵੀ ਇਸ ਮੁਕਾਬਲੇ ਅੰਦਰ ਭਾਗ ਲਿਆ। ਇਸ ਸਕੂਲ ਦੇ ਵਿਦਿਆਰਥੀ ਗੁਰਨਿਵਾਜ਼ ਨੇ ਦਸਤਾਰ ਸਜਾਉਣ ਦੇ ਜੂਨੀਅਰ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕਰਕੇ 5100 ਰੁਪਏ ਦਾ ਇਨਾਮ ਜਿੱਤਿਆ। ਸਕੂਲ ਦੀ ਟੀਮ ਨੇ ਕੁਇਜ਼ ਅੰਦਰ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਹਰ ਵਿਦਿਆਰਥੀ ਨੂੰ 1100 ਰੁਪਏ ਦਾ ਨਗਦ ਇਨਾਮ ਮਿਲਿਆ। ਪਿ੍ਰੰਸੀਪਲ ਅਪੂਰਵ ਦੇਵਗਨ ਨੇ ਜੇਤੂ ਬੱਚਿਆਂ ਅਤੇ ਗਾਇਡ ਅਧਿਆਪਕ ਗੁਰਦਰਸ਼ਨ ਸਿੰਘ ਲਵੀ ਅਤੇ ਗਤੀਵਿਧੀ ਅਧਿਆਪਕ ਰਵਨੀਤ ਕੌਰ ਦੀੇ ਭਰਪੂਰ ਯੋਗਦਾਨ ਦੀ ਸ਼ਲਾਘਾ ਕੀਤੀ। ਪਿ੍ਰੰਸੀਪਲ ਨੇ ਦੱਸਿਆ ਕਿ ਅਜਿਹੀਆ ਮਾਣਮੱਤੀਆਂ ਜਿੱਤਾਂ ਸਕੂਲ ਅੰਦਰ ਭਾਈਚਾਰੇ ਅਤੇ ਮਾਣ ਦੀ ਭਾਵਨਾ ਨੂੰ ਵੀ ਵਧਾਉਂਦੀਆਂ ਹਨ। ਸਕੂਲ ਦੇ ਮੈਨੇਜਿੰਗ ਡਾਇਰੇਕਟਰ ਜਬਬੀਰ ਸਿੰਘ ਸੰਧੂ ਨੇ ਪਿੰ੍ਰਸੀਪਲ, ਜੇਤੂ ਬੱਚਿਆਂ ਅਤੇ ਸਹਿਯੋਗ ਅਧਿਆਪਕਾਂ ਨੂੰ ਵਧਾਈ ਦਿੱਤੀ।
ਫ਼ੋਟੋ:25ਐਫ਼ਡੀਕੇਪੀ10: ਜੇਤੂ ਵਿਦਿਆਰਥੀ ਸਕੂਲ ਦੇ ਪਿ੍ਰੰਸੀਪਲ ਅਪੂਰਵ ਦੇਵਗਣ, ਗਾਈਡ ਅਧਿਆਪਕ ਗੁਰਦਰਸ਼ਨ ਸਿੰਘ ਲਵੀ, ਅਧਿਆਪਕਾ ਰਵਨੀਤ ਕੌਰ ਨਾਲ ਸਨਮਾਨ ਪ੍ਰਾਪਤ ਕਰਨ ਸਮੇਂ। ਫ਼ੋਟੋ