ਕੋਟਕਪੂਰਾ, 10 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦਸਮੇਸ਼ ਪਬਲਿਕ ਸਕੂਲ ਵੱਲੋਂ ਸੀ.ਬੀ.ਐੱਸ.ਈ. ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਵੱਖ-ਵੱਖ ਪਾਠ ਸਹਾਇਕ ਕਿਰਿਆਵਾਂ ਦੌਰਾਨ ਅਗਸਤ ਮਹੀਨੇ ਦੀਆਂ ਗਤੀਵਿਧੀਆਂ ’ਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਭਰਪੂਰ ਰੂਪ ਵਿੱਚ ਹਿੱਸਾ ਲਿਆ ਜਾਂਦਾ ਹੈ। ਇਸ ਲੜੀ ਤਹਿਤ ‘ਏਕ ਭਾਰਤ-ਸ੍ਰੇਸ਼ਟ ਭਾਰਤ’ ਮਿਸ਼ਨ ਅਧੀਨ ‘ਰੁੱਖ ਲਗਾਓ ਲਹਿਰ’ ਨੂੰ ਵੀ ਸਕੂਲ ਮੁਖੀ ਅਜੇ ਕੁਮਾਰ ਸ਼ਰਮਾ ਦੀ ਪ੍ਰੇਰਨਾ ਅਤੇ ਸਕੂਲ ਕੋਆਰਡੀਨੇਟਰਜ਼ ਗਗਨਦੀਪ ਸਿੰਘ ਬਰਾੜ, ਸ੍ਰੀਮਤੀ ਵੀਨਾ ਗਰੋਵਰ ਅਤੇ ਮੈਡਮ ਹਰਬਿੰਦਰ ਬਰਾੜ ਦੀ ਸੁਚਾਰੂ ਅਗਵਾਈ ਸਦਕਾ ਭਰਵੇਂ ਰੂਪ ਵਿੱਚ ਹੁੰਗਾਰਾ ਮਿਲ਼ਿਆ। ਸਕੂਲ ਅਧਿਆਪਕਾਂ ਅਤੇ ਨੋਡਲ ਅਫ਼ਸਰ ਮੈਡਮ ਅਮਰਜੋਤ ਕੌਰ, ਮੈਡਮ ਸੁਖਜਿੰਦਰ ਕੌਰ, ਮੈਡਮ ਵੀਨਾ ਸ਼ਰਮਾ ਅਤੇ ਮੈਡਮ ਰਜਨੀ ਸਿਦਾਨਾ ਦੇ ਸਹਿਯੋਗ ਨਾਲ਼ ਪਹਿਲੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੰਜਾਬ ਅਤੇ ਉੜੀਸਾ ਨਾਲ ਸਬੰਧਤ ਵੱਖ-ਵੱਖ ਕਿਸਮਾਂ ਦੇ ਪੌਦਿਆਂ ਨੂੰ ਲਾਉਣ ਦਾ ਜਜ਼ਬਾ ਦਿਖਾਇਆ। ਜੋ ਕਿ ਵਾਤਾਵਰਨ ਦੀ ਸੰਭਾਲ ਲਈ ਇੱਕ ਅਗਾਂਹਵਧੂ ਸੋਚ ਅਤੇ ਉਤਸ਼ਾਹ ਨੂੰ ਦਰਸਾਉਂਦਾ ਹੈ। ਇਨਾਂ ਗਤੀਵਿਧੀਆਂ ਅਤੇ ਕਿਰਿਆਵਾਂ ’ਚ ਉੱਦਮ ਦਿਖਾਉਣ ਲਈ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਅਤੇ ਹੋਰ ਅਹੁਦੇਦਾਰਾਂ ਨੇ ਸਕੂਲ ਮੁਖੀ ਅਜੇ ਕੁਮਾਰ ਸ਼ਰਮਾ ਕੋਆਰਡੀਨੇਟਰਜ਼, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪ੍ਰਸੰਸਾ ਸੰਦੇਸ਼ ਭੇਜਦਿਆਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਪੜਾਈ ਦੇ ਨਾਲ਼-ਨਾਲ਼ ਅਜਿਹੀਆਂ ਪਾਠ-ਸਹਾਇਕ ਕਿਰਿਆਵਾਂ ਕਰਵਾਉਣ ’ਤੇ ਜ਼ੋਰ ਦੇਣ ਦੀ ਬੇਹੱਦ ਜ਼ਰੂਰਤ ਹੈ।