ਫਰੀਦਕੋਟ , 12 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਵਿਖੇ ਹੋਈਆਂ ਜਿਲਾ ਪੱਧਰੀ 68ਵੀਆਂ ਸਕੂਲੀ ਖੇਡਾਂ ਵਿੱਚ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਵੱਖ-ਵੱਖ ਸਥਾਨ ਹਾਸਿਲ ਕੀਤੇ, ਜਿਵੇਂ ਕਿ ਰਾਈਫਲ ਸ਼ੂਟਿੰਗ ਅੰਡਰ-17, 19 ਵਿੱਚ ਲੜਕਿਆਂ ਨੇ ਪਹਿਲਾ ਅਤੇ ਦੂਜਾ, ਅੰਡਰ-19 ਕਬੱਡੀ ਨੈਸ਼ਨਲ ਸਟਾਇਲ ਵਿੱਚ ਪਹਿਲਾ, ਅੰਡਰ-14, 19 ਰੱਸਾ-ਕੱਸ਼ੀ ’ਚ ਪਹਿਲਾ ਤੇ ਅੰਡਰ-17 ਵਿੱਚ ਦੂਜਾ ਅਤੇ ਵਾਲੀਬਾਲ ਵਿੱਚ ਅੰਡਰ-14 ਤੇ ਅੰਡਰ-19 ਨੇ ਤੀਜਾ ਸਥਾਨ ਹਾਸਿਲ ਕੀਤਾ। ਜਿੱਥੇ ਲੜਕਿਆਂ ਨੇ ਆਪਣੇ ਪ੍ਰਦਰਸ਼ਨ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ, ਉਸੇ ਤਰ੍ਹਾਂ ਲੜਕੀਆਂ ਨੇ ਵੀ ਖੇਡਾਂ ਵਿੱਚ ਭਾਗ ਲੈ ਕੇ ਵੱਖ-ਵੱਖ ਸਥਾਨ ਹਾਸਿਲ ਕੀਤੇ, ਜਿਵੇਂ ਕਿ ਰੱਸਾ-ਕੱਸ਼ੀ ਵਿੱਚ ਅੰਡਰ-14, 17 ਨੇ ਪਹਿਲਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਕਈ ਬੱਚਿਆਂ ਦੀ ਸਟੇਟ ਪੱਧਰ ਦੀਆਂ ਖੇਡਾਂ ਵਿੱਚ ਚੋਣ ਕੀਤੀ ਗਈ, ਜਿੰਨਾਂ ਵਿੱਚ ਦਵਿੰਦਰ ਸਿੰਘ ਅਤੇ ਜੀਵਨ ਸਿੰਘ ਦੀ ਕਬੱਡੀ ਨੈਸ਼ਨਲ ਸਟਾਇਲ, ਚੰਦਨ ਕਟਾਰੀਆ ਤੇ ਏਕਨੂਰ ਸਿੰਘ ਦੀ ਵਾਲੀਬਾਲ ਵਿੱਚ, ਕੁਸ਼ਲਦੀਪ ਸਿੰਘ ਦੀ ਰੱਸਾ-ਕੱਸ਼ੀ ਵਿੱਚ ਅਤੇ ਮਨਜਿੰਦਰ ਸਿੰਘ, ਗੁਰਕੀਰਤ ਸਿੰਘ, ਜਗਵੀਰ ਸਿੰਘ, ਗੁਰਕੀਰਤ ਸਿੰਘ ਸਿੱਧੂ ਦੀ ਰਾਇਫਲ ਸ਼ੂਟਿੰਗ ’ਚ ਚੋਣ ਹੋਈ। ਇਹ ਪ੍ਰਾਪਤੀਆਂ ਗੁਰਮਿੱਤਰ ਸਿੰਘ ਅਤੇ ਹਰਪ੍ਰੀਤ ਕੌਰ ਖੇਡ ਇੰਚਾਰਜ ਦੀ ਸਖਤ ਮਿਹਨਤ ਦਾ ਨਤੀਜਾ ਹੈ। ਸਕੂਲ ਵਿੱਚ ਸੁਰਿੰਦਰ ਕੌਰ ਡਾਇਰੈਕਟਰ ਪਿ੍ਰੰਸੀਪਲ ਅਤੇ ਬਲਜੀਤ ਸਿੰਘ ਐਮ.ਡੀ. ਨੇ ਵਿਦਿਆਰਥੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ।