ਕੋਟਕਪੂਰਾ, 13 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦਸਮੇਸ਼ ਪਬਲਿਕ ਸਕੂਲ ਆਪਣੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਜਾਣੀ ਜਾਂਦੀ ਹੈ। ਇਸੇ ਲੜੀ ਵਿੱਚ ਵਾਧਾ ਕਰਦਿਆਂ ਸੰਸਥਾ ਦੇ ਹੋਣਹਾਰ ਵਿਦਿਆਰਥੀਆਂ ਨੇ ਸਕੂਲ ਮੁਖੀ ਸੁਰਿੰਦਰ ਸਿੰਘ ਦੀ ਪ੍ਰੇਰਨਾ ਅਤੇ ਕੋਆਰਡੀਨੇਟਰਜ ਗਗਨਦੀਪ ਸਿੰਘ ਬਰਾੜ ਅਤੇ ਮੈਡਮ ਵੀਨਾ ਗਰੋਵਰ ਦੀ ਸੁਚੱਜੀ ਅਗਵਾਈ ਅਧੀਨ ਸਕੂਲੀ ਜਿਲਾ ਪੱਧਰੀ ਵੱਖ-ਵੱਖ ਖੇਡਾਂ ’ਚ ਮੱਲਾਂ ਮਾਰੀਆਂ ਹਨ। ਉਲੇਖਯੋਗ ਹੈ ਕਿ ਜਪਮਨ ਸਿੰਘ ਅਤੇ ਸਾਥੀਆਂ ਅੰਡਰ-17 ਨੇ ਬਾਸਕਟਬਾਲ ਖੇਡ ਵਿੱਚ ਸੋਨ ਤਮਗਾ, ਪਰਮਪਾਲ ਗਰੋਵਰ ਅੰਡਰ-14 ਅਤੇ ਸਨੋਵਰ ਕੌਰ ਸੰਧੂ ਅੰਡਰ-17 ਨੇ ਸ਼ਤਰੰਜ ਖੇਡ ’ਚ ਸੋਨ ਤਮਗਾ, ਜਸਨੂਰ ਕੌਰ ਸਿੱਧੂ ਅੰਡਰ-14 ਨੇ ਬਾਕਸਿੰਗ ਖੇਡ ਵਿੱਚ ਸੋਨ ਤਮਗਾ, ਜਪਨੀਤ ਕੌਰ ਅਤੇ ਸਾਥੀਆਂ ਅੰਡਰ-14 ਨੇ ਹਾਕੀ ਖੇਡ ਵਿੱਚ ਸੋਨ ਤਮਗਾ, ਏਕਮਪ੍ਰੀਤ ਕੌਰ ਅਤੇ ਕੁਦਰਤ ਅੰਡਰ-17 ਨੇ ਬੈਡਮਿੰਟਨ ਖੇਡ ’ਚ ਸਿਲਵਰ ਤਮਗਾ ਅਤੇ ਮਾਹਿਰ ਸੇਠੀ ਅਤੇ ਸਾਥੀਆਂ ਨੇ ਰਗਬੀ ਖੇਡ ਵਿੱਚ ਸਿਲਵਰ ਤਮਗਾ ਹਾਸਲ ਕਰਕੇ ਆਪਣੇ ਖੇਡ ਅਧਿਆਪਕਾਂ ਨੂੰ ਮਾਣ ਮਹਿਸੂਸ ਕਰਵਾਇਆ। ਇਹਨਾਂ ਮਾਣਮੱਤੀਆਂ ਪ੍ਰਾਪਤੀਆਂ ਲਈ ਸਕੂਲ ਪ੍ਰਬੰਧਕੀ ਕਮੇਟੀ ਦੇ ਜਨਰਲ ਡਾਇਰੈਕਟਰ ਜਸਬੀਰ ਸਿੰਘ ਸੰਧੂ ਅਤੇ ਹੋਰ ਅਹੁਦੇਦਾਰਾਂ ਨੇ ਸਕੂਲ ਮੁਖੀ ਸੁਰਿੰਦਰ ਸਿੰਘ, ਕੋਆਰਡੀਨੇਟਰਜ, ਸਬੰਧਤ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਸੰਦੇਸ਼ ਭੇਜਿਆ ਅਤੇ ਭਵਿੱਖ ’ਚ ਅਜਿਹੀਆਂ ਪ੍ਰਤੀਯੋਗਤਾਵਾਂ ਵਿੱਚ ਹੋਰ ਉਚੇਰੀਆਂ ਪ੍ਰਾਪਤੀਆਂ ਲਈ ਵੀ ਪ੍ਰੇਰਿਆ।