ਰੋਪੜ, 03 ਸਤੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਗ੍ਰੀਨ ਐਵੇਨਿਊ ਕਲੋਨੀ ਰੋਪੜ ਵੱਲੋਂ ਰੋਟਰੀ ਕਲੱਬ (ਸੈਂਟਰਲ) ਦੇ ਸਹਿਯੋਗ ਨਾਲ਼ ਮੱਸਿਆ ਦੇ ਸਲਾਨਾ ਜੋੜ ਮੇਲੇ ‘ਤੇ ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਤ ਵਿਖੇ ਮੁਫ਼ਤ ਹੋਮਿਓਪੈਥੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਹ ਉਪਰਾਲਾ ਸਮਾਜ ਵਿੱਚੋਂ ਬਿਮਾਰੀਆਂ ਦੂਰ ਕਰਨ ਦੇ ਲਈ ਯਤਨ ਵਜੋਂ ਕੀਤਾ ਗਿਆ। ਇਸ ਦੌਰਾਨ ਡਾ. ਵੀਰ ਦਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਦੀ ਟੀਮ ਨੇ 120 ਦੇ ਕਰੀਬ ਮਰੀਜਾਂ ਦਾ ਮੁਫ਼ਤ ਚੈੱਕਅੱਪ ਕੀਤਾ ਅਤੇ ਦਵਾਈਆਂ ਦਿੱਤੀਆਂ। ਇਸ ਮੌਕੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ, ਪਰਮਜੀਤ ਸਿੰਘ ਲੱਖੇਵਾਲ ਸ਼੍ਰੋਮਣੀ ਕਮੇਟੀ ਮੈਂਬਰ, ਮੈਨੇਜਰ ਜਸਵੀਰ ਸਿੰਘ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਤੇ ਬੀਬੀ ਅਮਰਜੀਤ ਕੌਰ ਨੇ ਉਚੇਚੇ ਤੌਰ ‘ਤੇ ਹਾਜਰੀ ਭਰੀ ਅਤੇ ਕੁਲਤਾਰ ਸਿੰਘ ਪ੍ਰਧਾਨ ਰੋਟਰੀ ਕਲੱਬ ਰੋਪੜ, ਸਰਬਜੀਤ ਸਿੰਘ ਹੁੰਦਲ, ਗ੍ਰੀਨ ਐਵੀਨਿਊ ਕਲੋਨੀ ਪ੍ਧਾਨ ਤਰਲੋਕ ਸਿੰਘ, ਬੰਤ ਸਿੰਘ, ਨਰਿੰਦਰ ਸਿੰਘ, ਮਨਮੋਹਨ ਸਿੰਘ, ਕਲੱਬ ਮੈਬਰ ਹਰਜੋਤ ਸਿੰਘ, ਪਰਮਜੀਤ ਸਿੰਘ, ਗਗਨਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।
Leave a Comment
Your email address will not be published. Required fields are marked with *