ਇੱਕ ਦੀਵਾ ਜਗਾਇਆ ਅੱਜ—-ਮੈਂ
ਮੇਰੇ ਦੇਸ਼ ਦੇ,—-ਸ਼ਹੀਦਾ ਦੇ ਨਾਮ ਦਾ,
ਦੂਜਾ ਦੀਵਾ—ਜਗਾ ਦਿੱਤਾ——ਮੈ,
ਚਾਨਣ—-ਮੁਨਾਰਿਆ ਦੇ, ਨਾਮ ਦਾ,
ਤੀਜਾ ਦੀਵਾ—-ਜਲਾ ਬੈਠਾ——-ਮੈਂ
ਨਸ਼ਿਆਂ ਦਾ ਕੋਹੜ ਜੜ੍ਹੋਂ ਵੱਢੇ ਜਾਣ ਦਾ
ਚੌਥਾ ਦੀਵਾ, ਜਗਾ ਲਿਆ ਅੱਜ—ਮੈਂ
ਭ੍ਰਿਸ਼ਟ ਨੇਤਾਵਾਂ ਤੋ ਖਹਿੜਾ ਛੁਡਾਉਣ ਦਾ,
ਪੰਜਵਾ ਦੀਵਾ—-ਜਗਾ ਬੈਠਾ… ਮੈ,
ਭੱਬਲ ਭੂਸਿਆਂ ਚੋ ਨਿਕਲ ਜਾਣ ਦਾ,
ਛੇਵਾਂ ਦੀਵਾ——-ਹੱਥ ਵਿੱਚ ਫੜ ਕੇ
ਤੇਲ ਪਾਇਆ ਤੇ—-ਬੱਤੀ ਵੱਟੀ
ਮਸਤ ਮਲੰਗਾਂ—ਫਕੀਰਾਂ ਦੇ ਨਾਮ ਦਾ
ਸੱਤਵਾਂ ਦੀਵਾ ਬਾਲ, ਮੜ੍ਹੀ ਤੇ ਰੱਖਿਆਂ
ਅਫ਼ਸੋਸ ਹੋਇਆ ਬਾਪੂ ਤੁਰ ਜਾਣ ਦਾ
ਅੱਠਵਾਂ ਦੀਵਾ ਬਾਲ ਕੇ——ਮੈਂ
ਪਿੰਡ ਵਾਲੇ ਸਕੂਲ,ਦੇਹਲ਼ੀ ਤੇ ਰੱਖਿਆਂ
ਪੰਜਾਬੀ ਮਾਂ ਬੋਲੀ, ਫਰਜ਼ ਨਿਭਾਉਣ ਦਾ,
ਕੁੱਝ ਕੁ——ਦੀਵੇ ਬਾਲ ਕੇ——-ਮੈਂ
ਹਰੇ ਭਰੇ ਰੁੱਖਾਂ ਦੇ ਜੜ੍ਹਾਂ ਨੇੜੇ ਰੱਖ ਦਿੱਤੇ
ਵਾਅਦਾ ਕੀਤਾ ਹੋਇਆਂ—ਬਚਾਉਣ ਦਾ
ਹੁਣ ਛੱਡ ਪਰਾਂ…ਦੀਪ ਰੱਤੀ
ਕਾਹਨੂੰ ਵੱਟ ਦੀਵਿਆਂ ‘ਚ ਪਾਉਂਦਾ ਬੱਤੀ
ਉਹਨਾਂ ਲਈ ਮੈਂ—ਜਗਾਵਾਂ ਕਿਹੜਾ ਦੀਵਾ
ਜਿੰਨਾ ਸਾਰਾ ਦਿਨ ਗ਼ਰੀਬਾਂ ਦੇ ਹੱਡ ਭੰਨੇ
ਸ਼ਾਮੀਂ ਮਜ਼ਦੂਰਾਂ ਨੂੰ,ਮਜ਼ਦੂਰੀ ਵੀ ਨਾ ਦਿੱਤੀ
ਦੱਸੋ——ਫਿਰ ਕੀ—ਫ਼ਾਇਦਾ ਹੁੰਦਾ ਵਾ
ਦੇਵੀ-ਦੇਵਤਿਆਂ ਨੂੰ ਮੰਨ—ਮਨਾਉਣ ਦਾ
ਭਾਵੇਂ ਲੱਖ ਲੱਖ—-ਤੁਸੀ ਜਸ਼ਨ , ਮਨਾਓ
ਐਵੇਂ ਹੀ ਨਾ ਕਿਸੇ ਦਾ, ਕਦੇ ਦਿਲ ਦਿਖਾਓ
ਬਹੁਤੀ ਅਸਤ-ਬਾਜ਼ੀ ਕਦੇ ਨਾ ਚਲਾਓ
ਡਰ ਹੁੰਦਾ ਏ ਵਾਤਾਵਰਨ ਗੰਧਲ਼ਾ ਹੋਣ ਦਾ
ਇਹ ਤਾ ਤਿਥ—-ਤਿਉਹਾਰ ਹੁੰਦਾ—ਯਾਰੋ
ਦੀਪ ਰੱਤੀ, ਰਲ ਮਿਲ ਖੁਸ਼ੀਆਂ ਮਨਾਉਣ ਦਾ
ਦੀਪ ਰੱਤੀ ✍️
1 comment
1 Comment
Deep Ratti
October 31, 2024, 10:32 pm🪔🪔🪔
REPLY