ਅੱਜ ਖੁਸ਼ੀਆਂ ਭਰੀ ਦੀਵਾਲੀ ਆਈ।
ਸਾਡੇ ਦੇਸ਼ ਤੇ ਨਵਾਂ ਰੰਗ ਲਿਆਈ।
ਸਭ ਨਾਲ ਖ਼ੁਸ਼ੀ ਅੱਜ ਦੂਣ ਸਵਾਈ।
ਘਰਾਂ ਵਿੱਚ ਰੌਸ਼ਨ ਚਿਰਾਗ ਲਿਆਈ।
ਕੱਢ ਹਨੇਰਾ ਚਾਨਣ ਕਰ ਆਈ।
ਵਿਸ਼ਵ ਦੀਵਾਲੀ ਜੱਗ ਮੱਗ ਰੌਸ਼ਨਾ ਈ।
ਹਰਿਮੰਦਰ ਤੋਂ ਅਕਾਸ਼ ਆਤਸ਼ ਚਲਾਈ।
ਭਾਰਤ ਵਿਚ ਰੌਸ਼ਨੀ ਭਰ ਆਈ।
ਬੰਦੀਛੋੜ ਗੁਰੂ ਨੂੰ ਮਿਲੀ ਵਧਾਈ।
ਬਾਬਾ ਬੁੱਢੇ ਨੇ ਖੁਸ਼ੀ ਦੀ ਦੀਵਾਲੀ ਰਚਾਈ।
ਅਮ੍ਰਿਤਸਰ ਤੋਂ ਚਾਰ ਵਰਨ ਰੌਸ਼ਨਾ ਈ।
ਕੌਲ ਸਰ ਤੇ ਵੀ ਮੌਮਬੱਤੀ ਜਗਾਈ।
ਭਾਗ ਭਰੀ ਦੀਵਾਲੀ ਆਈ
ਹਿੰਦੂ, ਮੁਸਲਮਾਨ, ਸਿੱਖ, ਈਸਾਈ।
ਆਪਸ ਵਿਚ ਹਨ ਸਾਰੇ ਭਾਈ ਭਾਈ।
ਬੇਬੇ ਨਵੇਂ ਕੱਪੜੇ ਲਿਆਈ ਸਾਰਿਆਂ ਵਾਸਤੇ।
ਸਭ ਨੇ ਸੱਜ ਧੱਜ ਦੀਵਾਲੀ ਮਨਾਈ।
ਵਿਸ਼ਵ ਭਰ ਦੀ ਇਹ ਸਚਿਆਈ।
ਸਭ ਨੂੰ ਹੋਵੇ ਲੱਖ ਲੱਖ ਵਧਾਈ।
ਘਰ ਘਰ ਖੁਸ਼ੀ ਦੀ ਜੋਤ ਜਗਾਈ।

ਸੁਰਜੀਤ ਸਾਰੰਗ
੮੧੩੦੬੬੦੨੦੫
ਨਵੀਂ ਦਿੱਲੀ 18