ਮੇਰੀਆਂ ਅੱਖੀਆਂ ਤੋਂ ਤਾਂ,ਭਾਵੇਂ ਤੂੰ ਦੂਰ ਰਹਿਨਾ,
ਪਰ ਮੇਰੇ ਦਿਲ ਤੋਂ ਤਾਂ, ਤੂੰ ਦੂਰ ਨਹੀ ਹੋ ਸਕਦਾ।
ਗੁੱਸਾ, ਤੇਰੇ ਮਨ ਮੰਦਰ ਅੰਦਰ , ਹੋ ਵੀ ਸਕਦਾ ,
ਪਰ ਗੁੱਸੇ ਤੂੰ, ਹਰ ਵੇਲੇ ਹਜ਼ੂਰ ਨਹੀ ਹੋ ਸਕਦਾ।
ਵਿਛੋੜਾ ਘੜੀ ਪਲ ਦਾ ਵੀ, ਸੱਜਣਾਂ ਬਹੁਤ ਮਾੜਾ,
ਲੰਬਾ ਵਿਛੋੜਾ ਹਰਗਿਜ਼ ਮੰਜ਼ੂਰ ਨਹੀ ਹੋ ਸਕਦਾ।
ਸਵਰਗਾਂ ਤੀਕਰ ਲਿਖੀ ਹੈ, ਆਪਣੀ ਸਾਂਝ ਚੰਨਾ,
ਵੱਖਰੇ ਰਹਿਣ ਦਾ ਸਬਕ ਜ਼ਰੂਰ ਨਹੀ ਹੋ ਸਕਦਾ।
ਸੌ ਕੋ ਤੋਂ ਬੁਰਜ਼ ਵਾਲਿਆ, ਹੁੰਦੀ ਪਹਿਚਾਣ ਤੇਰੀ,
ਤੇਰੇ, ਨਾਲ ਦਾ ਹੋਰ ਕੋਈ, ਨੂਰ ਨਹੀ ਹੋ ਸਕਦਾ।
ਵੇਖ਼,ਸੁਣ,ਰੱਬਾ, ਮੇਰੀ ਦੁਆ ਮਨਜ਼ੂਰ ਕਰ ਲਈਂ ,
ਫ਼ਿਰ, ਮੇਰੇ ਯਾਰ ਦਾ ਦਿਲ ਚੂਰ ਨਹੀ ਹੋ ਸਕਦਾ।
“ਛਿੰਦੇ”, ਮੇਰੇ ਦਿਲ ਵਿੱਚ, ਪਿਆ ਹੈ ਦਿਲ ਤੇਰਾ,
ਕਾਮਯਾਬ, ਬਾਕੀ ਸਾਰਾ, ਪੂਰ ਨਹੀ ਹੋ ਸਕਦਾ।

…ਛਿੰਦਾ ਬੁਰਜ਼ ਵਾਲਾ (ਫ਼ਿਲੌਰ)…