ਐਡਵੋਕੇਟ ਅਜੀਤ ਵਰਮਾ ਨੇ ਬੱਚਿਆਂ ਨਾਲ ਮਿਲ ਕੇ ਬੂਟੇ ਲਾਏ ਅਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਕੋਟਕਪੂਰਾ, 21 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਪੂਰਣਿਮਾ ਦਾ ਪਾਵਨ ਪਵਿੱਤਰ ਦਿਹਾੜਾ ਗੁਰੂ ਸਹਿਬਾਨਾਂ ਨੂੰ ਸਮਰਪਿਤ ਹੈl ਇਸ ਮੌਕੇ ਹਰ ਇਨਸਾਨ ਆਪੋ-ਆਪਣੇ ਗੁਰੂ ਸਹਿਬਾਨਾਂ ਦੀ ਪੂਜਾ ਅਰਚਨਾ ਕਰਦਾ ਹੈl ਇਨਸਾਨ ਦੇ ਪਹਿਲੇ ਗੁਰੂ ਉਨ੍ਹਾਂ ਦੇ ਮਾਤਾ ਪਿਤਾ ਹੈ, ਜਿਹੜੇ ਸਾਨੂੰ ਚੱਲਣਾ, ਬੋਲਣਾ ਆਦਿ ਸਿਖਾਉਂਦੇ ਹਨ। ਇਸ ਤੋਂ ਬਾਅਦ ਇਨਸਾਨ ਦੇ ਅਧਿਆਪਕ ਉਨ੍ਹਾਂ ਦੇ ਗੁਰੂ ਹਨ, ਜੋ ਉਨ੍ਹਾਂ ਨੂੰ ਪੜ੍ਹਨਾ ਲਿਖਣਾ ਅਤੇ ਦੁਨੀਆਂ ਵਿੱਚ ਵਿਚਾਰਨਾ ਸਿਖਾਉਂਦੇ ਹਨ। ਅਜੀਤ ਵਰਮਾ ਐਡਵੋਕੇਟ ਨੇ ਅੱਗੇ ਕਿਹਾ ਕਿ ਵਾਤਾਵਰਨ, ਹਵਾ, ਪਾਣੀ ਅਤੇ ਧਰਤ ਵੀ ਸਾਡੇ ਗੁਰੂ ਹਨ। ਬਾਣੀ ਵਿਚ ਵੀ ਪਵਨ/ਹਵਾ ਨੂੰ ਗੁਰੂ ਅਤੇ ਧਰਤੀ ਨੂੰ ਮਾਤਾ ਦਾ ਦਰਜ਼ਾ ਦਿੱਤਾ ਗਿਆ ਹੈ, ਇਸ ਲਈ ਸਾਨੂੰ ਇਨਾਂ ਦੀ ਪੂਜਾ ਕਰਨੀ ਕਰਨੀ ਚਾਹੀਦੀ ਹੈ, ਭਾਵ ਵਾਤਾਵਰਨ ਦੇ ਬਚਾਅ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਅਤੇ ਵੱਧ ਤੋ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਸਾਨੂੰ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਹਵਾ, ਪਾਣੀ ਅਤੇ ਧਰਤੀ ਨੂੰ ਬਚਾਉਣ ਲਈ ਧਾਰਮਿਕ ਸਮਾਗਮ ਵਿਚ ਬੂਟਿਆਂ ਦਾ ਲੰਗਰ ਲਗਾਉਣਾ ਚਾਹੀਦਾ ਅਤੇ ਨਵੀਂ ਪੀੜ੍ਹੀ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ, ਕਿਉਂਕਿ ਵਾਤਾਵਰਨ ਦੇ ਵਜੂਦ ਨਾਲ ਹੀ ਮਨੁੱਖ ਦਾ ਵਜੂਦ ਹੈl ਗੁਰੂ ਪੂਰਣਿਮਾ ਦਿਵਸ ਮੌਕੇ ਸਮਾਜਸੇਵੀ ਐਡਵੋਕੇਟ ਵਰਮਾ ਨੇ ਬੱਚਿਆਂ ਨਾਲ ਮਿਲ ਕੇ ਬੂਟੇ ਲਗਾਏ ਅਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀ।