ਸਾਹ ਘੁੱਟੇ ਅੱਖਾਂ ਵਿੱਚ ਪਵੇ ਧੂੰਆਂ ,
ਘਰੋਂ ਬਾਹਰ ਹੋਇਆ ਮੁਹਾਲ ਮੀਆਂ।
ਫਲੂਹੇ ਉੱਡ ਘਰਾਂ ਵਿੱਚ ਆਉਣ ਲੱਗੇ,
ਛੱਤਾਂ ਕਾਲੀਆਂ ਸਵਾਹ ਦੇ ਨਾਲ ਮੀਆਂ।
ਜੇ ਬੰਦਾ ਭੁੱਲਜੇ ਕੱਪੜਾ ਬਾਹਰ ਪਾ ਕੇ,
ਰੰਗ ਬਦਲੇ ਰਹੇ ਨਾ ਖਿਆਲ ਮੀਆਂ।
ਹਰ ਪਾਸੇ ਧੂੰਏਂ ਦਾ ਗੁਬਾਰ ਬਣਿਆ,
ਕਰੇ ਸਭ ਦੇ ਮੰਦੜੇ ਹਾਲ ਮੀਆਂ।
ਰਾਹੀ ਪਾਂਧੀਆਂ ਦਾ ਇਹ ਬਣੇ ਦੁਸ਼ਮਣ,
ਘਰ ਜਾਂਦਿਆਂ ਭੇਜੇ ਹਸਪਤਾਲ ਮੀਆਂ।
ਸਰਕਾਰ ਇਸ ਦਾ ਕਰੇ ਛੇਤੀ ਹੱਲ ਕੋਈ।
ਨਾ ਬਣੇ ਕਿਸੇ ਦਾ ਇਹ ਕਾਲ ਮੀਆਂ।
ਇਹ ਸਮੱਸਿਆ ,ਪੱਤੋ, ਹੈ ਬਹੁਤ ਵੱਡੀ,
ਖੜੀ ਹੋਂਵਦੀ ਹਰ ਸਾਲ ਮੀਆਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417