ਇੱਕ ਤਵੀ ਤੱਤੀ,ਦੂਜੀ ਰੇਤ ਤੱਤੀ,
ਤੀਜਾ ਭੱਠ,ਜ਼ੱਲਾਦ ਤਪਾਈ ਜਾਵੇ।
ਚੌਥੀ ਹਕੂਮਤ,ਪੰਜਵੀਂ ਲੋਅ ਤੱਤੀ,
ਛੇਵੀਂ ਦੁਪਹਿਰ ਤੱਤੀ,ਸਤਾਈ ਜਾਵੇ।
ਇੱਕ ਗੁਰੂ ਸੋਮਾ ਠੰਡਾ ਸ਼ੀਤਲਾ ਦਾ,
ਬੈਠਾ ਗੀਤ ਗੋਬਿੰਦ ਦੇ ਗਾਈ ਜਾਵੇ।
ਜੋਤ ਨਾਨਕ ਦੀ ਜੋਤ ਵਿੱਚ ਲੀਨ ਹੋ ਗਈ,
ਹਰ ਮੁੱਖ ‘ਪੱਤੋ’ ਉਸ ਵਡਿਆਈ ਜਾਵੇ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ,
ਬਾਣੀ ਗੁਰਾਂ ਦੀ ਰਾਹ ਰੁਸ਼ਨਾਈਜਾਵੇ।
ਹਰਪ੍ਰੀਤ ਪੱਤੋ
ਸੰਪਰਕ ੍ਰ 94658.21417.