ਆਦਿ ਸੱਚ ਦੇ ਨੂਰ ਨੂੰ ਚਮਕਾਉਣ ਵਾਲਾ ਹੈ ਨਾਮ ਨਾਨਕ।।
ਰੱਬ ਦੇ ਵਿੱਚ ਭਰੋਸੇ ਨੂੰ ਵਧਾਉਣ ਵਾਲਾ ਹੈ ਨਾਮ ਨਾਨਕ।।
ਉਸ ਦੇ ਸੱਚੇ ਗਿਆਨ ਨੂੰ ਰੁਸ਼ਨਾਉਣ ਵਾਲਾ ਹੈ ਨਾਮ ਨਾਨਕ।।
ਸਦੀਵ ਗਿਆਨ ਦੇ ਝੰਡੇ ਨੂੰ ਝੁਲਾਉਣ ਵਾਲਾ ਹੈ ਨਾਮ ਨਾਨਕ।।
ਅਗਿਆਨ ਦੇ ਧੁੰਦ ਹਨੇਰੇ ਨੂੰ ਭਜਾਉਣ ਵਾਲਾ ਹੈ ਨਾਮ ਨਾਨਕ।।੧।।
ਕਾਮਲ ਫੱਕਰ ਨੂੰ ਉੱਚਾ ਰੁਤਬਾ ਦੇਣ ਵਾਲਾ ਹੈ ਨਾਮ ਨਾਨਕ।।
ਪਾਤਾਲਾਂ ਤੋਂ ਅਨੰਤ ਕਾਲ ਤੱਕ ਰਹਿਣ ਵਾਲਾ ਹੈ ਨਾਮ ਨਾਨਕ।।
ਤਪਾਂ ਵਾਲੇ ਨੂੰ ਵੱਡੇ ਮਰਾਤਬ ਦੇਣ ਵਾਲਾ ਹੈ ਨਾਮ ਨਾਨਕ।।
ਬਲੀ ਕੰਧਾਰੀ ,ਸੱਜਣ, ਕੌਡੇ ਤਾਰਨ ਵਾਲਾ ਨਾਮ ਨਾਨਕ।।
ਮਰ ਰਹੀਆਂ ਤੇ ਬਲਦੀਆਂ ਰੂਹਾਂ ਠਾਰਨ ਵਾਲਾ ਨਾਮ ਨਾਨਕ
।।੨।।
ਨਿਆਮਤਾਂ ਬਖਸ਼ਣ ਵਾਲਾ ਹੈ ਜੀ ੧ ਨੱਨਾ ਨਾਮ ਨਾਨਕ।।
ਸਦਾ ਸਹਾਈ ਹੋਣ ਵਾਲਾ ਜੋ, ੨ ਨੱਨਾ ਨਾਮ ਨਾਨਕ।।
ਅਕਾਲ ਪੁਰਖ ਦਾ ਹੈ ਲਿਖਾਇਕ ੩ ਕੰਨਾਂ ਨਾਮ ਨਾਨਕ।।
ਮਹਾਂਪੁਰਖ ਦਾ ਸੂਚਕ ਕਾਫ਼ ਹੈ ੪ ਕਕਾ ਨਾਮ ਨਾਨਕ।।
ਦਾਸ ਤੇਰੇ ਦੀ ਰੂਹ ਦੇ ਉੱਤੇ ਛਪ ਪੱਕਾ ਨਾਮ ਨਾਨਕ ।।੩।।

ਲੌਂਗੋਵਾਲ ਸਾਬ੍ਹ ਮੰਗਤ ਸਿੰਘ
9878809036