ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿਚ ਫਰਮਾਇਆ ਹੈ ਕਿ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
ਗੁਰਬਾਣੀ ਦੇ ਇਸ ਪਵਿੱਤਰ ਸਬਦ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਹਵਾ੍ ਪਾਣੀ ਅਤੇ ਧਰਤੀ ਮਾਂ ਨੂੰ ਪ੍ਰਦੂਸ਼ਣ ਰਹਿਤ ਕਰਨਾ ਸਾਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਪਰ ਅਸੀ ਬਿਲਕੁਲ ਇਸ ਦੇ ਵਿਰੁੱਧ ਕੰਮ ਕਰ ਰਹੇ ਹਾਂ ਅਸੀਂ ਨਗਰਕੀਰਤਨ ਵਿਚ ਪਟਾਕੇ ਚਲਾ ਕੇ ਅਸੀ ਕੀ ਸਿੱਧ ਕਰਨਾ ਚਾਹੁੰਦੇ ਹਾ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਰਾਹੀਂ ਸੇਧ ਦਿੱਤੀ ਹੈ ਕਿ ਸਾਨੂੰ ਆਪਣਾ ਵਾਤਾਵਰਣ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਕਿਉਕਿ ਅਸੀ ਖੇਤੀ ਵਿਚ ਖਤਰਨਾਕ ਜਹਿਰਾ ਦੀ ਵਰਤੋ ਕਰਕੇ ਅਸੀ ਧਰਤੀ ਮਾਂ ਪਲੀਤ ਕਰ ਦਿੱਤਾ ਹੈ ਦੂਸਰਾ ਅਸੀ ਰੰਗਾਈ ਵਾਲੀਆ ਫੈਕਟਰੀਆ ਲਾ ਕੇ ਉਹਨਾ ਦਾ ਜਹਿਰੀਲਾ ਪਾਣੀ ਧਰਤੀ ਪਾ ਕੇ ਅਸੀਂ ਆਪਣਾ ਪਾਣੀ ਵੀ ਗੰਧਲਾ ਕਰ ਲਿਆ ਹੈ ਦੋਸਤੋ 90% ਹਵਾ ਦੇ ਪ੍ਰਦੂਸਣ ਲੲਈ ਡੀਜਲ ੍ਪੈਟਰੌਲ ਗੱਡੀਆਂ ੍ ਸਨਤੀ ਇਕਾਈਆ ਜਿਹੜੀਆ ਧੂਆਂ ਪੈਦਾ ਕਰਦੀਆ ਹਨ ਇਹ ਜਿੰਮੇਵਾਰ ਹਨ ਚਲੋ ਇਹ ਮੰਨ ਵੀ ਲਿਆ ਜਾਵੇ ਇਹ ਸਾਡੀ ਮਜਬੂਰੀ ਹੈ ਕਿਉਕੀ ਇਸ ਨਾਲ ਦੇਸ ਦਾ ਵਿਕਾਸ ਦਾ ਸਵਾਲ ਹੈ ਪਰ ਪਟਾਕੇ ਚਲਾ ਕੇ ਅਸੀਂ ਹਵਾ ਪ੍ਰਦੂਸਣ ਨੂੰ ਬੁੜਾਵਾ ਦੇ ਰਹੇ ਹਾਂ ਸਾਨੂੰ ਸਭ ਨੂੰ ਪਤਾ ਹੈ ਕਿ ਸਾਡਾ ਦੇਸ ਪ੍ਰਦੂਸਣ ਦੇ ਹਿਸਾਬ ਨਾਲ ਪਹਿਲੇ ਦੱਸ ਮੁਲਖਾਂ ਵਿਚ ਆਉਦਾ ਹੈ (A Q I) ਏਅਰ ਕੁਆਲਟੀ ਇਨਡੈਕਸ ਜੀਰੋ ਤੌ ਪੰਜਾਹ ਦੇ ਵਿਚ ਚਾਹੀਦਾ ਹੈ ਸਾਡੇ ਦੇਸ਼ ਦੇ ਕੲਈ ਸਹਿਰਾਂ ਇਹ ਅੰਕੜਾ 300 ਤੋ ਲੈ ਕੈ 500 ਨੂੰ ਪਾਰ ਕਰ ਜਾਦਾਂ ਹੈ ਅੰਦਾਜਾ ਤੁਸੀ ਆਪ ਲਗਾ ਸਕਦੇ ਹੋ
ਹੁਣ ਗੱਲ ਕਰਦੇ ਹਾਂ ਪਟਾਕਿਆਂ ਦੀ ਜਦੋ ਪਟਾਕਾ ਫੱਟਦਾ ਹੈ ਤਾਂ ਇਹ ਦੋ ਤਰਾਂ ਦਾ ਪ੍ਰਦੂਸਣ ਪੈਦਾ ਕਰਦਾ ਹੈ ਪਹਿਲਾ ਅਵਾਜ਼ ਦਾ ਪ੍ਰਦੂਸਣ ਇਸ ਦੀ ਇਕਾਈ ਡੈਸੀਬਲ ਵਿਚ ਮਾਪੀ ਜਾਦੀ ਹੈ ਇਕ ਵਿਅਕਤੀ ਸਹਿਣ ਸ਼ਕਤੀ ਸਿਰਫ਼ 45 ਡੈਸੀਬਲ ਤੱਕ ਹੀ ਹੁੰਦੀ ਜਦੌਂ ਕਿ ਇਸ ਦੀ ਆਵਾਜ ਲਗਭਗ ਵੀਹ ਗੁਣਾ ਵੱਧ ਜਾਦੀ ਇਸ ਕਰਕੇ ਇਹ ਆਵਾਜ ਦਿੱਲ ਦੇ ਮਰੀਜਾ ਵਾਸਤੇ ਅਤੇ ਨਿੱਕੇ ਬੱਚਿਆ ਲੲਈ ਬੇਹੱਦ ਖਤਰਨਾਕ ਹੈ
ਪੰਛੀਆ ਅਤੇ ਜਾਨਵਰਾ ਲੲਈ ਵੀ ਮਾੜੀ ਹੈ ਦੂਸਰਾ ਇਸ ਵਿਚੋ ਨਿਕਲਣ ਵਾਲੀਆਂ ਖਤਰਨਾਕ ਗੈਸਾਂ ਜਿਵੇਂ ਕਿ ਸਲਫਰਡਾਈਅਕਸਾਈਡ. ਨਾਈਟਰਸ਼ਅਕਸਾਈਡ. ਕਾਰਬਨਮੋਨੋਅਕਸਾਈਡ ਆਦਿ ਮਨੁੱਖੀ ਸਿਹਤ ਲੲਈ ਖਤਰਨਾਕ ਹਨ ਇਸ ਲੲਈ ਸਾਨੂੰ ਗੁਰੂ ਸਾਹਿਬ ਦੇ ਫਲਸਫੇ ਚੱਲਣ ਦੀ ਲੋੜ ਹੈ ਹੋਰ ਤਾਂ ਹੋਰ ਹੁਣ ਅਸੀ ਵਿਆਹ ਸਾ਼ਦੀ ਮੌਕੇ ਖੂਬ ਪਟਾਕੇ ਚਲਾ ਅਸੀ ਅਪਣੇ ਹੱਥੀ ਵਾਤਾਵਰਣ ਨੂੰ ਪਲੀਤ ਕਰੈ ਹਾ
ਧੰਨਵਾਦ ਸਾਹਿਤ

ਗੁਰਚਰਨ ਸਿੰਘ ਉੱਪਲ
9914131220