ਸੰਗਰੂਰ 9 ਜੁਲਾਈ ( ਬਹਾਦਰ ਸਿੰਘ ਲੌਂਗੋਵਾਲ/ਵਰਲਡ ਪੰਜਾਬੀ ਟਾਈਮਜ਼)
ਪਾਰਕ ਸੰਭਾਲ ਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪੂਨੀਆ ਕਲੋਨੀ, ਸੰਗਰੂਰ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਬਹਾਦਰ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਨਗਰ ਕੌਂਸਲ ਸੰਗਰੂਰ , ਐਮ ਐਲ ਏ ਹਲਕਾ ਸੰਗਰੂਰ ਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਵਾਰ ਵਾਰ ਮਿਲਣ/ਲਿਖਤੀ ਦੇਣ ਦੇ ਬਾਵਜੂਦ ਸੰਗਰੂਰ ਵਿਖੇ ਧੂਰੀ ਰੋਡ ਤੇ ਫਲਾਈਓਵਰ ਦੇ ਦੋਵੇਂ ਪਾਸੇ ਬਣੀਆਂ ਸੜਕਾਂ ਦੀ ਮੁਰੰਮਤ ਅਤੇ ਪ੍ਰੀਮਿਕਸ ਨਾ ਪਵਾਉਣ ਕਾਰਨ ਕਮੇਟੀ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਜੇਕਰ ਇੰਨਾ ਸੜਕਾਂ ਦੇ ਫੌਰੀ ਟੋਏ ਨਹੀਂ ਭਰੇ ਜਾਂਦੇ ਤੇ 26 ਜੁਲਾਈ ਤੱਕ ਇੰਨਾ ਸੜਕਾਂ ਤੇ ਪ੍ਰੀਮਿਕਸ ਨਹੀਂ ਪਾਇਆ ਜਾਂਦਾ ਤਾਂ ਨਗਰ ਕੌਂਸਲ ਸੰਗਰੂਰ ਖਿਲਾਫ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ।ਜਿਸ ਦੀ ਜ਼ਿੰਮੇਵਾਰੀ ਕਾਰਜਸਾਧਕ ਅਫ਼ਸਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੀ ਹੋਵੇਗੀ।ਇਸ ਤੋਂ ਇਲਾਵਾ ਮੀਟਿੰਗ ਵਿੱਚ ਪਾਰਕ ਵਿੱਚ ਵਾਟਰ ਕੂਲਰ ਲਗਵਾਉਣ ਲਈ ਇੰਜੀਨੀਅਰ ਰੁਪਿੰਦਰ ਸਿੰਘ ਪੂਨੀਆਂ ਦਾ ਧੰਨਵਾਦ ਕੀਤਾ ਗਿਆ। ਅਕਤੂਬਰ 2023 ਤੋਂ 31 ਮਾਰਚ 24 ਦੇ ਕੀਤੇ ਕੰਮਾਂ ਦੀ ਜਾਣਕਾਰੀ, ਇਕੱਤਰ ਹੋਏ ਫੰਡ ਤੇ ਖਰਚ ਦਾ ਹਿਸਾਬ ਕਾਰਜਕਾਰੀ ਕਮੇਟੀ ਮੈਂਬਰ ਮਨਧੀਰ ਸਿੰਘ ਤੇ ਮਾਸਟਰ ਕੁਲਦੀਪ ਸਿੰਘ ਨੇ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਪਾਰਕ ਨੂੰ ਹੋਰ ਸੁੰਦਰ ਬਣਾਉਣ ਲਈ ਵੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਕਾਰਜਕਾਰੀ ਕਮੇਟੀ ਦੇ ਮੈਂਬਰ ਸਵਰਨਜੀਤ ਸਿੰਘ, ਮਾਲਵਿੰਦਰ ਸਿੰਘ ਜਵੰਦਾ ਐਸ ਡੀ ਓ, ਬਲਦੇਵ ਸਿੰਘ, ਅਮਨਦੀਪ ਮਾਨ, ਸੁਰਜੀਤ ਸਿੰਘ, ਐਸ ਡੀ ਓ ਸੁਰਿੰਦਰ ਪਾਲ ਅਤੇ ਸੁਖਵਿੰਦਰ ਸਿੰਘ ਹਰੇੜੀ ਹਾਜ਼ਰ ਸਨ।
ਜਾਰੀ ਕਰਤਾ:
Leave a Comment
Your email address will not be published. Required fields are marked with *