ਪਟਿਆਲਾ 15 ਅਕਤੂਬਰ (ਮੇਜਰ ਸਿੰਘ ਨਾਭਾ/ਵਰਲਡ ਪੰਜਾਬੀ ਟਾਈਮਜ਼)
ਆਪਣੇ ਇਲਾਕੇ ਵਿੱਚ ਨਾਮਣ੍ਹਾ ਖੱਟਣ ਵਾਲੀਆਂ ਸਖਸ਼ੀਅਤਾਂ ‘ਚੋਂ ਜਸਪਾਲ ਸੰਘ ਢੀਂਡਸਾ ਪੁਤੱਰ ਸਵ: ਹਵਾਲਦਾਰ ਗੁਰਦਿਆਲ ਸਿੰਘ (ਜਿਨ੍ਹਾਂ 1965 ਦੀ ਜੰਗ ਲੜੀ ) ਇੱਕ ਹਨ । ਉਹ ਪਿੰਡ ਦੰਦਰਾਲਾ ਢੀਂਡਸਾ ( ਪਟਿਆਲਾ ) ਦੇ ਵਸਨੀਕ ਹਨ ।ਉਨ੍ਹਾ ਦੇ ਪਿਤਾ ਸਵ: ਸ੍ਰ. ਗੁਰਦਿਆਲ ਸਿੰਘ ਤਕਰੀਬਨ 20 ਸਾਲ ਪਿੰਡ ਦੀ ਕੋਅਪ੍ਰੇਟਿਵ ਸੋਸਾਇਟੀ ਦੇ ਸਰਬਸੰਮਤੀ ਨਾਲ ਪ੍ਰਧਾਨ ਰਹੇ । ਉਨ੍ਹਾਂ ਨੇ ਭਾਈ ਮੂਲ ਚੰਦ ਜੀ ਦੀ ਯਾਦ ‘ਚ ਸਥਾਪਿਤ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ‘ਚ ਮੁੱਖ ਸੇਵਾਦਾਰ ਵਜੋਂ ਵੀ ਸੇਵਾ ਨਿਭਾਈ । ਉਹ ਇੱਕ ਸਾਫ-ਸੁੱਥਰੀ ਰੋਹਬਦਾਰ ਸਖਸ਼ੀਅਤ ਸੀ ।ਮਾਰਚ 1974 ਵਿੱਚ ਜਸਪਾਲ ਸਿੰਘ ਨੇ ਮੁਢਲੀ ਵਿੱਦਿਆ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਮੈਟ੍ਰਿਕ ਪਾਸ ਕਰਕੇ ਮੁਕੰਮਲ ਕਰ ਲਈ । ਇਸ ਉਪਰੰਤ ਉਸ ਨੇ ਸਰਕਾਰੀ ਆਈ.ਟੀ.ਆਈ. ਨਾਭਾ ਤੋਂ ਦੋ ਸਾਲਾ ਡਿਪਲੋਮਾ 1977 ਵਿੱਚ ਕਰ ਲਿਆ ।ਬਿਜਲੀ ਬੋਰਡ ਵਿੱਚ ਉਸ ਨੂੰ 1978 ਵਿੱਚ ਅਮਲੋਹ ਵਿਖੇ ਬਤੌਰ ਐਸ.ਐਸ.ਏ. ਨੌਕਰੀ ਮਿਲ ਗਈ । ਇਥੇ ਉਸ ਨੇ 1980 ਤੱਕ ਸੇਵਾ ਕੀਤੀ ।ਫਿਰ ਸਮਾਣਾ ਵਿਖੇ 1980 ਤੋਂ 1982 ਤੱਕ ਸੇਵਾ ਨਿਭਾਈ ।ਇਥੇ ਉਸ ਨੇ ਬਤੌਰ ਆਨਰੇਰੀ ਐਸ.ਐਸ.ੳ. ਵੀ ਸੇਵਾ ਨਿਭਾਈ । ਇਥੇ ਅਫਸ਼ਰਸ਼ਾਹੀ ‘ਚ ਮੰਥਲੀ ਲੈਣ ਦਾ ਪ੍ਰਚਲਣ ਹੋਣ ਕਾਰਨ ਉਹ ਇਹ ਕੰਮ ਨੂੰ ਸਵੀਕਾਰ ਨਾ ਕਰ ਸਕਿਆ । ਉਹ ਆਪਣੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦਾ ਸੀ ।ਉਸ ਨੇ ਮਨੁੱਖਤਾ ਦੀ ਸੇਵਾ ਕਰਨੀ ਸੋਚੀ । ਉਸ ਨੇ ਨੌਕਰੀ ਛੱਡ ਕੇ ਆਯੂਰਵੇਦਿਕ ਵੈਦ ਬਣਨ ਦਾ ਮਨ ਬਣਾ ਲਿਆ ਅਤੇ ਉਸ ਨੇ ਚੰਡੀਗੜ੍ਹ ਤੋਂ ਡੀ.ਈ.ਐਮ.ਐਸ.ਦਾ ਕੋਰਸ ਕਰ ਲਿਆ ।ਸਰਕਾਰੀ ਆਯੂਰਵੇਦਿਕ ਕਾਲਜ ਪਟਿਆਲਾ ਤੋਂ ਉਸ ਨੇ ਵੈਦ ਦਾ ਕੋਰਸ ਕਰ ਲਿਆ । ਉਸ ਨੇ ‘ਢੀਂਡਸਾ ਆਯੂਰਵੇਦਿਕ ਸੈਂਟਰ’ ਮਾਲੇਰਕੋਟਲਾ ਰੋਡ ਖੰਨਾ ਵਿਖੇ ਖੋਲ੍ਹ ਲਿਆ ।ਉਨ੍ਹਾਂ ਦੀ ਦਵਾਈ ਨਾਲ ਲੰਬੇ ਸਮੇਂ ਤੋਂ ਪੀੜ੍ਹਤ ਬਹੁਤ ਸਾਰੇ ਮਰੀਜ਼ ਬਹੁਤ ਸਾਰੀਆਂ ਬਿਮਾਰੀਆਂ ਤੋਂ ਤੰਦਰੁਸਤ ਹੋਏ ਹਨ । ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੀ ਦਵਾਈ ਕਾਰਗਰ ਹੋਣ ਸਦਕਾ ਮੰਗਵਾਈ ਜਾਂਦੀ ਹੈ , ਉਨ੍ਹਾਂ ਨੇ ਆਪਣੇ ਪਿੰਡ ਦਾ ,ਸ਼ਹਿਰ ਦਾ ਨਾਂ ਵੀ ਵਿਦੇਸ਼ਾਂ ਵਿੱਚ ਮਰੀਜ਼ਾਂ ਨੂੰ ਠੀਕ ਕਰਕੇ ਚਮਕਾਇਆ ਹੈ ।
ਉਸਦੀ ਪਤਨੀ ਬੜੇ ਨੇਕ ਸੁਭਾਅ ਦੇ ਹਨ ਜਿਨ੍ਹਾਂ ਆਪਣੇ ਬੇਟੇ ਮਨਦੀਪ ਸਿੰਘ ਢੀਂਡਸਾ , ਬੇਟੀ ਭਵਨਦੀਪ ਕੌਰ ਦਾ ਪਾਲਣ ਪੌਸ਼ਣ ਚੰਗੇ ਸੰਸ਼ਕਾਰ ਦੇ ਕੇ ਕੀਤਾ ਹੈ ।ਬੇਟੇ ਨੇ ਆਯੂਰਵੇਦਿਕ ਦੀ ਡਿਗਰੀ ਅਤੇ ਡੀ ਈ ਐਮ ਐਸ ਚੰਡੀਗੜ੍ਹ ਤੋਂ ਕਰ ਲਈ । ਬੇਟਾ ਵੀ ਹੁਣ ਵੈਦ ਜਸਪਾਲ ਸਿੰਘ ਢੀਂਡਸਾ ਨਾਲ ਹੀ ਪ੍ਰੈਕਟਿਸ ਕਰਦਾ ਹੈ ।ਬੇਟੀ ਦੀ ਸਾਦੀ ਉਨ੍ਹਾਂ 20 ਫਰਵਰੀ 2022 ਨੂੰ ਕਰ ਦਿੱਤੀ ਜਿਹੜੀ ਹੁਣ ਪੀ.ਆਰ. ਹੋ ਕੇ ਕਨੇਡਾ ਰਹਿ ਰਹੀ ਹੈ ।
ਵੈਦ ਜਸਪਾਲ ਸਿੰਘ ਵਲੋਂ ਲੌੜਵੰਦ ਗਰੀਬਾਂ ਨੂੰ ਮੁਫਤ ਦਵਾਈ ਦਿੱਤੀ ਜਾਂਦੀ ਹੈ।ਦੂਰ ਦੂਰ ਤੱਕ ਸੇਵਾ ਕਰਨ ਲਈ ਮਰੀਜ਼ਾਂ ਦੀ ਸਹੂਲਤ ਲਈ ਉਨ੍ਹਾਂ ਨੇ ਬਰਨਾਲਾ ,ਪੱਖੋਂ ਕੈਂਚੀਆਂ , ਹੰਬੜਾ ਸਾਹਨੇਵਾਲ ਵੀ ਸੈਂਟਰ ਖੋਲ੍ਹੇ ਹੋਏ ਹਨ ਉਨ੍ਹਾਂ ਨੂੰ ਬਹੁਤ ਸਾਰੇ ਸੰਤਾਂ , ਮਹਾਤਮਾ ਦਾ ਆਸੀਰਵਾਦ ਹੈ ਜਿਵੇਂ ਬਾਬਾ ਦਰਬਾਰਾ ਪੁਰੀ ਧਰੋੜ , ਬਾਬਾ ਧਰਮ ਦਾਸ ਜੀ ਪਿੰਡ ਹਰਨਾਮ ਪੁਰਾ (ਸਾਹਨੇਵਾਲ) , ਬਾਬਾ ਪ੍ਰਤਾਪ ਦਾਸ ਢੈਪੀ , ਬਾਬਾ ਮੋਹਨ ਸਿੰਘ ਭਿੰਡਰਕਲਾਂ ਗੁਰਦੁਆਰਾ ਸਾਹਿਬ ,ਬਾਬਾ ਰਵੀ ਪ੍ਰਕਾਸ਼ ਛੀਂਟਾ ਵਾਲੇ (ਆਪੋ ਆਪ ਡੇਰਾ) ਆਦਿ ।ਇਸੇ ਕਰਕੇ ਉਨ੍ਹਾਂ ਦਾ ਸੁਭਾਅ ਬੜਾ ਮਿੱਠਾ , ਅਪਣੱਤ ਭਰਿਆ ,ਨਿਮਰਤਾ ਵਾਲਾ ਹੈ । ਉਨਾਂ ਨਾਲ ਕਿਸੇ ਵੀ ਸਰੀਰਕ ਸਮੱਸਿਆ ਲਈ ਮੁਫਤ ਸਲਾਹ ਲੈਣ ਲਈ 9915656038 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ । ਉਹ ਆਪਣੇ ਪਰਿਵਾਰ ਨਾਲ ਖੰਨਾ ਵਿਖੇ ਰਹਿ ਰਹੇ ਹਨ ।ਪ੍ਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਚੜ੍ਹਦੀਕਲਾ ਅਤੇ ਤੰਦਰੁਸਤੀ ਬਖਸ਼ੇ ਤਾਂ ਕਿ ਸਮਾਜ ਦੀ ਵਧੇਰੇ ਸੇਵਾ ਕਰ ਸਕਣ ।