ਕੋਟਕਪੂਰਾ, 17 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦਸਮੇਸ਼ ਪਬਲਿਕ ਸਕੂਲ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ। ਆਏ ਦਿਨ ਆਪਣੀਆਂ ਨਵੀਆਂ-ਨਵੀਆਂ ਗਤੀਵਿਧੀਆਂ ਕਰਕੇ ਇਹ ਇਲਾਕੇ ’ਚ ਮਾਣ ਖੱਟ ਰਿਹਾ ਹੈ। ਇੱਥੇ ਹਰ ਦਿਨ ਨਵੇਂ-ਨਵੇਂ ਦਿਲਚਸਪ ਢੰਗਾਂ ਨਾਲ ਪੜਾਇਆ ਜਾਂਦਾ ਹੈ ਤਾਂ ਕਿ ਬੱਚਿਆਂ ਦੀ ਰੁਚੀ ਬਰਕਰਾਰ ਰਹੇ। ਬੀਤੇ ਦਿਨੀਂ ਸਮਾਜਿਕ ਸਿੱਖਿਆ ਅਧਿਆਪਕਾਂ ਵਲੋਂ ਬੱਚਿਆਂ ਤੋਂ ਵੱਖੋ-ਵੱਖਰੀ ਮਿੱਟੀ ਦੇ ਮਾਡਲ ਤਿਆਰ ਕਰਵਾਏ ਗਏ ਤੇ ਬੱਚਿਆਂ ਨੂੰ ਸਮਝਾਇਆ ਗਿਆ ਕਿ ਸਮਤਲ ਮਿੱਟੀ ਤੇ ਪਹਾੜੀ ਇਲਾਕਿਆਂ ਦੀ ਮਿੱਟੀ ਵਿੱਚ ਫ਼ਸਲ ਉਗਾਉਣ ਦਾ ਕੀ ਫ਼ਰਕ ਹੈ। ਇਸ ਮੌਕੇ ਸਕੂਲ ਮੁਖੀ ਅਜੇ ਸ਼ਰਮਾ ਨੇ ਆਪਣੇ ਤਰਕਪੂਰਨ ਵਿਚਾਰ ਰੱਖਦਿਆਂ ਕਿਹਾ ਕਿ ਇਹ ਸਭ ਬੱਚਿਆਂ ਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਤੇ ਕੋਆਰਡੀਨੇਟਰ ਮੈਡਮ ਹਰਬਿੰਦਰ ਕੌਰ ਬਰਾੜ ਦੀ ਅਗਵਾਈ ਸਦਕਾ ਸਫ਼ਲ ਹੋ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਭਵਿੱਖ ਵਿੱਚ ਵੀ ਹੁੰਦੀਆਂ ਰਹਿਣਗੀਆਂ। ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰ ਜਸਵੀਰ ਸਿੰਘ ਸੰਧੂ ਨੇ ਕਿਹਾ ਕਿ ਸਾਡੀ ਸੰਸਥਾ ਹਰ ਖੇਤਰ ਵਿੱਚ ਨਵੀਆਂ ਪੈੜਾਂ ਪੁੱਟ ਰਹੀ ਹੈ, ਫਿਰ ਭਾਵੇਂ ਉਹ ਸਕੂਲ ਵਿੱਚ ਹੋਵੇ ਜਾਂ ਸਕੂਲ ਤੋਂ ਬਾਹਰ, ਇਸ ਦਾ ਸਿਹਰਾ ਸਕੂਲ ਮੁਖੀ ਸਮੇਤ ਸਮੁੱਚੇ ਅਧਿਆਪਕ ਵਰਗ ਨੂੰ ਜਾਂਦਾ ਹੈ।