ਅੱਖ ਮੇਰੀ ਖੁੱਲੀ ਪਰ ਜਾਗ ਨਹੀੰ ਆਈ
ਹਾਏ ਵੇ ਮਰੇ ਸੱਜਣਾ ਦੁਹਾਈ ਏ ਦੁਹਾਈ
ਪੱਲੇ ਮਰੇ ਕੱਖ ਨਹੀੰ ਰੰਡ ਉਮਰ ਗੁਆਈ
ਹਾਏ ਵੇ ਮਰੇ ਸੱਜਣਾ ਦੁਹਾਈ ਏ ਦੁਹਾਈ
ਭੁੱਖਿਆਂ ਦੀ ਵਜ਼ਮ ਚ ਮੈਂ ਗ਼ਜ਼ਲ ਸੁਣਾਈ
ਹਾਏ ਵੇ ਮਰੇ ਸੱਜਣਾ ਦੁਹਾਈ ਏ ਦੁਹਾਈ
ਧੀ ਸੀ ਗਰੀਬ ਪਿੰਡਾ ਰੰਗੜ ਸੀ ਕਸਾਈ
ਹਾਏ ਵੇ ਮਰੇ ਸੱਜਣਾ ਦੁਹਾਈ ਏ ਦੁਹਾਈ
ਸਿੱਲੇ ਜਿਹੇ ਚੁੱਲ੍ਹੇ ਨੇ ਕੜ੍ਹੀ ਖੱਟੜੀ ਬਣਾਈ
ਹਾਏ ਵੇ ਮਰੇ ਸੱਜਣਾ ਦੁਹਾਈ ਏ ਦੁਹਾਈ
ਬੁੱਢਾ ਸੀ ਗਰੀਬ ਭੁੱਖੇ ਨੇ ਮੌਤ ਅਪਣਾਈ
ਹਾਏ ਵੇ ਮਰੇ ਸੱਜਣਾ ਦੁਹਾਈ ਏ ਦੁਹਾਈ
ਤਨ ਪਈ ਵੇਚਦੀ ਮਜ਼ਬੂਰ ਓਹ ਦਹਾਈ
ਹਾਏ ਵੇ ਮਰੇ ਸੱਜਣੋਾ ਦੁਹਾਈ ਏ ਦੁਹਾਈ
ਬੁੱਢੇ ਦੀਦੇ ਤੱਕਦੇ ਨਾ ਖਬਰ ਠੰਡੀ ਆਈ
ਹਾਏ ਵੇ ਮਰੇ ਸੱਜਣਾ ਦੁਹਾਈ ਏ ਦੁਹਾਈ
ਰੰਗ ਓਹ ਸਿਆਸੀ ਓਹਨੇ ਜਾਤ ਭੁਲਾਈ
ਹਾਏ ਵੇ ਮਰੇ ਸੱਜਣਾ ਦੁਹਾਈ ਏ ਦੁਹਾਈ
ਦਰਦਾਂ ਨੇ ਹਿਜ਼ਰਾਂ ਦੀ ਚੁੰਨੀ ਆ ਫੜਾਈ
ਹਾਏ ਵੇ ਮਰੇ ਸੱਜਣਾ ਦੁਹਾਈ ਏ ਦੁਹਾਈ
ਤੈਨੂੰ ਇੰਝ ਚੇਤਿਆ ਮੈਨੂੰ ਨੀੰਦ ਨਾ ਆਈ
ਹਾਏ ਵੇ ਮਰੇ ਸੱਜਣਾ ਦੁਹਾਈ ਏ ਦਹਾਈ
ਚੰਦਨ ਪਗਲਾ ਐਵੇੰ ਕੇ ਨਜ਼ਮ ਸੁਣਾਈ
ਹਾਏ ਵੇ ਮਰੇ ਸੱਜਣਾ ਦੁਹਾਈ ਏ ਦੁਹਾਈ
ਚੰਦਨ ਹਾਜੀਪੁਰੀਆ
pchauhan5572@gmai
l.com
Leave a Comment
Your email address will not be published. Required fields are marked with *