ਓਹ ਆਖੇ ਤੂੰ ਪਿਆਰ ਨਹੀੰ ਕਰਦਾ
ਪਹਿਲਾਂ ਜਿਹਾ ਕਰਾਰ ਨਹੀੰ ਕਰਦਾ
ਖਾਲੀ ਭਾਂਡੇ ਮੇਰੇ ਚੋਵਨ ਦਿਨ ਰਾਤੀੰ
ਹੁਣ ਪੈਰਾਂ ਉੱਪਰ ਭਾਰ ਨਹੀੰ ਕਰਦਾ
ਲਾਵਾਂ ਤੜਕਾ ਮੈੰ ਨਿੱਤ ਭੁੰਨਦੀ ਗੰਡੇ
ਮਲਾਈ ਦਾ ਕਾਰੋਬਾਰ ਨਹੀੰ ਕਰਦਾ
ਸ਼ੀਸ਼ੇ ਮੁਹਰੇ ਸਜ ਕੇ ਵਸਮਾ ਲਾਉਨੈ
ਰੰਗ ਭੁੱਖੜ ਚੀਤਕਾਰ ਨਹੀੰ ਕਰਦਾ
ਜਿਸਮ ਢੂੰਡੇੰਦਾ ਜੇਠ ਦੁਪਹਿਰੀ ਧੁੱਪ
ਓਹ ਤੱਤੀ ਹਾਹਾਕਾਰ ਨਹੀੰ ਕਰਦਾ
ਸੁੱਕਾ ਅੰਬਰ ਗੜ੍ਹਕ ਵਰ੍ਹਨਾ ਚੰਦਨ
ਝੂਠਾ ਇਹ ਇਤਬਾਰ ਨਹੀਂ ਕਰਦਾ
ਚੰਦਨ ਹਾਜੀਪੁਰੀਆ
pchauhan5572@gmail.com