ਗੀਤਾਂ ਵਿੱਚ ਅਕਸਰ ਮਾਂ ਨੂੰ ਵਡਿਆਇਆ ਜਾਂਦਾ ਹੈ । ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਜ਼ਿਕਰ ਮਾਂ ਦਾ ਦਰਜਾ ਸਾਡੇ ਸਮਾਜ ਵਿੱਚ ਰੱਬ ਸਮਾਨ ਸਮਝਿਆ ਜਾਂਦਾ ਹੈ ।ਕਿਹਾ ਜਾਂਦਾ ਹੈ ਕਿ ਮਾਂ ਦਾ ਕਰਜ਼ਾ ਪੁੱਤ ਧੀਆਂ ਮੋੜ ਨਹੀਂ ਸਕਦੇ ।ਮਾਂ ਦੇ ਦਿੱਤੇ ਚੰਗੇ ਸੰਸ਼ਕਾਰ ਪਰਿਵਾਰ ਨੂੰ ਬੁਲੰਦੀਆਂ ਵੱਲ ਲ਼ੈ ਜਾਂਦੇ ਹਨ । ਇਸੇ ਤਰ੍ਹਾਂ ਦੇ ਮਾਤਾ ਸਰਦਾਰਨੀ ਮਨਜੀਤ ਕੌਰ ਸਨ ।ਉਨ੍ਹਾਂ ਦਾ ਜਨਮ 1945 ਵਿੱਚ ਅਮਰਗੜ੍ਹ ( ਮਾਲੇਰਕੋਟਲਾ) ਵਿਖੇ ਸਵ: ਸ੍ਰ.ਰਣਧੀਰ ਸਿੰਘ ਦੇ ਘਰ ਮਾਤਾ ਸਵ: ਸ੍ਰੀਮਤੀ ਅਮਰ ਕੌਰ ਦੀ ਕੁੱਖੋਂ ਹੋਇਆ ।
ਉਨ੍ਹਾਂ ਦਾ ਵਿਆਹ ਸ੍ਰ. ਜਸਵੀਰ ਸਿੰਘ ਢੀਂਡਸਾ ਨਾਲ ਪਿੰਡ ਦੰਦਰਾਲਾ ਢੀਂਡਸਾ (ਪਟਿਆਲਾ) ਵਿਖੇ ਹੋਇਆ । ਉਨ੍ਹਾਂ ਦੇ ਘਰ ਬੇਟੇ ਰਵਿੰਦਰ ਸਿੰਘ ਢੀਂਡਸਾ ਅਤੇ ਦੋ ਬੇਟੀਆਂ ਹਰਿੰਦਰ ਕੌਰ ਅਤੇ ਰਾਜਿੰਦਰ ਕੌਰ ਨੇ ਜਨਮ ਲਿਆ ।ਉਨ੍ਹਾਂ ਦੇ ਪਤੀ ਨੇ ਮਿਲਟਰੀ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋਣ ਉਪਰੰਤ ਐਕਸਾਈਜ਼ ਵਿਭਾਗ ਵਿਖੇ ਨੌਕਰੀ ਕਰ ਲਈ । ਅਚਾਨਕ ਉਨ੍ਹਾਂ ਦੀ ਮੌਤ ਨੌਕਰੀ ਦੌਰਾਨ 1981 ਵਿੱਚ ਹੋ ਗਈ ਜੋ ਮਾਤਾ ਜੀ ਲਈ ਵੱਡਾ ਸਦਮਾ ਸੀ । ਪਰ ਮਾਤਾ ਜੀ ਨੇ ਇਸ ਦੁੱਖ ਦੀ ਘੜੀ ਨੂੰ ਵੀ ਆਡੋਲਤਾ ਪੂਰਵਕ ਬਿਤਾਉਂਦੇ ਹੋਏ ਬੱਚਿਆਂ ਦਾ ਚੰਗਾ ਪਾਲਣ ਪੌਸ਼ਣ ਕਰਕੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ । ਉਨ੍ਹਾਂ ਦੀ ਬੇਟੀ ਹਰਿੰਦਰ ਕੌਰ ( ਰਿਟਾਇਰਡ ਹੈਡ ਟੀਚਰ) ਜਰਗੜੀ (ਲੁਧਿਆਣਾ) ਵਿਖੇ ਸ੍ਰ. ਰਣਧੀਰ ਸਿੰਘ (ਰਿਟਾ:ਸੁਪਰਡੰਟ ਪੰਜਾਬ ਬਿਜਲੀ ਬੋਰਡ) ਨਾਲ ਆਪਣੇ ਪੁੱਤਰ ਦਰਸ਼ਨਦੀਪ ਸਿੰਘ ਲੈਕਚਰਾਰ (ਸਿਖਿਆ ਵਿਭਾਗ ) ਨੂੰਹ ਰਵਿੰਦਰ ਕੌਰ ਈ.ਟੀ.ਟੀ. ਟੀਚਰ , ਪੋਤਰੇ ਵੀਰਮਹਿਤਾਬ ਸਿੰਘ ਅਤੇ ਪੋਤਰੀ ਕਿਸਮਤਜੋਤ ਕੌਰ ਨਾਲ ਰਹਿ ਰਹੇ ਹਨ ।ਮਾਤਾ ਜੀ ਦੀ ਦੋਹਤੀ ਸੁਖਦੀਪ ਕੌਰ ਈ.ਟੀ.ਟੀ. ਟੀਚਰ ਦਿੱਲੀ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ ।
ਮਾਤਾ ਜੀ ਦੂਸਰੀ ਬੇਟੀ ਰਾਜਿੰਦਰ ਕੌਰ ਜੋ ਕਿ ਸ੍ਰ. ਬੇਅੰਤ ਸਿੰਘ ਪਿੰਡ ਬਾਬਰਪੁਰ ਨਾਲ ਆਪਣੇ ਬੇਟੇ ਅਰਸਦੀਪ ਸਿੰਘ ਨੂੰਹ ਦਵਿੰਦਰ ਕੌਰ (ਦੋਵੇਂ ਡੀਫੈਂਸ ਸਕੂਲ ਰੱਖੜਾ ਵਿਖੇ ਜਾਬ ਕਰਦੇ ਹਨ ) ਅਤੇ ਪੋਤਰੇ ਇਆਨਜੋਤ ਸਿੰਘ ਨਾਲ ਰਹਿ ਰਹੀ ਹੈ।ਦੋਹਤੀ ਗਗਨਦੀਪ ਕੌਰ ਆਪਣੇ ਪਤੀ ਅਮਨ ਹਾਂਸ ਨਾਲ ਆਪਣੀ ਬੇਟੀ ਅਨਾਇਆ ਨਾਲ ਨਿਊਜੀਲੈਂਡ ਵਿਖੇ ਰਹਿ ਰਹੀ ਹੈ ।
ਬੇਟੇ ਰਵਿੰਦਰ ਸਿੰਘ (ਰਿਟਾਇਰਡ ਐਕਸਾਈਜ਼ ਇੰਸਪੈਕਟਰ) ਦਾ ਵਿਆਹ ਸਵ: ਸ੍ਰ ਜਰਨੈਲ ਸਿੰਘ ਅਭੈਪੁਰ ਦੀ ਬੇਟੀ ਮਨਦੀਪ ਕੌਰ ਨਾਲ ਹੋਇਆ । ਜਿਨ੍ਹਾਂ ਦੇ ਦੋ ਬੇਟਿਆਂ ਨੇ ਜਨਮ ਲਿਆ ਵੱਡਾ ਬੇਟਾ ਸਿਮਰਨਜੀਤ ਸਿੰਘ ਅਤੇ ਗੁਰਿੰਦਰਜੀਤ ਸਿੰਘ ਨੇ ਜਨਮ ਲਿਆ ।ਸਿਮਰਨਜੀਤ ਸਿੰਘ ਜੋ ਰਿਮਟ ਕਾਲਜ ਗੋਬਿੰਦਹੜ੍ਹ ਵਿਖੇ ਮਕੈਨੀਕਲ ਦਾ ਡਿਪਲੋਮਾ ਕਰ ਰਿਹਾ ਸੀ ਅਚਾਨਕ 21 ਸਾਲ ਦੀ ਉਮਰ ਵਿੱਚ ਮੌਤ ਹੋ ਗਈ ।ਇਸ ਵੱਡੇ ਦੁਖਾਂਤ ਦੀ ਘੜੀ ਵਿੱਚ ਮਾਤਾ ਜੀ ਨੂੰ ਸਦਮਾ ਲੱਗਣਾ ਹੀ ਸੀ ਪਰ ਉਨ੍ਹਾਂ ਪਰਿਵਾਰ ਨੂੰ ਅਡੋਲਤਾ ਸਹਿਤ ਹੌਸ਼ਲਾ ਦੇ ਕੇ ਇਸ ਦੁੱਖ ਦੀ ਘੜੀ ਨੂੰ ਘਟਾਉਣ ‘ਚ ਸਹਾਰਾ ਦਿੱਤਾ ।
ਪੋਤਰਾ ਗੁਰਿੰਦਰਜੀਤ ਸਿੰਘ (ਐਮ.ਬੀ.ਏ.) ਆਪਣੀ ਪਤਨੀ ਡਾ. ਅਮਨਦੀਪ ਕੌਰ (ਪੀ.ਐਚ.ਡੀ.ਇਕਨਾਮਿਕਸ) ਆਪੇ ਪੁੱਤਰ ਸਮਰਪ੍ਰਤਾਪ ਸਿੰਘ ਨਾਲ ਨਿਊਜੀਲੈਂਡ ਵਿਖੇ ਰਹਿ ਰਹੇ ਹਨ ।
ਮਾਤਾ ਜੀ ਸ਼ੁਰੂ ਤੋਂ ਪਰਿਵਾਰ ਵਿੱਚ ਜਿਸ ਨੂੰ ਅਕਾਲੀਆਂ ਦਾ ਲਾਣਾ ਕਿਹਾ ਜਾਂਦਾ ਸੀ ਗੁਰਸਿੱਖੀ ਮਾਹੌਲ ਹੋਣ ਕਾਰਨ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ । ਉਨ੍ਹਾਂ ਦਾ ਸੁਭਾਅ ਨਿਮਰ , ਮਿੱਠਬੋਲੜਾ , ਮਿਲਾਪੜਾ ਸੀ ।ਉਨ੍ਹਾ ਦੀ ਨਮਿੱਤ ਅੰਤਿਮ ਅਰਦਾਸ ਅਤੇ ਕੀਰਤਨ ਗੁਰਦੁਆਰਾ ਬਾਬਾ ਅਜਾਪਾਲ ਸਿੰਘ (ਘੌੜਿਆਂ ਵਾਲਾ) ਨਾਭਾ ਵਿਖੇ ਦਿਨ ਸੁਕਰਵਾਰ 10 ਜਨਵਰੀ 2025 ਨੂੰ ਦੁਪਿਹਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ । ਵਾਹਿਗੁਰੂ ਜੀ ਢੀਂਡਸਾ ਪਰਿਵਾਰ ਦੀ ਫੁੱਲਵਾੜੀ ਨੂੰ ਹਮੇਸ਼ਾ ਖਿੜਿਆ ਰੱਖਣ
–ਮੇਜਰ ਸਿੰਘ ਨਾਭਾ
Leave a Comment
Your email address will not be published. Required fields are marked with *