ਫ਼ਰੀਦਕੋਟ, 27 ਅਕਤੂਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਕੁਵਿਕ ਹੀਲ ਫਾਊਂਡੇਸ਼ਨ ਮਹਾਰਾਸ਼ਟਰ ਵੱਲੋਂ ਪੰਜਾਬ ਦੇ ਜ਼ਿਲਾ ਫਰੀਦਕੋਟ ਚ ਪਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਯੋਗ ਅਗਵਾਈ ਹੇਠ ਅਤੇ ਸ੍ਰੀਮਤੀ ਨੀਲਮ ਰਾਣੀ ਜ਼ਿਲਾ ਸਿੱਖਿਆ ਅਫਸਰ ਸਕੈਂਡਰੀ ਦੇ ਸਹਿਯੋਗ ਸਦਕਾ ਲੋਕਾਂ ਨੂੰ ਸਾਈਬਰ ਕ੍ਰਾਈਮ ਬਾਰੇ ਜਾਗਰੂਕ ਕਰਨ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਚ ਆਧਾਰ ਵਿਕਾਸ ਸਮਾਜਿਕ ਸੰਸਥਾ ਵੱਲੋਂ ਨਿਯੁਕਤ ਕੀਤੇ ਗਏ ਪ੍ਰਸਿੱਧ ਰੰਗਕਰਮੀ ਅਤੇ ਫਿਲਮੀ ਅਦਾਕਾਰ ਛਿੰਦਰਪਾਲ ਸ਼ਰਮਾ ਦੀ ਨਿਰਦੇਸ਼ਨਾ ਹੇਠ ਨੁੱਕੜ ਨਾਟਕ ਪੇਸ਼ ਕੀਤੇ ਜਾ ਰਹੇ ਹਨ। ਜਿਨਾਂ ਚ ਲੋਕਾਂ ਨੂੰ ਸਾਈਬਰ ਕ੍ਰਾਈਮ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਵੇਂ ਤੁਰੰਤ ਲੋਣ ਦੇਣ ਵਾਲੀਆਂ ਬੈਂਕਾਂ ਦੇ ਨਾਮ ਤੇ ਲੋਕਾਂ ਨਾਲ ਧੋਖਾ ,ਸ਼ਾਦੀ ਡਾਟ ਕਾਮ ਉੱਤੇ ਗਲਤ ਆਈਡੀਆ ਬਣਾ ਕੇ ਕਿਵੇਂ ਕੁੜੀਆਂ ਮੁੰਡਿਆਂ ਨੂੰ ਬਲੈਕਮੇਲ ਕਰਦੀਆਂ ਹਨ, ਫੇਸਬੁੱਕ, ਟਵਿਟਰ,ਤੇ ਗਲਤ ਅਕਾਊਂਟ ਬਣਾ ਕੇ ਕਿਵੇਂ ਲੋਕਾਂ ਨਾਲ ਕ੍ਰਾਈਮ ਕੀਤਾ ਜਾਂਦਾ ਹੈ। ਇਹਨਾਂ ਨਾਟਕਾਂ ਵਿੱਚ ਹੋਰ ਵੀ ਵਧੇਰੇ ਜਾਣਕਾਰੀ ਦਿੱਤੀ ਗਈ ਟੀਮ ਵੱਲੋਂ ਪਹਿਲੇ ਦਿਨ ਪਿੰਡ ਕੋਟ ਸੁਖੀਆ, ਧੂਰਕੋਟ ,ਢੁਡੀ, ਭਾਣਾ, ਬੀੜ ਸਿੱਖਾਂ ਵਾਲਾ ,ਦੇਵੀ ਵਾਲਾ ,ਫਰੀਦਕੋਟ ਸ਼ਹਿਰ ਦੇ ਤਿੰਨ ਸਥਾਨਾਂ ਤੇ ਨਾਟਕ ਪੇਸ਼ ਕੀਤੇ ਗਏ ਜਿਨਾਂ ਚ ਯਾਦਵਿੰਦਰ ਸਿੰਘ, ਅੰਗਰੇਜ ਸਿੰਘ, ਕਮਲਦੀਪ ਕੌਰ, ਨਵਨੀਤ ਕੌਰ ਨੇ ਭਾਗ ਲਿਆ ।ਬੱਚਿਆਂ ਨੂੰ ਸੰਬੋਧਨ ਕਰਦਿਆਂ ਛਿੰਦਰਪਾਲ ਸ਼ਰਮਾ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਨੂੰ ਵੀ ਆਪਣਾ ਆਧਾਰ ਕਾਰਡ, ਪੈਨ ਕਾਰਡ, ਬੈਂਕ ਦੀ ਕਾਪੀ ਅਤੇ ਮੋਬਾਈਲ ਉੱਤੇ ਆਏ ਓ.ਟੀ.ਪੀ ਸਾਂਝਾ ਨਾ ਕਰਨ। ਉਹਨਾਂ ਨੇ ਬੱਚਿਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਮੋਬਾਇਲ ਉੱਤੇ ਗੇਮ ਖੇਡਣ ਦੀ ਬਜਾਏ ਖੇਡ ਦੇ ਮੈਦਾਨ ਵਿੱਚ ਜਾ ਕੇ ਖੇਡਣ ਜਿਸ ਦੇ ਨਾਲ ਉਹਨਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋਵੇਗਾ। ਉਹਨਾਂ ਨੇ ਦੱਸਿਆ ਕਿ ਸਾਹਿਬਰ ਕਰਾਈਮ ਦਾ ਸ਼ਿਕਾਰ ਹੋਣ ਵਾਲੇ ਲੋਕ ਜਿਲੇ ਪੱਧਰ ਦੇ ਉੱਪਰ ਬਣੇ ਹੋਏ ਸਾਈਬਰ ਪੁਲਿਸ ਸਟੇਸ਼ਨ ਜਾਂ ਪੁਲਿਸ ਸਟੇਸ਼ਨ ਤੇ ਜਾ ਕੇ ਆਪਣੀ ਲਿਖਤੀ ਰਿਪੋਰਟ ਦੇ ਸਕਦੇ ਹਨ ਇਸ ਤੋਂ ਇਲਾਵਾ ਇੱਕ ਟੋਲ ਫਰੀ ਨੰਬਰ ਇਸ ਤੋਂ ਇਲਾਵਾ 1930 ਟੋਲ ਫਰੀ ਨੰਬਰ ਉੱਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।