ਥੱਕੀ ਟੁੱਟੀ ਦਫ਼ਤਰ ਤੋਂ,ਘਰ ਜਦ ਆਈ ਸੀ,
ਟੈਨਸਨ ਦੇ ਮਾਰੇ ਜਾਂਦਾ ,ਸਿਰ ਚਕਰਾਈ ਸੀ,
ਸੋਚਿਆ ਸੀ ਘਰ ਜਾ ਕੇ, ਕਰਾਂਗੀ ਆਰਾਮ,
ਇੰਨੇ ਵਿੱਚ ਸਾਸੂ ਮਾਂ ਦਾ,ਆਇਆ ਫ਼ਰਮਾਨ,
ਪੂਜਾ ਦਾ ਸਮਾਨ ਥੋੜ੍ਹਾ, ਹੱਟੀਓਂ ਲਿਆ ਦਿਓ,
ਮੰਦਰ ਮੇਂ ਜਾਣਾ ਜ਼ਰਾ ਪ੍ਰਸ਼ਾਦਿ ਵੀ ਬਣਾ ਦਿਓ,
ਸੁਣ -ਸੁਣ ਗੱਲਾਂ ਮੈਨੂੰ ,ਬਸ ਚੜ੍ਹੇ ਇੱਕ ਉੱਤਰੇ
ਸੱਸ ਵੱਲ ਵੇਖਿਆ ਮੈਂ, ਝੱਟ ਵਾਂਗ ਸਾਨ੍ਹ ਭੂਤਰੇ,
ਨਿੰਮੋਝੂਣੀ ਹੋਈ ਸੱਸ,ਮੇਰੀਚੁੱਪ ਕਰ ਬਹਿ ਗਈ,
ਥੋੜ੍ਹੇ ਚਿਰ ਪਿੱਛੋਂ ਲੈ,ਗਲਾਸ ਪਾਣੀ ਆ ਗਈ,
ਲੈ ਪੁੱਤ ਪਾਣੀ ਪੀ ਕੇ, ਤੂੰ ਥੋੜ੍ਹਾ ਅਰਾਮ ਫ਼ਰਮਾਂ
ਚਾਹ ਦੀ ਮੈਂ ਘੁੱਟ ਦੇਵਾਂ,ਧੀਏ ਤੇਰੇ ਲਈ ਬਣਾਂ,
ਸੱਸ ਦਿਆਂ ਬੋਲਾਂ ਨੇ ,ਥਕੇਵਾਂ ਸਾਰਾ ਲਾਹ ਦਿੱਤਾ,
ਮਾਂ ਦਾ ਰੂਪ ਸੱਸ ਹੁੰਦੀ, ਮੈਨੂੰ ਚੇਤੇ ਕਰਵਾ ਦਿੱਤਾ,
ਮੁਆਫ਼ੀ ਮੰਗੀ ਹੱਥ ਜੋੜ,ਮੈਂ ਵੀ ਦਿੱਤਾ ਸਤਿਕਾਰ ,
ਨਾਲੇ ਕਿਹਾ ਚਲੋ ਮੰਮੀ ਹੋਵੇ ਫ਼ਟਾਫਟ ਤਿਆਰ,
ਮੰਦਰ ਨਹੀਂ ਜਾਣਾ ਤੁਸੀਂ?ਛੱਡੋ ਸਭ ਕੰਮਕਾਰ,
ਅੱਜ ਤੋਂ ਨਾ ਕਰਾਂ ਮਾਏ,ਤੈਨੂੰ ਕਦੇ ਇਨਕਾਰ,
ਬਣਿਆ ਪ੍ਰਿੰਸ ਰਹੇ ਸਦਾ, ਨੂੰਹ ਸੱਸ ਦਾ ਪਿਆਰ,
ਦਿਲ ਤੋਂ ਕਰੂੰਗੀ ਤੇਰਾ , ਪੂਰਾ ਪੂਰਾ ਸਤਿਕਾਰ,

ਰਣਬੀਰ ਸਿੰਘ ਪ੍ਰਿੰਸ
# 37/1 ਬਲਾਕ ਡੀ-1 ਆਫ਼ਿਸਰ
ਕਾਲੋਨੀ ਸੰਗਰੂਰ 148001
9872299613