ਫਰੀਦਕੋਟ 2 ਜੂਨ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਿਛਲੇ ਦਿਨੀਂ ਉੱਘੀ ਲੋਕ ਗਾਇਕਾ ਮੋਹਣੀ ਰਸੀਲਾ ਜੀ ਦੀ ਹੋਈ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਇਸ ਸਮੇਂ ਬੋਲਦਿਆਂ ਉੱਘੇ ਗੀਤਕਾਰ ਜਸਵੰਤ ਬੋਪਾਰਾਏ ਸਾਹਿਬ ਜੀ ਨੇ ਦੱਸਿਆ ਕਿ ਰਸ਼ਪਾਲ ਰਸੀਲਾ ਤੇ ਮੋਹਣੀ ਰਸੀਲਾ ਜੀ ਦੀ ਗਾਇਕ ਜੋੜੀ ਨੇ ਹਮੇਸ਼ਾ ਵਧੀਆ ਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਏ ਤੇ ਚੰਗਾ ਸਮਾਜ ਸਿਰਜਣ ਲਈ ਆਪਣੇ ਗੀਤਾਂ ਰਾਹੀਂ ਵੱਡਾ ਯੋਗਦਾਨ ਪਾਇਆ । ਉਪਰੰਤ ਉੱਘੇ ਗੀਤਕਾਰ ਗੀਤਾ ਦਿਆਲਪੁਰਾ ਜੀ ਨੇ ਉਨ੍ਹਾਂ ਵਲੋਂ ਗਾਇਕੀ ਦੇ ਖੇਤਰ ਵਿੱਚ ਪਾਏ ਵੱਡੇ ਯੋਗਦਾਨ ਬਾਰੇ ਚਾਨਣਾ ਪਾਇਆ। ਸਭਾ ਦੀ ਜਨਰਲ ਸਕੱਤਰ ਬੀਬੀ ਅਮਨਦੀਪ ਕੌਰ ਹਾਕਮ ਸਿੰਘ ਵਾਲਾ ਨੇ ਮੋਹਣੀ ਰਸੀਲਾ ਜੀ ਦੇ ਅਕਾਲ ਚਲਾਣੇ ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਮਹਾਨ ਸ਼ਖ਼ਸੀਅਤ ਵਲੋਂ ਪ੍ਰਵਾਰਿਕ ਜੁੰਮੇਵਾਰੀਆਂ ਨਿਭਾਉਂਦੇ ਹੋਏ
ਗਾਇਕੀ ਦੇ ਖੇਤਰ ਵਿੱਚ ਵੱਡਾ ਨਾਮ ਕਮਾਉਣਾ ਵੀ ਵੱਡੀ ਪ੍ਰਾਪਤੀ ਹੈ। ਅਖੀਰ ਵਿੱਚ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ ਨੇ ਕਿਹਾ ਕਿ ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਇਸ ਦੁੱਖ ਦੀ ਘੜੀ ਵਿੱਚ ਰਛਪਾਲ ਰਸੀਲਾ ਜੀ ਤੇ ਉਨ੍ਹਾਂ ਦੇ ਪ੍ਰਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪ੍ਰਵਾਰ ਨੂੰ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਇਸ ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਗੀਤਾ ਦਿਆਲਪੁਰਾ, ਜਸਵੰਤ ਬੋਪਾਰਾਏ, ਪ੍ਰਸ਼ੋਤਮ ਪਤੋ, ਹਰਪ੍ਰੀਤ ਪਤੋ, ਮੰਗਲਮੀਤ ਪਤੋ, ਨਿਰਮਲ ਸਿੰਘ ਰਣਸੀਂਹ , ਗੁਰਦੀਪ ਕੈੜਾ ਭਦੌੜ, ਰਜਿੰਦਰ ਸ਼ਰਮਾ ਭਦੌੜ, ਕੁਲਵੰਤ ਮਾਨ ਭਦੌੜ, ਜਸਵੀਰ ਸ਼ਰਮਾ ਦੱਦਾਹੂਰ, ਗਾਇਕ ਬਲਵਿੰਦਰ ਮਾਨ ਭਦੌੜ ਤੇ ਪ੍ਰੀਤ ਕਮਲ ਮੋਗਾ, ਹਰਪਾਲ ਫ਼ੌਜੀ ਦਿਆਲਪੁਰਾ,ਗੁਰਾ ਮਹਿਲ ਭਾਈਰੂਪਾ, ਦਮਨਪ੍ਰੀਤ ਸਿੰਘ ਭਾਗੀਕੇ, ਅਰਸ਼ਦੀਪ ਭਾਗੀਕੇ, ਗੁਰਦਿੱਤ ਦੀਨਾ ਸਾਹਿਬ, ਇੰਦਰਜੀਤ ਦੀਨਾ, ਨਵਜੋਤ ਕੌਰ ਦੀਨਾ, ਵੀਰਪਾਲ ਹਾਕਮ ਸਿੰਘ ਵਾਲਾ,ਲਾਭ ਸਿੰਘ ਡੋਡ, ਗਾਇਕ ਹੈਪੀ ਸਲਾਬਤਪੁਰ, ਮੰਦਰ ਅਲਕੜੇ, ਕੁਲਵੰਤ ਅਲਕੜੇ, ਬੂਟਾ ਸਿੰਘ ਅਲਕੜੇ ਆਦਿ ਹਾਜ਼ਰ ਸਨ
ਪ੍ਰੈਸ ਨੂੰ ਜਾਣਕਾਰੀ ਸਭਾ ਦੀ ਜਨਰਲ ਸਕੱਤਰ ਬੀਬੀ ਅਮਨਦੀਪ ਕੌਰ ਹਾਕਮ ਸਿੰਘ ਵਾਲਾ ਨੇ ਦਿੱਤੀ। ਅੰਤ ਵਿੱਚ ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ ਨੇ ਮੀਟਿੰਗ ਸਭਾ ਹਾਜ਼ਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ।