ਪਾਣੀ ਹੀ ਜੀਵਨ ਹੈ । ਪਾਣੀ ਬਿਨਾਂ ਸਾਡਾ ਜੀਵਨ ਅਸੰਭਵ ਹੈ। ਸਾਡੇ ਸਰੀਰ ਵਿੱਚ ਵਿਗਿਆਨ ਮੁਤਾਬਿਕ 70% ਪਾਣੀ ਹੁੰਦਾ ਹੈ।ਆਉਣ ਵਾਲੇ ਟਾਇਮ ਚ ਪੀਣ ਵਾਲੇ ਪਾਣੀ ਦੀ ਸੰਸਾਰ ਭਰ ਚ ਭਾਰੀ ਕਿੱਲਤ ਆਉਣ ਵਾਲੀ ਹੈ ਜਿੰਨਾ ਨੇ ਹੁਣ ਪਾਣੀ ਨਾ ਸਾਂਭਿਆ ਜਾਂ ਪਾਣੀ ਦੀ ਵਰਤੋਂ ਸੁਚੱਜੇ ਢੰਗ ਨਾਲ ਨਾਂ ਕੀਤੀ। ਅਰਬ ਦੇਸ਼ ਆਰਥਿਕ ਤੌਰ ਤੇ ਭਾਂਵੇ ਬਹੁਤ ਮਜਬੂਤ ਹਨ ਪੀਣ ਵਾਲੇ ਪਾਣੀ ਦੀ ਉਥੇ ਬਹੁਤ ਘਾਟ ਹੈ ਜਿਸ ਲਈ ਉਹ ਜਾਂ ਉਹਨਾਂ ਨੂੰ ਸਮੁੰਦਰ ਦਾ ਪਾਣੀ ਫਿਲਟਰ ਕਰਨਾ ਪੈਂਦਾ ਹੈ ਜਾਂ ਫਿਰ ਦੂਜੇ ਦੇਸ਼ਾਂ ਤੇ ਨਿਰਭਰ ਹੋਣਾ ਪੈਂਦਾ ਹੈ ਉਥੇ ਹਾਲਤ ਇਸ ਤਰ੍ਹਾਂ ਦੇ ਨੇ ਕਿ ਉਥੇ ਤੇਲ ਸਸਤਾ ਤੇ ਪੀਣ ਵਾਲਾ ਪਾਣੀ ਮਹਿੰਗਾ ਲੱਗਦਾ ਹੈ ਪਰ ਉਹਨਾਂ ਦੀ ਸੱਮਸਿਆ ਕੁਦਰਤੀ ਹੈ ਕਿਉਂਕਿ ਉਥੇ ਕੁਦਰਤ ਵੱਲੋਂ ਹੀ ਪਾਣੀ ਦੀ ਜਗ੍ਹਾ ਤੇਲ ਦੇ ਖੂਹ ਨੇ। ਸ਼ਾਇਦ ਉਹ ਉਹ ਲੋਕਾਂ ਨੂੰ ਸਾਡੇ ਨਾਲੋਂ ਬਿਹਤਰ ਪਤਾ ਹੋਵੇਗਾ ਕਿ ਪਾਣੀ ਦੀ ਕੀਮਤ ਕੀ ਹੈ ਕਿਉਂਕਿ ਇੱਕ ਟਾਇਮ ਤੇਲ ਬਿਨਾਂ ਤਾਂ ਮਨੁੱਖ ਦਾ ਸਰ ਸਕਦਾ ਹੈ ਪਰ ਪਾਣੀ ਬਿਨਾਂ ਨਹੀਂ। ਬਹੁਤ ਸਾਰੇ ਸੰਸਾਰ ਦੇ ਬੁੱਧੀਜੀਵੀ ਇਹ ਕਿਆਸਅਰਾਈਆਂ ਲਗਾਉਂਦੇ ਨੇ ਜੇ ਕਿਤੇ ਭਵਿੱਖ ਚ ਵਿਸ਼ਵ ਯੁੱਧ ਹੋਇਆ ਤਾਂ ਉਹ ਪਾਣੀਆਂ ਨੂੰ ਲੈ ਕੇ ਹੋਵੇਗਾ।
ਪੰਜਾਬ ਜਿਸ ਦਾ ਨਾਮ ਪੰਜ-ਆਬ ਭਾਵ ਪੰਜ ਦਰਿਆਵਾਂ ਦੀ ਧਰਤੀ ਤੇ ਨਾਮ ਤੇ ਹੈ।ਸਾਡੀ ਬੇਪਰਵਾਹੀ ਨਾਲ ਪਾਣੀ ਦੀ ਵਰਤੋਂ ਤੇ ਪਾਣੀਆਂ ਨੂੰ ਲੈ ਕੇ ਹੋਏ ਧੋਖੇ ਜਾਂ ਰਾਜਨੀਤੀ ਨੇ ਪੰਜਾਬ ਨੂੰ ਇਕ ਅਜਿਹੀ ਸਥਿਤੀ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਕਿ ਜੇ ਅਸੀਂ ਪਾਣੀ ਨਾ ਸਾਂਭਿਆ ਤਾਂ ਆਉਣ ਵਾਲੇ 15-20 ਸਾਲਾਂ ਚ ਪੰਜਾਂ ਦਰਿਆਵਾਂ ਦੁਆਰਾ ਬਣਾਈ ਇਸ ਧਰਤੀ ਨੂੰ ਬੰਜ਼ਰ ਬਣਦਾ ਹੋਇਆ ਆਪਣੇ ਅੱਖੀਂ ਦੇਖਾਂਗੇ।ਪੰਜਾਬ ਦੀ ਜਰਖੇਜ਼ ਜ਼ਮੀਨ ਦੁਨੀਆਂ ਦੀਆਂ ਕੁਝ ਚੋਣਵੀਆਂ ਜਗ੍ਹਾਵਾਂ ਵਿਚੋਂ ਇੱਕ ਹੈ ਹੈ ਜਿੱਥੇ 12 ਮਹੀਨੇ 30 ਦਿਨ ਖੇਤੀ ਕੀਤੀ ਜਾ ਸਕਦੀ ਹੈ ਭਾਵ ਕਿ ਅਨਾਜ ਉਗਾਇਆ ਜਾ ਸਕਦਾ ਹੈ ਸਾਲ ਭਰ । ਜੇਕਰ ਦੂਜੇ ਪਹਿਲੂ ਤੇ ਗੱਲ ਕਰੀਏ ਤਾਂ ਪੰਜਾਬ ਦੇ ਲੋਕਾਂ ਨੇ ਕਦੇ ਕਿਸੇ ਦੀ ਈਨ ਨਹੀਂ ਮੰਨੀ।ਭਾਵ ਕਿ ਕਦੇ ਕਿਸੇ ਦੀ ਗੁਲਾਮੀ ਸਵੀਕਾਰ ਨਹੀਂ ਕੀਤੀ।ਇਸ ਗੱਲ ਦਾ ਇਤਿਹਾਸ ਗਵਾਹ ਹੈ ਜਦੋਂ ਵੀ ਕਿਸੇ ਸ਼ਾਸਕ ਨੇ ਅਨਿਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਸਭ ਤੋਂ ਪਹਿਲਾਂ ਬਗਾਵਤ ਪੰਜਾਬ ਵਿਚੋਂ ਉੱਠੀ ਚਾਹੇ ਉਹ ਮੁਗਲਾਂ ਦੇ ਟਾਇਮ ਦੀ ਗੱਲ ਕਰ ਲਵੋ ਚਾਹੇ ਅੰਗਰੇਜ਼ੀ ਰਾਜ਼ ਦੀ। ਚਾਹੇ ਉਹ ਅਬਦਾਲੀ ਦੇ ਸਮੇਂ ਨੂੰ ਯਾਦ ਕਰ ਲਵੋ ਜਦੋਂ ਸਿੱਖ ਕੌਮ ਘੋੜਿਆਂ ਤੇ ਜੰਗਲਾਂ ਚ ਰਹਿੰਦੀ ਸੀ।ਉਸ ਟਾਈਮ ਜਦੋਂ ਅਬਦਾਲੀ ਭਾਰਤ ਨੂੰ ਲੁੱਟ ਪੁੱਟ ਕੇ ਧੀਆਂ ਧਿਆਣੀਆਂ ਨੂੰ ਅਗਵਾਹ ਕਰਕੇ ਲਿਜਾ ਰਿਹਾ ਹੁੰਦਾ ਸੀ ਤਾਂ ਸਿੱਖ ਜਰਨੈਲ ਅੱਧੀ ਰਾਤ ਨੂੰ 12 ਵਜੇ ਅਬਦਾਲੀ ਦੀਆਂ ਫੌਜਾਂ ਤੇ ਹਮਲੇ ਕਰਕੇ ਉਹਨਾਂ ਧੀਆਂ ਧਿਆਣੀਆਂ ਨੂੰ ਛੁਡਾ ਕੇ ਉਨ੍ਹਾਂ ਦੇ ਬਾਇੱਜ਼ਤ ਘਰ ਪਹੁੰਚਾਇਆ ਕਰਦੇ ਸਨ। ਜਿੰਨਾ ਦਾ ਅੱਜ ਮਜ਼ਾਕ ਉਡਾਇਆ ਜਾਂਦਾ ਹੈ ਕਿ ਸਿੱਖਾਂ ਦੇ 12 ਵੱਜ ਗਏ।ਇਹ ਰਹੀ ਇਤਿਹਾਸ ਦੀ ਗੱਲ ਹੁਣ ਆਉਂਦੇ ਹਾਂ ਵਰਤਮਾਨ ਤੇ।ਭਾਵ ਕਿ ਹੁਣ ਚੱਲ ਰਹੇ ਸਮੇਂ ਤੇ। ਸੋਚਣ ਵਾਲੀ ਗੱਲ ਹੈ ਕਿ ਜਦੋਂ ਝੋਨਾ ਲਾਉਣ ਲਈ ਪਾਣੀ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਤਾਂ ਪੰਜਾਬ ਦੀਆਂ ਨਹਿਰਾਂ, ਸੂਇਆਂ, ਕੱਸੀਆਂ ਚ ਬੰਦੀ ਕਰ ਦਿੱਤੀ ਜਾਂਦੀ ਹੈ ਅਤੇ ਦੂਜੇ ਰਾਜਾਂ ਨੂੰ ਜਾਂਦੀਆਂ ਦਰਿਆਵਾਂ ਵਰਗੀਆਂ ਪੱਕੀਆਂ ਨਹਿਰਾਂ 12 ਮਹੀਨੇ 30ਦਿਨ ਵੱਗਦੀਆਂ ਹਨ।ਜਦਕਿ ਜਦੋਂ ਉਸ ਤੋਂ ਬਾਅਦ ਬੇਲੋੜੇ ਟਾਇਮ ਪਾਣੀ ਵੱਗਦਾ ਰਹਿੰਦਾ ਹੈ।ਇਸ ਮੁੱਦੇ ਤੇ ਪੰਜਾਬ ਦਾ ਕਿਸਾਨ ਨਹਿਰੀ ਪਾਣੀ ਦੀ ਮੰਗ ਨਾ ਕਰੇ ਤੇ ਇਸ ਮੁੱਦੇ ਤੇ ਨਾ ਬੋਲੇ ਇਸ ਕਰਕੇ ਉਸ ਨੂੰ ਮੁਫ਼ਤ ਬਿਜਲੀ ਤੇ ਮੁਫ਼ਤ ਬੋਰ ਦਾ ਕੁਨੈਕਸ਼ਨ ਦਦਾ ਲੋਲੀਪੌਪ ਦੇ ਕੇ ਹਮੇਸ਼ਾ ਲਈ ਚੁੱਪ ਕਰਵਾ ਦਿੱਤਾ। ਜਿਸ ਦਾ ਸਿੱਟਾ ਹੁਣ 15-20ਸਾਲਾਂ ਬਾਅਦ ਭੁਗਤਨਾ ਪੈ ਰਿਹਾ ਹੈ ਜਦੋਂ ਧਰਤੀ ਹੇਠਲਾ ਪਾਣੀ ਸਾਲ ਦਰ ਸਾਲ ਬਹੁਤ ਤੇਜ਼ੀ ਨਾਲ ਥੱਲੇ ਨੂੰ ਜਾ ਰਿਹਾ ਹੈ । ਮਾਹਿਰਾਂ ਦੀ ਦੀ ਰਿਪੋਰਟ ਅਨੁਸਾਰ ਅਗਲੇ 10-15 ਸਾਲਾਂ ਚ ਪੰਜਾਬ ਦੀ ਧਰਤੀ ਹੇਠਲਾ ਪਾਣੀ ਬਿਲਕੁਲ ਖ਼ਤਮ ਹੋ ਜਾਵੇਗਾ।ਤੇ ਪੰਜਾਬ ਦੀ ਜਰਖੇਜ਼ ਜ਼ਮੀਨ ਮਾਰੂਥਲ ਦਾ ਰੂਪ ਧਾਰਨ ਕਰ ਲਵੇਂਗੀ। ਹੁਣ ਅਸਲ ਮੁੱਦਾ ਇਹ ਹੈ ਕਿ ਝੋਨੇ ਦੀ ਲਵਾਈ ਸਰਕਾਰ ਦੁਆਰਾ ਬੰਦ ਕਿਉਂ ਨਹੀਂ ਕੀਤੀ ਜਾ ਰਹੀ। ਮੰਨਿਆ ਕਿ ਅਜ਼ਾਦੀ ਤੋਂ ਬਾਅਦ ਦੇਸ਼ ਭੁੱਖਮਰੀ ਦਾ ਸ਼ਿਕਾਰ ਸੀ ਉਸ ਸਮੇਂ ਅਨਾਜ ਦੀ ਬਹੁਤ ਜ਼ਿਆਦਾ ਲੋੜ ਸੀ।ਉਸ ਸਮੇਂ ਪੰਜਾਬ ਦੀ ਜਰਖੇਜ਼ ਧਰਤੀ ਨੇ ਸਾਰੇ ਦੇਸ਼ ਦਾ ਢਿੱਡ ਭਰਿਆ ਤੇ ਭਾਰਤ ਨੂੰ ਭੁੱਖਮਰੀ ਦੀ ਹਾਲਤ ਨਾਜ਼ੁਕ ਹਾਲਾਤਾਂ ਚੋਂ ਬਾਹਰ ਕੱਢਿਆ। ਅੱਜ ਜਦੋਂ ਹਾਲਾਤ ਠੀਕ ਹੋ ਗਏ ਨੇ ਤਾਂ ਪੰਜਾਬ ਵਿਚੋਂ ਝੋਨੇ ਦਾ ਉਤਪਾਦਨ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ। ਉੱਪਰ ਦੀ ਪੰਜਾਬ ਇੱਕ ਰਾਇਪੇਰੀਅਨ ਸਟੇਟ ਹੈ ਉਸ ਦੇ ਵਾਬਜੂਦ ਨਹਿਰੀ ਪਾਣੀ ਦੂਜੀਆਂ ਸਟੇਟਾਂ ਨੂੰ ਦੇ ਕੇ ਕਿਸਾਨਾਂ ਨੂੰ ਧਰਤੀ ਹੇਠਲਾ ਪਾਣੀ ਵਰਤੋਂ ਚ ਲਿਆਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਇਥੇ ਕਿਸਾਨ ਇਸ ਲਈ ਨਹੀਂ ਬੋਲਦਾ ਕਿਉਂਕਿ ਮੋਟਰਾਂ ਵਾਲੀ ਬਿਜਲੀ ਫਰੀ ਹੈ।ਉਹ ਝੋਨੇ ਲਈ ਆਪਣੀ ਪਾਣੀ ਦੀ ਲੋੜ ਧਰਤੀ ਹੇਠਲਾ ਪਾਣੀ ਕੱਢ ਕੇ ਕਰ ਲੈਂਦਾ ਹੈ।ਕਿਉਂਕਿ ਝੋਨਾ ਪੰਜਾਬ ਦੀ ਫ਼ਸਲ ਹੀ ਨਹੀਂ।ਇਹ ਉਸ ਖਿਤੇ ਦੀ ਫ਼ਸਲ ਹੈ ਜਿੱਥੇ ਬਾਰਿਸ਼ਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਧਰਤੀ ਤੇ ਪਾਣੀ ਖੜਦਾ ਹੈ ਭਾਵ ਜਿਵੇਂ ਕਿ ਦੱਖਣ ਦੇ ਕੁੱਝ ਰਾਜਾ਼ਂ ਵਿੱਚ ਹੁੰਦਾ ਹੈ। ਇੱਕ ਕਿਲੋ ਚਾਵਲ ਪੈਦਾ ਕਰਨ ਲਈ 4000- 5000 ਲੀਟਰ ਪਾਣੀ ਤੱਕ ਦੀ ਖਪਤ ਹੋ ਜਾਂਦੀ ਹੈ। ਚੀਨ ਦੁਨੀਆਂ ਚ ਚਾਵਲ ਦਾ ਸਭ ਤੋਂ ਵੱਡਾ ਖਪਤਕਾਰ ਦੇਸ਼ ਹੈ ਜ਼ੋ ਕਿ ਆਪਣੇ ਦੇਸ਼ ਚ ਚਾਵਲ ਦੀ ਖੇਤੀ ਨਾ ਕਰਕੇ ਭਾਰਤ ਤੋਂ ਬਰਾਮਦ ਕਰਦਾ ਹੈ।ਕੀ ਚਾਈਨਾ ਆਪਣੇ ਦੇਸ਼ ਚ ਚਾਵਲ ਦਾ ਉਤਪਾਦਨ ਨਹੀਂ ਕਰ ਸਕਦਾ ਕਿ।ਉਸ ਨੂੰ ਪਤਾ ਹੈ ਕਿ ਝੋਨੇ ਦੀ ਲਵਾਈ ਨਾਲ ਪਾਣੀ ਦੀ ਜ਼ਿਆਦਾ ਖਪਤ ਹੁੰਦੀ ਹੈ।ਕੀ ਇਹ ਗੱਲ ਸਾਡੀਆਂ ਸਰਕਾਰਾਂ ਨੂੰ ਨਹੀਂ ਪਤਾ।ਜੇ ਪਤਾ ਹੈ ਤਾਂ ਉਹ ਝੋਨੇ ਦਾ ਉਤਪਾਦਨ ਬੰਦ ਕਿਉਂ ਨਹੀਂ ਕਰਵਾ ਰਹੀਆਂ ਜੇਕਰ ਕਿਸੇ ਹੋਰ ਫਸਲ ਦਾ ਉਤਪਾਦਨ ਹੋਏਗਾ ਤਾਂ ਵਪਾਰ ਤਾਂ ਉਸ ਦਾ ਵੀ ਹੋਏਗਾ।ਜੇ ਦੂਜੇ ਪਹਿਲੂ ਤੇ ਸੋਚਿਆ ਜਾਵੇ ਕਿ ਇਹ ਕਿਤੇ ਪੰਜਾਬ ਨੂੰ ਖਤਮ ਕਰਨ ਦੀ ਸਾਜ਼ਿਸ਼ ਤਾਂ ਨਹੀਂ ਕਿਉਂਕਿ ਇੱਕ ਪਾਸੇ ਤਾਂ ਝੋਨੇ ਦਾ ਉਤਪਾਦਨ ਪੰਜਾਬ ਵਿਚੋਂ ਬੰਦ ਨਹੀਂ ਹੋ ਰਿਹਾ ਦੂਜੇ ਪਾਸੇ ਪੰਜਾਬ ਦਾ ਨਹਿਰੀ ਪਾਣੀ ਦੂਜੇ ਰਾਜਾਂ ਨੂੰ ਮੁਫ਼ਤ ਦਿੱਤਾ ਜਾ ਰਿਹਾ ਹੈ । ਨਾ ਹੀ ਰਾਇਪੇਰੀਅਨ ਕਾਨੂੰਨ ਮੁਤਾਬਕ ਪੰਜਾਬ ਨੂੰ ਪਾਣੀਆਂ ਦੀ ਰਾਇਲਟੀ ਦਿੱਤੀ ਜਾ ਰਹੀ ਹੈ ਜਿਸ ਨਾਲ ਪੰਜਾਬ ਦਾ ਕਰਜਾ ਬਿੰਦ ਚ ਕਲੀਅਰ ਹੋ ਸਕਦਾ ਹੈ।ਜਦੋਂ ਕਿ ਜਦੋਂ ਵੀ ਹੜ੍ਹ ਆਉਂਦੇ ਨੇ ਤਾਂ ਇਸ ਦਾ ਸਭ ਤੋਂ ਵੱਧ ਨੁਕਸਾਨ ਹਰ 2-4 ਸਾਲਾਂ ਬਾਅਦ ਪੰਜਾਬ ਦੇ ਲੋਕਾਂ ਨੂੰ ਭੁਗਤਨਾ ਪੈਂਦਾ ਹੈ ਇਹਨਾਂ ਹੜ੍ਹਾਂ ਚ ਕਰੋੜਾਂ ਅਰਬਾਂ ਰੁਪਏ ਦੀ ਸੰਪਤੀ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਦੀ ਸਰਕਾਰਾਂ ਵਲੋਂ ਭਰਪਾਈ ਨਾ ਮਾਤਰ ਹੀ ਹੁੰਦੀ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕ ਕਰਜ਼ਾਈ ਤੇ ਸਮੇਂ ਨਾਲੋਂ 10-15 ਸਾਲ ਪਿੱਛੇ ਹੋ ਜਾਂਦੇ ਹਨ ਫਿਰ ਵੀ ਉਹ ਆਪਣੀ ਸਖ਼ਤ ਮਿਹਨਤ ਨਾਲ ਆਪਣੀ ਜ਼ਿੰਦਗੀ ਨੂੰ ਲੀਹ ਤੇ ਲਿਆਉਂਦੇ ਹਨ ਪਰ ਇਸ ਗੱਲ ਦੀ ਦਾਦ ਦੇਣੀ ਬਣਦੀ ਹੈ ਕਿ ਪੰਜਾਬੀ ਲੋਕ ਇਸ ਸੰਕਟ ਦੀ ਘੜੀ ਚ ਬਿਨਾਂ ਕਿਸੇ ਧਰਮ ਜਾਤ ਦੇ ਭੇਦਭਾਵ ਦੇ ਇੱਕ ਦੂਜੇ ਲਈ ਖੜਦੇ ਹਨ ਜਿਸ ਦਾ ਪ੍ਰਤੱਖ ਪ੍ਰਮਾਣ ਪਿੱਛੇ ਜਿਹੇ ਆਏ ਹੜ੍ਹ ਸਨ ਜਦੋਂ ਪਟਿਆਲਾ ਵਰਗੇ ਸ਼ਹਿਰਾਂ ਚ ਪਾਣੀ ਇਸ ਹੱਦ ਤੱਕ ਭਰ ਗਿਆ ਸੀ ਲੋਕਾਂ ਦਾ ਬਾਹਰ ਨਿਕਲਣਾ ਅਸੰਭਵ ਸੀ ਤੇ ਫਿਰ ਪਿੰਡਾਂ ਦੇ ਲੋਕਾਂ ਨੇ ਆਪਣੇ ਟਰੈਕਟਰਾਂ ਤੇ ਘਰ ਘਰ ਰਾਸ਼ਨ ਤੇ ਜ਼ਰੂਰੀ ਸਮਾਨ ਪਹੁੰਚਾਇਆ। ਮੇਰੀ ਸੋਚ ਮੁਤਾਬਿਕ ਇਹ ਪੰਜਾਬ ਨੂੰ ਆਰਥਿਕ ਤੌਰ ਤੇ ਅਪੰਗ ਕਰਨ ਦੀ ਸਾਜ਼ਿਸ਼ ਹੈ। ਕਿਉਂਕਿ ਪੰਜਾਬ ਹਮੇਸ਼ਾ ਬਾਗ਼ੀ ਤਬੀਅਤ ਦਾ ਮਾਲਿਕ ਰਿਹਾ ਹੈ ਜਦੋਂ ਕਦੇ ਵੀ ਦੇਸ਼ ਵਿੱਚ ਇਨਕਲਾਬ ਦੀ ਲਹਿਰ ਉੱਠਦੀ ਹੈ ਤਾਂ ਉਸ ਦਾ ਜਨਮ ਪੰਜਾਬ ਦੀ ਧਰਤੀ ਤੋਂ ਹੁੰਦਾ ਹੈ ਇਤਿਹਾਸ ਗਵਾਹ ਹੈ ਕਿ ਅਜ਼ਾਦੀ ਦੀ ਲਹਿਰ ਤੋਂ ਲੈ ਕੇ ਕਿਸਾਨ ਅੰਦੋਲਨ ਦੀ ਲਹਿਰ ਦੀ ਸ਼ੁਰੂਆਤ ਪੰਜਾਬ ਤੋਂ ਹੋਈ।ਅੱਜ ਪੰਜਾਬ ਦੇ ਹਾਲਾਤ ਇਹ ਹੋਏ ਪਏ ਹਨ ਕਿ ਪੰਜਾਬ ਦੇ ਕਈ ਪਿੰਡਾਂ ਚੋਂ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਨੇ। ਅੱਜ 20-25ਸਾਲ ਪਹਿਲਾਂ ਪੰਜਾਬ ਦੀ ਧਰਤੀ ਤੇ ਨਲਕੇ ਆਮ ਮਿਲਦੇ ਸਨ।ਅੱਜ ਜਿੰਨਾਂ ਦਾ ਵਜੂਦ ਖਤਮ ਹੋ ਗਿਆ ਹੈ ਕਿਉਂਕਿ ਉਸ ਟਾਇਮ ਪਾਣੀ ਦਾ ਪੱਧਰ ਉੱਚਾ ਸੀ।ਅੱਜ ਜੇ ਪਾਣੀ ਦਾ ਪੱਧਰ ਐਨਾ ਨੀਵਾਂ ਚਲ ਗਿਆ ਹੈ ਕਿ ਅਗਲੇ 15-20 ਸਾਲਾਂ ਚ ਪੰਜਾਬ ਇੱਕ ਬੰਜ਼ਰ ਮਾਰੂਥਲ ਹੋ ਕਿ ਰਹਿ ਜਾਵੇਗਾ ਤਾਂ ਇਸ ਦਾ ਕਸੂਰਵਾਰ ਕੌਣ ਹੈ। ਕੁੱਝ ਲੋਕ ਇਸ ਦਾ ਕਸੂਰਵਾਰ ਕਿਸਾਨਾਂ ਨੂੰ ਮੰਨਦੇ ਹਨ ਪਰ ਜੇ ਸੋਚਿਆ ਜਾਵੇ ਤਾਂ ਇਸ ਪਿੱਛੇ ਸਿੱਧੇ ਅਸਿੱਧੇ ਤੌਰ ਤੇ ਸਮੇਂ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਨੇ। ਜਿੰਨਾ ਨੇ ਝੋਨੇ ਦਾ ਕੋਈ ਬਦਲ ਨਹੀਂ ਦਿੱਤਾ।ਜੇ ਸਰਕਾਰਾਂ ਨੇ ਝੋਨੇ ਦੇ ਬਦਲ ਦੇ ਰੂਪ ਵਿੱਚ ਕੋਈ MSP ਵਾਲੀ ਫ਼ਸਲ ਦਿੱਤੀ ਹੁੰਦੀ ਤਾਂ ਅੱਜ ਇਹ ਹਾਲਾਤ ਪੈਦਾ ਨਹੀਂ ਸੀ ਹੋਣੇ। ਅੱਜ ਮੈਂ ਵੇਖਦਾਂ ਹਾਂ ਕਿ ਬਹੁਤ ਸਾਰੇ ਅਗਾਂਹਵਧੂ ਸੋਚ ਵਾਲੇ ਕਿਸਾਨ ਝੋਨੇ ਤੋਂ ਕਿਨਾਰਾ ਕਰਦੇ ਜਾ ਰਹੇ ਨੇ ਜਿਹੜੇ ਕਿ ਇਕਨੋਮਿਕਲੀ ਸੌਖੇ ਨੇ।ਪਰ ਜਿਨ੍ਹਾਂ ਟਾਇਮ ਸਰਕਾਰਾਂ ਝੋਨੇ ਦਾ ਸਹੀ ਬਦਲ ਨਹੀਂ ਦੇਣਗੀਆਂ ਉਨ੍ਹਾਂ ਟਾਇਮ ਤਬਦੀਲੀ ਸੰਭਵ ਨਹੀਂ। ਚਾਹੇ ਝੋਨਾ ਲਵਾਈ ਦੀਆਂ ਕਿੰਨੀਆਂ ਮਰਜ਼ੀ ਤਰੀਕਾਂ ਫਿਕਸ ਕਰ ਲਵੋ।ਅਜੇ ਵੀ ਸਮਾਂ ਹੈ ਸਾਡੇ ਕੋਲ ਕਿ ਸਹੀ ਫ਼ੈਸਲਾ ਲੈਣ ਕਿ ਝੋਨੇ ਦੀ ਲਵਾਈ ਪੂਰਨ ਤੌਰ ਤੇ ਬੰਦ ਕੀਤੀ ਜਾਵੇ ਤੇ ਇਸ ਦੀ ਬਦਲਵੀਂ ਫ਼ਸਲ ਕਿਸਾਨਾਂ ਨੂੰ ਦਿੱਤੀ ਜਾਵੇ ਤਾਂ ਜ਼ੋ ਪਾਣੀ ਦੇ ਆਉਣ ਵਾਲੇ ਸੰਕਟ ਤੋਂ ਬਚਿਆ ਜਾ ਸਕੇ। ਕਿਉਂਕਿ ਨਹਿਰੀ ਪਾਣੀ ਤਾਂ ਤਕਰੀਬਨ ਸਾਰਾ ਦੂਜੇ ਰਾਜਾਂ ਨੂੰ ਦਿੱਤਾ ਜਾ ਰਿਹਾ ਹੈ ਉਹ ਵੀ ਮੁਫ਼ਤ। ਜੇਕਰ ਇੱਕਲੇ ਪਾਣੀ ਦੀ ਰਾਇਲਟੀ ਪੰਜਾਬ ਨੂੰ ਦਿੱਤੀ ਜਾਵੇ ਤਾਂ ਪੰਜਾਬ ਦਾ ਸਾਰਾ ਕਰਜ਼ਾ ਮੁਆਫ਼ ਹੋ ਜਾਵੇ।ਪਤਾ ਨਹੀਂ ਕਿਉਂ ਸਾਡੇ ਲੀਡਰ ਪਾਣੀਆਂ ਦੇ ਮੁੱਦੇ ਤੇ ਪਾਣੀਆਂ ਦੀ ਰਾਇਲਟੀ ਦੀ ਕੋਈ ਗੱਲ ਨਹੀਂ ਕਰਦੇ। ਕੋਈ ਵੀ ਨੈਸ਼ਨਲ ਪਾਰਟੀ ਤਾਂ ਪਾਣੀਆਂ ਦੇ ਮੁੱਦੇ ਤੇ ਕੋਈ ਗੱਲ ਨਹੀਂ ਕਰੇਗੀ ਕਦੇ ਵੀ ਕਿਉਂਕਿ ਉਹਨਾਂ ਨੇ ਦੂਜੇ ਰਾਜਾਂ ਚ ਵੀ ਵੋਟਾਂ ਲੈਣੀਆਂ ਹੁੰਦੀਆਂ ਨੇ ਇਸ ਲਈ ਇਹਨਾਂ ਮੁੱਦਿਆਂ ਨੂੰ ਖ਼ੇਤਰੀ ਪਾਰਟੀ ਹੀ ਚੱਕ ਸਕਦੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੀ ਇੱਕੋ ਇੱਕ ਖ਼ੇਤਰੀ ਪਾਰਟੀ ਤੇ ਆਪਣੇ ਆਪ ਨੂੰ ਪੰਥਕ ਪਾਰਟੀ ਕਹਾਉਣ ਵਾਲੀ ਪਾਰਟੀ ਇੱਕ ਪਰਿਵਾਰਕ ਰਾਜਨੀਤੀ ਤੇ ਆਪਣੇ ਵਪਾਰ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ ਜਿਸ ਦਾ ਨਤੀਜਾ ਉਸ ਪਾਰਟੀ ਦਾ ਹਾਲ ਆਪਣੇ ਸਭ ਦੇ ਸਾਹਮਣੇ ਹੈ।ਨਹੀਂ ਤਾਂ ਲੱਖੇ ਸਿਧਾਣੇ ਵਰਗੇ ਸਮਾਜ ਸੇਵੀ ਕਿੰਨਾ ਮਰਜ਼ੀ ਜ਼ੌਰ ਲਾ ਲੈਣ ਪੰਜਾਬ ਨੂੰ ਬੰਜ਼ਰ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਕਿਉਂਕਿ ਮੱਧਵਰਗੀ ਕਿਸਾਨ ਦੁਨੀਆਦਾਰੀ ਦੇ ਅਜਿਹੇ ਚੱਕਰ ਵਿੱਚ ਉਲਝਿਆ ਹੋਇਆ ਹੈ ਕਿ ਉਹ ਹੋਰ ਫਸਲ ਬੀਜਣ ਦਾ ਰਿਸਕ ਨਹੀਂ ਲੈ ਸਕਦਾ,ਸਿਰਫ਼ MSP ਵਾਲੀ ਫ਼ਸਲ ਹੀ ਬੀਜ ਸਕਦਾ ਹੈ।ਆਸ ਕਰਦੇ ਹਾਂ ਕਿ ਜਲਦੀ ਹੀ ਕੋਈ ਰਾਜਨੀਤੀ ਤੋਂ ਉੱਪਰ ਉੱਠ ਕੇ ਇਸ ਸਮੱਸਿਆ ਦਾ ਹੱਲ ਕਰੇਗਾ ਤੇ ਪੰਜਾਬ ਦੀ ਧਰਤੀ ਨੂੰ ਮਾਰੂਥਲ ਹੋਣ ਤੋਂ ਬਚਾਏਗਾ।ਕਈ ਲੋਕਾਂ ਨੂੰ ਮੇਰੀਆਂ ਗੱਲਾਂ ਅੱਜੇ ਵਾਧੂ ਮਗ਼ਜ਼ ਖਪਾਈ ਦੀਆਂ ਗੱਲਾਂ ਹੀ ਲੱਗਣਗੀਆਂ ਪਰ ਕਦੇ ਉਨ੍ਹਾਂ ਲੋਕਾਂ ਨੂੰ ਪੁੱਛ ਕੇ ਦੇਖਿਉ ਜਿੰਨਾ ਨੂੰ ਹਰ ਸਾਲ -2 ਬਾਅਦ ਆਪਣੇ ਪਾਣੀ ਵਾਲੇ ਬੋਰ ਡੂੰਘੇ ਕਰਵਾਉਣ ਵਾਸਤੇ ਲੱਖਾਂ ਰੁਪਏ ਖਰਚ ਕਰਨੇ ਪੈਂਦੇ ਹਨ।ਜਿਵੇਂ ਕਿ ਹੁਣ ਲੋਕ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਰਾਸ਼ਟਰੀ ਪੱਧਰ ਤੇ ਸਮਝੋਤਾ ਸੀ ਤੇ ਪੰਜਾਬ ਪੱਧਰ ਤੇ ਕੋਈ ਸਮਝੌਤਾ ਨਹੀਂ ਸੀ। ਕਾਸ਼ ਇਸੇ ਤਰ੍ਹਾਂ ਇਹਨਾ ਪਾਰਟੀਆਂ
ਦੇ ਪੰਜਾਬ ਪੱਧਰੀ ਲੀਡਰ ਪੰਜਾਬ ਨੂੰ ਮੁੱਖ ਰੱਖ ਕੇ ਪਾਣੀਆਂ ਦੇ ਮੁੱਦੇ ਉੱਤੇ ਵੀ ਏਂਦਾ ਦਾ ਸਟੈਂਡ ਲੈਣ ਕੇ ਰਾਸ਼ਟਰੀ ਪੱਧਰ ਤੇ ਸਾਡੀ ਪਾਰਟੀ ਦਾ ਕੋਈ ਵੀ ਸਟੈਂਡ ਹੋਵੇ ਤੇ ਅਸੀਂ ਆਪਣੇ ਲੋਕਾਂ ਦੇ ਲੋਕਾਂ ਦੇ ਹਿੱਤ ਵਿੱਚ ਸਟੈਂਡ ਲਵਾਂਗੇ।ਲਿਖਣ ਨੂੰ ਤਾਂ ਹੋਰ ਬਹੁਤ ਕੁੱਝ ਸੀ ਇਸ ਪਾਣੀਆਂ ਦੇ ਮੁੱਦੇ ਤੇ।ਪਰ ਅੱਜ ਵੀ ਏਨਾ ਕਾਫੀ ਹੈ। ਫੇਰ ਕਦੇ ਸਹੀ।ਅੱਜ ਕੁੱਝ ਜ਼ਿਆਦਾ ਹੀ ਲਿਖ ਹੋ ਗਿਆ ਹੈ।ਹੋ ਸਕੇ ਤਾਂ ਇਸ ਨੂੰ ਪੂਰੀ ਤਰ੍ਹਾਂ ਪੜ੍ਹ ਕੇ ਕੇ ਆਪੋ ਆਪਣੇ ਵਿਚਾਰ ਦੇਣਾ ਕਿ ਮੈਂ ਸਹੀ ਬੋਲਿਆ ਕਿ ਨਹੀਂ।ਜੇ ਲੱਗਿਆ ਕਿ ਮੈਂ ਸਹੀ ਬੋਲਿਆ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਸਾਡੇ ਮੌਜੂਦਾ ਸਰਕਾਰ ਤੇ ਦੂਜੇ ਲੀਡਰਾਂ ਤੱਕ ਇਹ ਗੱਲਾਂ ਪਹੁੰਚ ਸਕਣ । ਤਾਂ ਕਿ ਉਨ੍ਹਾਂ ਨੂੰ ਇਸ ਮੁੱਦੇ ਤੇ ਗੱਲ ਕਰਨਾ ਤੇ ਕੋਈ ਕਦਮ ਚੁੱਕਣਾ ਜ਼ਰੂਰੀ ਹੋ ਸਕੇ। ਬਹੁਤ ਬਹੁਤ ਧੰਨਵਾਦ ਜਿਸ ਨੇ ਸਮਾਂ ਕੱਢ ਕੇ ਮੇਰੀ ਪੋਸਟ ਨੂੰ ਪੜਿਆ। ਇੱਕ ਵਾਰ ਫਿਰ ਜ਼ੋ ਮੇਰੇ ਵਿਚਾਰਾਂ ਨਾਲ ਸਹਿਮਤ ਹੈ ਉਹ ਕੁਮੈਂਟਾਂ ਚ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਆਪਣੀ ਆਵਾਜ਼ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਅਤੇ ਵੱਧ ਤੋਂ ਵੱਧ ਲੋਕ ਇਸ ਤੋਂ ਜਾਣੂ ਹੋ ਸਕਣ ਕਿ ਸਾਨੂੰ ਆਉਣ ਵਾਲੇ ਸਾਲਾਂ ਚ ਕਿਹੜੀ ਸੱਮਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਧੰਨਵਾਦ ਸਹਿਤ

ਲੱਕੀ ਅਮਰਿੰਦਰ ਸਿੰਘ
ਰਾਮਪੁਰਾ ਫੂਲ
9646185188