ਕੋਟਕਪੂਰਾ, 27 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਜੋਕੇ ਯੁੱਗ ਵਿੱਚ ਵੱਧ ਰਹੇ ਪ੍ਰਦੂਸ਼ਣ ਦੇ ਕਾਰਨ ਮਨੁੱਖੀ ਜੀਵਨ ਬਹੁਤ ਸਾਰੀਆਂ ਬਿਮਾਰੀਆਂ ਨਾਲ਼ ਜੂਝ ਰਿਹਾ ਹੈ। ਇਸ ਗੱਲ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਵਿਦਿਆਰਥੀਆਂ ਦੀ ਸਿਹਤ ਦਾ ਧਿਆਨ ਰੱਖਣ ਲਈ ਇਲਾਕੇ ਦੀ ਨਾਮਵਰ ਸੰਸਥਾ ਐਸ ਬੀ ਆਰ ਐਸ ਗੁਰੂਕੁਲ ਮੋਗਾ ਵਿਖ਼ੇ ਵਿਗਿਆਨਕ ਤਰੀਕਿਆਂ ਨਾਲ਼ ਵਾਟਰ ਟੈਸਟਿੰਗ ਅਭਿਆਸ ਕੀਤਾ ਗਿਆ ਇਸ ਅਭਿਆਸ ਨੂੰ ਕਰਨ ਲਈ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਮੋਗਾ ਤੋਂ ਮਾਹਰਾਂ ਵੱਲੋਂ ਸਕੂਲ ਵਿਖ਼ੇ ਵਿਜ਼ਿਟ ਕੀਤਾ ਗਿਆ ਇਹਨਾਂ ਮਾਹਰਾਂ ਦੀ ਟੀਮ ’ਚ ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਸ਼੍ਰੀਮਾਨ ਅਜੈ ਸਾਗਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪਾਣੀ ਦੀ ਗੁਣਵੱਤਾ ਦੇ ਵੱਖ-ਵੱਖ ਮਾਪਦੰਡਾ ਨਾਲ਼ ਜਾਣੂ ਕਰਵਾਇਆ ਉਹਨਾਂ ਦੱਸਿਆ ਕਿ ਮਨੁੱਖੀ ਸਰੀਰ ਲਈ ਪਾਣੀ ਦੀ ਬਹੁਤ ਮਹੱਤਤਾ ਹੈ ਗੁਣਵੱਤਾ ਵਾਲਾ ਪਾਣੀ ਦਵਾਈ ਦਾ ਕੰਮ ਕਰਦਾ ਹੈ, ਉਹਨਾਂ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਵੱਖ-ਵੱਖ ਬਿਮਾਰੀਆਂ ਤੋਂ ਜਾਣੂ ਕਰਵਾਇਆ, ਜਿੰਨਾਂ ’ਚੋਂ ਡਾਇਰੀਆ ਮੁੱਖ ਹੈ, ਜਿਸ ਨਾਲ਼ ਅਜੋਕੇ ਸਮੇਂ ਵਿੱਚ ਬੱਚੇ ਜੂਝ ਰਹੇ ਹਨ, ਉਹਨਾਂ ਦੱਸਿਆ ਕਿ ਇਲਾਕੇ ਵਿੱਚ ਡਾਇਰੀਏ ਦੇ ਕਾਰਨ ਮੌਤ ਦਰ ਵਿੱਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ, ਜਿਸ ਦਾ ਮੁੱਖ ਕਾਰਨ ਗੰਦਲਾ ਪਾਣੀ ਹੈ ਉਹਨਾਂ ਵੱਖ-ਵੱਖ ਸਰੋਤਾਂ ਤੋਂ ਪਾਣੀ ਦੀ ਗੁਣਵੱਤਾ ਦਾ ਮੁਲਾਂਕਣ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਰਾਣੇ ਸਮੇਂ ਵਿੱਚ ਮਿੱਟੀ ਦੇ ਘੜਿਆਂ ਨਾਲ਼ ਪਾਣੀ ਫਿਲਟਰ ਕੀਤਾ ਜਾਂਦਾ ਸੀ, ਜਿਸ ਵਿੱਚ ਉਹ ਸਾਰੇ ਤੱਤ ਮੌਜੂਦ ਹੁੰਦੇ ਸੀ ਜੋ ਮਨੁੱਖੀ ਸਰੀਰ ਨੂੰ ਲੋੜੀਂਦੇ ਹਨ ਸੋ ਉਹਨਾਂ ਅਜਿਹੀ ਗੁਣਵੱਤਾ ਵਾਲਾ ਪਾਣੀ ਪੀਣ ਦੀ ਸਲਾਹ ਦਿੱਤੀ ਸਾਫ ਪਾਣੀ ਦੀ ਮਹੱਤਤਾ ਅਤੇ ਪਾਣੀ ਦੀ ਜਾਂਚ ਲਈ ਲੋੜੀਂਦੀ ਬੁਨਿਆਦੀ ਸਮੱਗਰੀ, ਪਾਣੀ ਦੇ ਸਰੋਤਾਂ ’ਚ ਆਮ ਗੰਦਗੀ (ਬੈਕਟੀਰੀਆ, ਭਾਰੀ ਧਾਤਾਂ, ਰਸਾਇਣ) ਅਤੇ ਉਹਨਾਂ ਦੇ ਸਿਹਤ ਸੰਬੰਧੀ ਪ੍ਰਭਾਵ ਆਦਿ ਵਿਸ਼ਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਇਸ ਸੈਸ਼ਨ ਵਿੱਚ ਉਹਨਾਂ ਵੱਲੋਂ ਪਾਣੀ ਦੇ ਸੁੱਧੀਕਰਨ ਦੇ ਤਰੀਕਿਆਂ ਜਿਵੇਂ ਕਿ ਉਬਾਲਣਾ, ਫਿਲਟਰੇਸ਼ਨ ਤੋਂ ਇਲਾਵਾ ਨਹਿਰੀ ਪਾਣੀ ਦੀ ਗੁਣਵੱਤਾ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਪਿ੍ਰੰਸੀਪਲ ਧਵਨ ਕੁਮਾਰ ਵਲੋਂ ਪਹੁੰਚੀ ਹੋਈ ਮਾਹਰਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਨਾਲ ਬੱਚਿਆਂ ਨੂੰ, ਪਾਣੀ ਦੀ ਸੰਭਾਲ, ਗੁਣਵੱਤਾ ਭਰਪੂਰ ਪਾਣੀ ਪੀਣ ਅਤੇ ਰਿਸਟ ਪੁਸਟ ਰਹਿਣ ਲਈ ਸੰਤੁਲਿਤ ਭੋਜਨ ਖਾਣ ਲਈ ਪ੍ਰੇਰਿਤ ਵੀ ਕੀਤਾ ਗਿਆ ਮਾਪਿਆਂ ਵੱਲੋਂ ਇਸ ਪਹਿਲਕਦਮੀ ਲਈ ਵਿਚਾਰ ਸਾਂਝੇ ਕਰਦੇ ਹੋਏ ਸਕੂਲ ਦੇ ਡਾਇਰੈਕਟਰ ਪਿ੍ਰੰਸੀਪਲ ਧਵਨ ਕੁਮਾਰ ਦਾ ਧੰਨਵਾਦ ਕੀਤਾ ਕਿ ਉਹਨਾਂ ਵੱਲੋਂ ਬੱਚਿਆਂ ਦੇ ਪੜਾਈ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਉਹਨਾਂ ਦੀ ਸਿਹਤ ਅਤੇ ਤੰਦਰੁਸਤੀ ਦਾ ਧਿਆਨ ਰੱਖਦੇ ਹੋਏ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ ਉਹਨਾਂ ਖੁਸ਼ੀ ਜਾਹਰ ਕਰਦਿਆਂ ਸ਼ਲਾਘਾ ਕੀਤੀ ਕਿ ਵਿਦਿਆਰਥੀ ਜੀਵਨ ਪੱਧਰ ਨੂੰ ਉੱਚਿਆਂ ਚੁੱਕਣ ਲਈ ਭਵਿੱਖ ’ਚ ਅਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।