ਬਹੁਤਾ ਜਿਆਦਾ ਪਿਆਰ ਨਾ ਕਰ
ਚਮਕਦੇ ਚੇਹਰੇ ਇਤਬਾਰ ਨਾ ਕਰ
ਹੱਦੋੰ ਵੱਧ ਮਹੱਬਤ ਮਰਜ਼ ਜਿਹੀ ਏ
ਜ਼ੇਹਨ ਨੂੰ ਬੇਇਖ਼ਤਿਆਰ ਨਾ ਕਰ
ਪੁਰੇ ਦੀ ਪੌਣ ਏ ਹੁਸਨ ਦਾ ਝੱਖੜ
ਹਵਾਵਾਂ ਨਾਲ ਇਕਰਾਰ ਨਾ ਕਰ
ਹਰ ਸ਼ਜਰ ਸੁੱਕ ਜਾਂਦਾ ਹਸ਼ਰ ਨੂੰ
ਰੱਖੀੰ ਜ਼ੇਰਾ ਦਿਲ ਬੇਜ਼ਾਰ ਨਾ ਕਰ
ਇਸ਼ਕ ਤਿਜ਼ਾਰਤ ਘਾਟੇ ਦਾ ਸੌਦਾ
ਨਫਾ ਚਾਹ ਕੇ ਕਾਰੋਬਾਰ ਨਾ ਕਰ
ਚੰਦਨਾਂ ਪਰਦਾ ਏ ਖੁਦਾ ਬੰਦਗੀ
ਹਰ ਗੱਲ ਵਿੱਚ ਬਾਜ਼ਾਰ ਨਾ ਕਰ

ਚੰਦਨ ਹਾਜੀਪੁਰੀਆ
pchauhan5572@gmail.com