ਪੋ੍ਰਗਰਾਮ ’ਚ ਸੂਬੇ ਦੇ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲਾਂ ਨੇ ਕੀਤੀ ਸ਼ਮੂਲੀਅਤ
‘ਗਿਆਨ- ਸਿਧਾਂਤ’ ਵਿਸ਼ਾ ਇੱਕ ਵਿਆਪਕ ਵਿਸ਼ਾ : ਪਿ੍ਰੰਸੀਪਲ ਧਵਨ ਕੁਮਾਰ
ਕੋਟਕਪੂਰਾ, 23 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਸੀ.ਬੀ.ਐਸ.ਈ. ਵਲੋਂ ਕੈਂਬਰਿਜ ਇਨੋਵੇਟਿਵ ਸਕੂਲ ਫੇਜ-2 ਜਲੰਧਰ ਵਿਖੇ ਇੱਕ ਰੋਜਾ ਕਪੈਸਿਟੀ ਬਿਲਡਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੀ ਅਗਵਾਈ ਸੀ.ਬੀ.ਐਸ.ਈ. ਦੇ ਰਿਸੋਰਸ ਪਰਸਨ ਸ਼੍ਰੀਮਤੀ ਰਾਜਵਿੰਦਰ ਪਾਲ ਅਤੇ ਸ਼੍ਰੀਮਤੀ ਰਸਮੀ ਆਹਲੂਵਾਲੀਆ ਨੇ ਕੀਤੀ, ਜਿਸ ਦਾ ਮੁੱਖ ਏਜੰਡਾ ਥਿਊਰੀ ਆਫ ਨੋਲੇਜ ਰੱਖਿਆ ਗਿਆ, ਸਟੇਟ ਦੇ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲਾਂ ਅਤੇ ਅਧਿਆਪਕਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਇਹ ਦੱਸਦੇ ਹੋਏ ਬੜੀ ਖੁਸੀ ਮਹਿਸੂਸ ਕਰ ਰਹੇ ਹਾਂ ਕਿ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਦੇ ਡਾਇਰੈਕਟਰ ਪਿ੍ਰੰਸੀਪਲ ਧਵਨ ਕੁਮਾਰ ਨੇ ਵੀ ਇਸ ਪ੍ਰੋਗਰਾਮ ’ਚ ਸ਼ਿਰਕਤ ਕੀਤੀ। ਉਹਨਾਂ ਇਸ ਪ੍ਰੋਗਰਾਮ ਬਾਰੇ ਅਧਿਆਪਕਾਂ ਨਾਲ ਚਰਚਾ ਕਰਦਿਆਂ ਦੱਸਿਆ ਕਿ “ਗਿਆਨ- ਸਿਧਾਂਤ’’ ਵਿਸ਼ਾ ਇੱਕ ਵਿਆਪਕ ਵਿਸ਼ਾ ਹੈ। ਇਸ ਵਿਆਪਕ ਵਿਸ਼ੇ ਦੇ ਸਿਖਲਾਈ ਸੈਸ਼ਨ ਨੇ ਗਿਆਨ ਦੀਆਂ ਸਿਧਾਂਤਕ ਬੁਨਿਆਦਾਂ ਅਤੇ ਅਸਲ-ਸੰਸਾਰ ਦੇ ਦਿ੍ਰਸਾਂ ’ਚ ਉਹਨਾਂ ਦੇ ਉਪਯੋਗਾਂ ਬਾਰੇ ਸਮਝ ਨੂੰ ਡੂੰਘਾ ਕਰਨ ਵਿੱਚ ਸਾਡੀ ਮੱਦਦ ਕਰਦਾ ਹੈ। ਇਸ ਕਾਰਜਕ੍ਰਮ ਦਾ ਮੁੱਖ ਉਦੇਸ਼ ਪਿ੍ਰੰਸੀਪਲਾਂ ਅਤੇ ਅਧਿਆਪਕਾਂ ਨੂੰ ‘ਗਿਆਨ ਦੇ ਸਿਧਾਂਤ’ ਦੀ ਗਹਿਰਾਈ ਨਾਲ ਸਮਝ ੳੱੁਤੇ ਕੇਂਦਿ੍ਰਤ ਕਰਨਾ ਸੀ, ਇਸ ਕਾਰਜਕ੍ਰਮ ਵਿੱਚ ਪ੍ਰਮੁੱਖ ਵਕਤਾਵਾਂ ਅਤੇ ਵਿਸ਼ੇਸ਼ ਗਿਆਨ ਦੇ ਤਰੀਕਿਆਂ, ਭਾਵਨਾ, ਭਾਸ਼ਾ ਅਤੇ ਗਿਆਨ ਦੇ ਖੇਤਰਾਂ ’ਤੇ ਆਪਣੀ ਵਿਚਾਰਧਾਰਾ ਸਾਂਝੀ ਕੀਤੀ। ਸਿੱਖਿਅਕਾਂ ਨੂੰ ਗਿਆਨ ਦੇ ਸਵਾਲਾਂ ਨੂੰ ਸਮਝਣ ਲਈ ਹੋਰ ਵੀ ਵੱਖ-ਵੱਖ ਤਰੀਕੇ ਸਿਖਾਏ ਗਏ। ਅਧਿਆਪਕਾਂ ਅਤੇ ਸਿੱਖਿਅਕਾਂ ਲਈ ਇਸ ਕਾਰਜਕ੍ਰਮ ਵਿੱਚ ‘ਨੋਲੇਜ ਦਾ ਸਿਧਾਂਤ’ ਦੇ ਮੁੱਖ ਸੰਕਲਪਾਂ ਦੀ ਗਹਿਰਾਈ ਨਾਲ ਸਮਝ ਵਿਕਸਿਤ ਕੀਤੀ ਗਈ। ‘ਗਿਆਨ ਦੇ ਤਰੀਕਿਆਂ’ ਜਿਵੇਂ ਕਿ ਸੈਂਸ ਪ੍ਰਸੈਪਸ਼ਨ, ਤਰਕ, ਭਾਵਨਾ ਅਤੇ ਕਲਪਨਾ ਆਦਿ ’ਤੇ ਵਿਸਤਿ੍ਰਤ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਦਿਆਰਥੀਆਂ ਨੂੰ ਸਿਖਾਉਣ ਲਈ ਕਈ ਰਚਨਾਤਮਕ ਗਤੀਵਿਧੀਆਂ ਦੇ ਆਯੋਜਨ ਬਾਰੇ ਵਿਚਾਰ ਸਾਂਝੇ ਕੀਤੇ ਗਏ, ਇਸ ਸਮਰੱਥਾ ਵਿਕਾਸ ਕਾਰਜਕ੍ਰਮ ਨੇ ਸਿੱਖਣ ਦੀ ਪ੍ਰਕਿਰਿਆ ’ਚ ਗੁਣਵੱਤਾ ਅਤੇ ਨਵਾਂਪਨ ਲਿਆਂਦਾ ਹੈ, ਜਿਸ ਨੇ ਸਿੱਖਿਅਕਾਂ ਨੂੰ “ਗਿਆਨ ਦੇ ਸਿਧਾਂਤ’’ ਨੂੰ ਸਮਝਣ ਅਤੇ ਕਿਵੇਂ ਜਾਣਿਆ ਜਾਂਦਾ ਹੈ, ਇਸ ਦੀ ਸੋਚ ਨੂੰ ਵਿਕਸਿਤ ਕਰਨ ਵਿੱਚ ਮੱਦਦ ਕੀਤੀ, ਸੋ ਪਿ੍ਰੰਸੀਪਲ ਧਵਨ ਕੁਮਾਰ ਵਲੋਂ ਨਿੱਤ ਅਜਿਹੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਕੇ ਅਜਿਹੇ ਏਜੰਡਿਆਂ ਨੂੰ ਲਾਗੂ ਕਰਨ ਲਈ ਆਏ ਦਿਨ ਪੁਰਜ਼ੋਰ ਮਿਹਨਤ ਕੀਤੀ ਜਾ ਰਹੀ ਹੈ, ਜਿਸ ਨਾਲ ਵਿਦਿਆਰਥੀ ਅਤੇ ਅਧਿਆਪਕ ਵਰਗ ਦਾ ਸਿੱਖਿਆ ਪੱਧਰ ਉੱਚਾ ਚੁੱਕਿਆ ਜਾ ਸਕੇ।