ਇਸ ਕਿਤਾਬ ਵਿੱਚ ਕੁੱਲ 27 ਲੇਖਕਾਂ ਦੀਆਂ ਰਚਨਾਵਾਂ ਦਰਜ ਹਨ- ਰਸ਼ਪਿੰਦਰ ਕੌਰ ਗਿੱਲ

ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸਾਂਝਾ ਕਾਵਿ ਸੰਗ੍ਰਹਿ “ਸੋਚਾਂ ਦੀ ਪਰਵਾਜ਼” ਦਾ ਲੋਕ ਅਰਪਣ ਸਮਾਗਮ ਜ਼ਿਲ੍ਹਾ ਜਲੰਧਰ ਵਿੱਚ ਪਾਵਨ ਅਸਥਾਨ ਛੇਵੀਂ ਪਾਤਸ਼ਾਹੀ ਗੁਰੂਦੁਆਰਾ ਸਾਹਿਬ ਵਿਖੇ ਭਾਈ ਗੁਰਦਾਸ ਜੀ ਹਾਲ ਵਿੱਚ ਸੰਪੰਨ ਹੋਇਆ। “ਸੋਚਾਂ ਦੀ ਪਰਵਾਜ਼” ਕਿਤਾਬ ਦੇ ਵਿੱਚ ਕੁੱਲ 27 ਲੇਖਕਾਂ ਦੀਆਂ ਰਚਨਾਵਾਂ ਦਰਜ ਕੀਤੀਆਂ ਗਈਆਂ ਹਨ। “ਸੋਚਾਂ ਦੀ ਪਰਵਾਜ਼” ਕਿਤਾਬ ਦੀ ਸੰਪਾਦਕ ਰਸ਼ਪਿੰਦਰ ਕੌਰ ਗਿੱਲ ਹਨ। ਇਹ ਕਿਤਾਬ ਪੀਂਘਾਂ ਸੋਚ ਦੀਆਂ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ। ਇਸ ਕਿਤਾਬ ਨੂੰ ਲੋਕ ਅਰਪਣ ਕਰਣ ਸਮੇਂ ਬਹੁਤ ਹੀ ਸਤਿਕਾਰਤ ਸ਼ਖਸਿਅਤਾਂ ਉਚੇਚੇ ਤੌਰ ਤੇ ਪਹੁੰਚੀਆਂ। ਡਾ. ਲਵਪ੍ਰੀਤ ਸਿੰਘ ਜਰਮਨੀ ਜੀ, ਬੀਬੀ ਹਰਮਿੰਦਰ ਕੌਰ ਜੀ ਸੁਪੱਤਨੀ ਸ਼ਹੀਦ ਭਾਈ ਗੁਰਪਾਲ ਸਿੰਘ ਪਾਲ਼ਾ ਬਿਲਗਾ ਜੀ, ਬੀਬੀ ਕਿਰਪਾਲ ਕੌਰ ਜੀ, ਅੰਮ੍ਰਿਤਪਾਲ ਸਿੰਘ ਜੋਧਪੁਰੀ ਜੀ, ਰੂਬੀ ਮਾਨ, ਯੁਗਰਾਜ ਸਿੰਘ ਜੀ, ਤਸਵੀਰ ਸਿੰਘ ਜੀ, ਰਾਜਬੀਰ ਸਿੰਘ ਜੀ, ਰਸ਼ਪਿਂਦਰ ਕੌਰ ਗਿੱਲ ਜੀ, ਪਰਵੀਨ ਕੌਰ ਸਿੱਧੂ ਜੀ ਅਤੇ ਸ. ਜਸਮਹਿੰਦਰ ਸਿੰਘ ਗਿੱਲ ਜੀ ਨੇ ਕਿਤਾਬ “ਸੋਚਾਂ ਦੀ ਪਰਵਾਜ਼” ਦੀ ਲੋਕ ਅਰਪਣ ਦੀ ਰਸਮ ਪੂਰੀ ਕੀਤੀ। ਇਸ ਕਿਤਾਬ ਦੇ ਲੋਕ ਅਰਪਣ ਸਮੇਂ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇ ਸਮੁੱਚੇ ਟੀਮ ਮੈਂਬਰਾਂ, ਲੇਖਕਾਂ ਅਤੇ ਉਚੇਚੇ ਤੌਰ ‘ਤੇ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ ਦਾ ਸਨਮਾਨ “ਸੋਚਾਂ ਦੀ ਪਰਵਾਜ਼” ਕਿਤਾਬ ਅਤੇ ਯਾਦਗਿਰੀ ਚਿੰਨ, “ਸੰਘਰਸ਼ ਦਾ ਦੌਰ” ਕਿਤਾਬ ਅਤੇ ਯਾਦਗਿਰੀ ਚਿੰਨ੍ਹ ਦੇ ਕੇ ਕੀਤਾ ਗਿਆ। ਸਮਾਗਮ ਵਿੱਚ ਮੌਜੂਦ ਸਭ ਪਤਵੰਤੇ ਸੱਜਣਾਂ ਅਤੇ ਲੇਖਕਾਂ ਨੇ ਇਸ ਕਿਤਾਬ ਦੀ ਬਹੁਤ ਸਰਾਹਨਾ ਕੀਤੀ। ਇਸ ਕਿਤਾਬ ਦੇ ਲੋਕ ਅਰਪਣ ਸਮਾਗਮ ਵਿੱਚ ਕਿਤਾਬ ਦੇ ਲੇਖਕ ਪਰਵੀਨ ਕੌਰ ਸਿੱਧੂ ਜੀ, ਜਸਕੀਰਤ ਸਿੰਘ ਹੂੰਝਣ ਜੀ, ਸਤਵੰਤ ਕੌਰ ਸੱਤੀ ਜੀ, ਇਕਬਾਲ ਸਿੰਘ ਪੁੜੈਣ ਜੀ, ਧਰਮਿੰਦਰ ਸਿੰਘ ਮੁੱਲਾਂਪੁਰ ਜੀ, ਕਿਰਨ ਸ਼ਰਮਾ ਜੀ, ਸਵਰਨ ਸਿੰਘ ਗਿੱਲ ਜੀ, ਅਰਸ਼ਪ੍ਰੀਤ ਕੌਰ ਜੀ, ਸੁਨੀਲ ਕੌਸ਼ਿਕ ਗੰਢੂਆ ਜੀ, ਜਗਵੀਰ ਸਿੰਘ ਗਾਗਾ ਜੀ, ਸੁਭਾਸ਼ ਸੋਲੰਕੀ ਜੀ, ਜਤਿੰਦਰਪਾਲ ਕੌਰ ਭਿੰਡਰ ਜੀ, ਕੁਲਵਿੰਦਰ ਸਿੰਘ ਨਾੜੂ ਜੀ ਅਤੇ ਟਾਹਲੀ ਵਾਲਾ ਮੀਤ ਜੀ ਉਚੇਚੇ ਤੌਰ ਤੇ ਸ਼ਾਮਲ ਹੋਣ ਲਈ ਪਹੁੰਚੇ। ਜਲੰਧਰ ਜਿਲ੍ਹੇ ਦੇ ਲੇਖਕ ਰਾਜਦੀਪ ਰੁੜਕਾ ਜੀ, ਸੱਤੀ ਉਟਾਲਾਂਵਾਲਾ ਜੀ, ਪ੍ਰੋ ਕੁਲਵਿੰਦਰ ਸਿੰਘ ਜੀ ਅਤੇ ਹਰਜਿੰਦਰ ਸਿੰਘ ਜਿੰਦੀ ਜੀ ਨੇ ਵੀ ਇਸ ਸਮਾਗਮ ਵਿੱਚ ਹਾਜਰੀ ਭਰੀ। ਸੋਚਾਂ ਦੀ ਪਰਵਾਜ਼ ਅਤੇ ਸੰਘਰਸ਼ ਦਾ ਦੌਰ ਕਿਤਾਬਾਂ ਦੇ ਲੋਕ ਅਰਪਣ ਦੇ ਨਾਲ ਲੇਖਕਾਂ ਦਾ ਕਵੀ ਦਰਬਾਰ ਵੀ ਲਗਾਇਆ ਗਿਆ। ਪਹੁੰਚੇ ਪਤਵੰਤੇ ਸੱਜਣਾ ਨੇ ਪੰਥ ਅਤੇ ਪੰਜਾਬ ਪ੍ਰਤਿ ਆਪਣੇ ਵਿਚਾਰ ਵੀ ਲੇਖਕਾਂ ਅਤੇ ਸਰੋਤਿਆਂ ਸਾਹਮਣੇ ਰੱਖੇ। ਪੀਂਘਾਂ ਸੋਚ ਦੀਆਂ ਮੰਚ ਦੀ ਸੰਸਥਾਪਕ ਅਤੇ ਪ੍ਰਧਾਨ ਅਤੇ ਦੋਨਾਂ ਕਿਤਾਬਾਂ ਦੀ ਸੰਪਾਦਕ ਅਤੇ ਦੋਨਾਂ ਕਿਤਾਬਾਂ ਦੀ ਪਬਲੀਸ਼ਰ ਰਸ਼ਪਿੰਦਰ ਕੌਰ ਗਿੱਲ ਜੀ ਨੇ ਗੁਰੂਦੁਆਰਾ ਸਾਹਿਬ ਦੇ ਸਾਰੇ ਪ੍ਰਬੰਧਕਾ ਚੇਅਰਮੈਨ ਸ. ਗੁਰਕਿਰਪਾਲ ਸਿੰਘ ਜੀ, ਪ੍ਰਧਾਨ ਸ. ਬਿਅੰਤ ਸਿੰਘ ਸਰਹੱਦੀ ਜੀ, ਵਕੀਲ ਸ. ਹਰਜੀਤ ਸਿੰਘ ਕਾਲੜਾ ਜੀ, ਮੈਨੇਜਰ ਭੁਪਿੰਦਰ ਸਿੰਘ ਜੀ ਅਤੇ ਗੁਰੂਦੁਆਰਾ ਸਾਹਿਬ ਦੇ ਸਾਰੇ ਸੇਵਾਦਾਰ ਸਿੰਘਾਂ ਦਾ ਤਹਿਦਿਲੋਂ ਸ਼ੁਕਰਾਨਾ ਕੀਤਾ ਕਿਉਂਕਿ ਉਨ੍ਹਾਂ ਦੇ ਸੁਚੱਜੇ ਪ੍ਰਬੰਧਾਂ ਸਦਕਾ ਕਿਤਾਬ ਦਾ ਲੋਕ ਅਰਪਣ ਸਮਾਗਮ ਬਹੁਤ ਵਧੀਆ ਢੰਗ ਨਾਲ ਸੰਪੂਰਣ ਹੋਇਆ। ਇਸ ਲੋਕ ਅਰਪਨ ਸਮਾਗਮ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਨੂੰ ਸਪਾਂਸਰ ਕੀਤਾ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ, ਗੁਰਬਿੰਦਰ ਕੌਰ ਟਿੱਬਾ ਜੀ, ਡਾ਼ ਸੁਰਜੀਤ ਸਿੰਘ ਜਰਮਨੀ ਜੀ ਅਤੇ ਪਰਵੀਨ ਕੌਰ ਸਿੱਧੂ ਜੀ ਨੇ।