‘ਘੱਟ ਗਿਣਤੀ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਧਾਨ ਮੰਤਰੀ ਨੂੰ ਮਿਲਾਂਗੇ,’ ਡਾ. ਨਾਜ

ਟੋਰਾਂਟੋ, 9 ਸਤੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਦੁਨੀਆ ਵਿੱਚ ਹਜ਼ਾਰਾਂ ਲੋਕ ਰਾਤ ਨੂੰ ਭੁੱਖੇ ਸੌਂਦੇ ਹਨ ਤੇ ਘੱਟ ਗਿਣਤੀ ਵਾਲੀ ਲੋਕਾਈ ਸੈਂਕੜੇ ਮਸਲਿਆਂ ਨਾਲ ਜੂਝ ਰਹੀ ਹੈ। ਇਹ ਪਰਗਟਾਵਾ ਪੀਸ ਔਨ ਅਰਥ ਵੱਲੋਂ ਸਤਿਕਾਰ ਬੈਂਕਟ ਹਾਲ, ਮਿਸੀਸਾਗਾ, ਕੈਨੇਡਾ ਵਿਖੇ ਆਯੋਜਿਤ ਅੰਤਰਰਾਸ਼ਟਰੀ ਸੈਮੀਨਾਰ ਦੌਰਾਨ ਕੀਤਾ ਗਿਆ। ਡਾਕਟਰ ਸੋਲਮਨ ਨਾਜ਼ ਵਲੋਂ ਕਰਵਾਏ ਇਸ ਅੰਤਰਰਾਸ਼ਟਰੀ ਸੈਮੀਨਾਰ ‘ਚ ਕਈ ਦੇਸ਼ਾ ਤੋਂ ਵਿਦਵਾਨਾਂ ਤੇ ਚਿੰਤਕਾਂ ਨੇ ਹਿੱਸਾ ਲਿਆ।
ਸੈਮੀਨਾਰ ਦੀ ਸ਼ੁਰੂਆਤ ਬਿਸ਼ਪ ਐਡਵਿਨ ਰਿਆਜ਼ ਨੇ ਫੀਤਾ ਕਟ ਕੇ ਕੀਤੀ।
ਸ਼ਮਾਂ ਰੋਸ਼ਨ ਕਰਨ ਦੀ ਰਸਮ ਡਾਕਟਰ ਸੋਲਮਨ ਨਾਜ਼, ਡਾ. ਸਤਿੰਦਰ ਕਾਹਲੋਂ, ਸਹਿਜਪ੍ਰੀਤ ਮਾਂਗਟ ਤੇ ਜੋਬਨ ਨਿੱਜਰ ਵਲੋਂ ਨਿਭਾਈ ਗਈ ।
ਪ੍ਰਕਾਸ਼ ਮਸੀਹ ਵਲੋਂ ਮਿਸ਼ਨ ਸਟੇਟਮੈਂਟ ਪੜ੍ਹੀ ਗਈ ਤੇ ਸਰਬ ਲੋਕਾਈ ਦੀ ਕਾਮਯਾਬੀ ਲਈ ਅਰਦਾਸ ਕੀਤੀ ਗਈ । ਬਿਸ਼ਪ ਐਡਵਿਨ ਵੱਲੋਂ ਵਿਸ਼ਵ ਸ਼ਾਤੀ ਲਈ ਆਪਣੇ ਵਿਚਾਰ ਪੇਸ਼ ਕੀਤੇ ਗਏ । ਅਜਾਇਬ ਸਿੰਘ ਚੱਠਾ ਵਲੋਂ ਹਾਜਰੀਨ ਨੂੰ ਜੀ ਆਇਆ ਕਿਹਾ ਗਿਆ। ਉਨਾਂ ਡਾਕਟਰ ਨਾਜ਼ ਬਾਰੇ ਸੰਖੇਪ ਜਾਣਕਾਰੀ ਦਿਤੀ । ਇਸ ਮੌਕੇ ਡਾਕਟਰ ਨਾਜ਼ ਬਾਰੇ ਇਕ ਡਾਕੂਮੈਂਟਰੀ ਦਿਖਾਈ ਗਈ ਜਿਸ ਵਿਚ ਉਨਾਂ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਦੱਸਿਆ ਗਿਆ । ਹੋਰ ਸਮਾਜਕ ਸ਼ਖਸ਼ੀਅਤਾ ਵਲੋਂ ਵੀ ਉਨਾਂ ਦੀ ਵਡਿਆਈ ਕੀਤੀ ਗਈ ।
ਸੈਮੀਨਾਰ ਵਿੱਚ ਅਜਾਇਬ ਸਿੰਘ ਚੱਠਾ ਤੇ ਡਾ. ਸੋਲੋਮਨ ਨਾਜ਼ ਸਮੇਤ ਰਾਸ਼ਟਰੀ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਚਿੰਤਕਾਂ ਤੇ ਬੁਲਾਰਿਆਂ ਨੇ ਘੱਟ ਗਿਣਤੀ ਲੋਕਾਂ ਦੀਆਂ ਸਮੱਸਿਆਵਾਂ, ਅਹਿੰਸਾ, ਬੇਲੋੜੀ ਜੰਗ, ਭੁੱਖਮਰੀ ਤੇ ਧਰਮਾਂ ਦੇ ਵਿਸ਼ਵ ਸ਼ਾਂਤੀ ਵਿੱਚ ਯੋਗਦਾਨ ਬਾਰੇ ਵਿਚਾਰ ਪ੍ਰਗਟਾਏ।
ਜਗਤ ਪੰਜਾਬੀ ਸਭਾ ਦੇ ਪ੍ਰਧਾਨ ਸਰਦਾਰ ਅਜਾਇਬ ਸਿੰਘ ਚੱਠਾ ਨੇ ਕਿਹਾ ਕਿ ਸਾਨੂੰ ਲੋਕਾਈ ਦੀ ਭਲਾਈ ਖਿੜੇ ਮੱਥੇ ਕਰਨੀ ਚਾਹੀਦੀ ਜਿਸ ਲਈ ਸਾਨੂੰ ਤਮਾਮ ਉਮਰ ਸਿੱਖਦੇ ਤੇ ਸਿਖਾਉਂਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਵਿਦਵਾਨਾਂ ਵਲੋਂ ਆਪਣੇ ਪੇਪਰ ਵੀ ਪੜ੍ਹੇ ਗਏ ਜਿਨਾਂ ਵਿਚ ਡਾਕਟਰ ਸਤਿੰਦਰ ਕੌਰ ਕਾਹਲੋਂ, ਰਾਜਵੰਤ ਕੌਰ ਬਾਜਵਾ, ਡਾਕਟਰ ਡੀ. ਪੀ. ਸਿੰਘ, ਸਹਿਜ ਕੌਰ ਮਾਂਗਟ, ਦੀਪ ਕੁਲਦੀਪ, ਪਿਆਰਾ ਸਿੰਘ ਕੁਦੋਵਾਲ, ਅਮਰਜੀਤ ਸਿੰਘ ਸੰਘਾ, ਸੁਖਦੇਵ ਸਿੰਘ ( ਅਜ ਦੀ ਅਵਾਜ ), ਹਰਜੀਤ ਸਿੰਘ ਗਿੱਲ, ਸਰਦੂਲ ਸਿੰਘ ਥਿਆੜਾ, ਨਿਰਵੈਰ ਸਿੰਘ ਅਰੋੜਾ, ਅਮਨ ਗਿੱਲ, ਮੈਡਮ ਆਕੀਲਾ, ਹਰਦਿਆਲ ਸਿੰਘ ਝੀਤਾ, ਗੁਰਨਾਮ ਸਿੰਘ ਤੇ ਹਰਜੀਤ ਕੌਰ ਸਮੇਤ ਹੋਰਨਾਂ ਨੇ ਆਪਣੇ ਕੀਮਤੀ ਵਿਚਾਰ ਪ੍ਰਗਟਾਏ ।
ਡਾ. ਸੋਲੋਮਨ ਨਾਜ਼ ਨੇ ਕਿਹਾ ਕਿ ਘੱਟ ਗਿਣਤੀ ਸਮਾਜ ਦੀਆਂ ਤਮਾਮ ਸਮੱਸਿਆਵਾਂ ਦੇ ਹੱਲ ਲਈ ਅਸੀਂ ਪ੍ਰਧਾਨ ਮੰਤਰੀ ਨੂੰ ਮਿਲਾਂਗੇ ।
ਇਸ ਸੈਮੀਨਾਰ ਵਿਚ ਸਹਿਜ ਪ੍ਰੀਤ ਸਿੰਘ ਮਾਂਗਟ ਨੇ ਮੁਖ ਮਹਿਮਾਨ ਦੇ ਤੌਰ ਤੇ ਮੁੱਖ ਭੂਮਿਕਾ ਨਿਭਾਈ ਤੇ ਇਸ ਸੈਮੀਨਾਰ ਲਈ ਡਾਕਟਰ ਨਾਜ਼ ਤੇ ਪ੍ਰਬੰਧਕੀ ਟੀਮ ਨੂੰ ਮੁਬਾਰਬਕਾਂ ਦਿਤੀਆਂ I
ਬਾਬਾ ਗੁਰਦੇਵ ਸਿੰਘ ਨਿਹੰਗ ਸਿੰਘ ਨੇ ਵਿਸ਼ੇਸ ਮਹਿਮਾਨ ਦੇ ਤੋਰ ਤੇ ਹਾਜ਼ਰੀ ਲਵਾਈ ਤੇ ਇਸ ਨੇਕ ਕਮ ਲਾਈ ਹਮੇਸ਼ਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।
ਇਸ ਮੌਕੇ ਪ੍ਰਬੰਧਕੀ ਟੀਮ , ਡਾਕਟਰ ਸੋਲਮਨ ਨਾਜ਼, ਮਨਦੀਪ ਮਾਂਗਟ, ਦੀਪ ਕੁਲਦੀਪ , ਡਾਕਟਰ ਮਨਪ੍ਰੀਤ ਕੌਰ, ਬਲਵਿੰਦਰ ਕੌਰ ਚੱਠਾ ਤੇ ਹਰਜੀਤ ਸਿੰਘ ਗਿੱਲ ਵਲੋਂ ਸਾਰੇ ਬੁਲਾਰਿਆਂ ਨੂੰ ਸਰਟੀਫਿਕੇਟ ਦਿਤੇ ਗਏ । ਪੰਜਾਬੀ ਸਮਾਜ ਵਿੱਚੋਂ ਸ਼ਾਮਲ ਹੋਈਆ ਪੰਜਾਬੀ ਲਈ ਕਮ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ।
ਅੰਤਰਰਾਸ਼ਟਰੀ ਸੈਮੀਨਾਰ ਦੇ ਸੰਚਾਲਨ ਵਿੱਚ ਡਾ. ਸੰਤੋਖ ਸਿੰਘ ਸੰਧੂ ਅਤੇ ਸਰਦਾਰ ਸਰਦੂਲ ਸਿੰਘ ਥਿਆੜਾ ਨੇ ਜਿਕਰਯੋਗ ਭੂਮਿਕਾ ਨਿਭਾਈ।