ਪੈਸੇ ਦੀ ਇਸ ਦੁਨੀਆਂ ਅੰਦਰ,
ਪੈਸੇ ਦਾ ਮੁੱਲ ਹੈ ਸੱਚੀ,
ਰਿਸ਼ਤਿਆਂ ਦੇ ਵਿੱਚ ਭਰੇ ਕੁੜੱਤਣ,
ਗੱਲ ਸਿਆਣਿਆਂ ਦੱਸੀ,
ਕਠਪੁਤਲੀਆਂ ਬਣ-ਬਣ ਲੋਕੀਂ,
ਇੱਥੇ ਜਾਣ ਪੈਸੇ ਪਿੱਛੇ ਨੱਚੀ,
ਪ੍ਰਿੰਸ ਨਿਮਾਣਿਆ ਇਹ ਪੈਸੇ ਨੇ,
ਸਭ ਦੀ ਪੋਚ ਕੇ ਰੱਖਤੀ ਫ਼ੱਟੀ,
ਬਣ ਮਸਤ ਮੌਲਾ ਤੇ ਨੱਚ ਲੈ ਤੂੰ ਵੀ,
ਜਿਵੇਂ ਦੁਨੀਆਂ ਜਾਂਦੀ ਨੱਚੀ,

ਰਣਬੀਰ ਸਿੰਘ ਪ੍ਰਿੰਸ
ਆਫ਼ਿਸਰ ਕਾਲੋਨੀ ਸੰਗਰੂਰ
9872299613