6 ਕਰੋੜ ਤੋਂ ਜਿਆਦਾ 70 ਸਾਲਾਂ ਦੇ ਬਜੁਰਗਾਂ ਨੂੰ ਮਿਲੇਗਾ ਫਾਇਦਾ : ਕਿ੍ਰਸ਼ਨ ਨਾਰੰਗ
ਕੋਟਕਪੂਰਾ, 10 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵਲੋਂ 9ਵੇਂ ਆਯੁਰਵੈਦ ਦਿਵਸ ਮੌਕੇ 70 ਸਾਲਾਂ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਪੰਜ ਲੱਖ ਰੁਪਏ ਦੇ ਮੁਫਤ ਇਲਾਜ ਦੀ ਸਹੂਲਤਾਂ ਦੀ ਸ਼ੁਰੂਆਤ ਕਰਕੇ ਬਜੁਰਗਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਹੈ। ਜਿਸ ਦੀ ਪ੍ਰਸੰਸਾ ਕਰਦਿਆਂ ਭਾਰਤੀ ਜਨਤਾ ਪਾਰਟੀ ਮੰਡਲ ਕੋਟਕਪੂਰਾ ਦੇ ਪ੍ਰਧਾਨ ਸ਼੍ਰੀ ਕਿ੍ਰਸ਼ਨ ਨਾਰੰਗ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਆਯੂਸ਼ਮਾਨ ਭਾਰਤ ਪ੍ਰਧਾਨ ਜਨ ਅਰੋਗਿਆ ਯੋਜਨਾ ਦਾ ਵਿਸਥਾਰ ਕੀਤਾ ਹੈ ਅਤੇ ਇਸ ਵਿੱਚ ਬਜੁਰਗਾਂ ਨੂੰ ਵੀ ਸ਼ਾਮਿਲ ਕੀਤਾ ਹੈ। ਉਹਨਾਂ ਕਿਹਾ ਕਿ ਇਸ ਇਲਾਜ ਨਾਲ ਦੇਸ਼ ਭਰ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 6 ਕਰੋੜ ਤੋਂ ਜਿਆਦਾ ਬਜੁਰਗਾਂ ਨੂੰ ਫਾਇਦਾ ਮਿਲੇਗਾ। ਇਸ ਯੋਜਨਾ ਵਿੱਚ ਸਭ ਤਰਾਂ ਦੀ ਆਮਦਨ ਵਾਲੇ ਬਜੁਰਗ ਮੁਫਤ ਇਲਾਜ ਕਰਵਾ ਸਕਣਗੇ। ਕਿ੍ਰਸ਼ਨ ਨਾਰੰਗ ਨੇ ਦੱਸਿਆ ਕਿ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਤਹਿਤ 29 ਹਜਾਰ ਤੋਂ ਜਿਆਦਾ ਲਿਸਟਿਡ ਹਸਪਤਾਲਾਂ ਵਿੱਚ ਪੰਜ ਲੱਖ ਤੱਕ ਮੁਫਤ ਇਲਾਜ ਕਰਵਾਇਆ ਜਾ ਸਕੇਗਾ। ਇਸ ਯੋਜਨਾ ਨੂੰ ਲਾਗੂ ਕਰਨ ਲਈ ਮੰਡਲ ਪ੍ਰਧਾਨ ਕੋਟਕਪੂਰਾ ਸ਼੍ਰੀ ਕਿ੍ਰਸ਼ਨ ਨਾਰੰਗ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।