ਫਰੀਦਕੋਟ 15 ਮਈ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਵੱਲੋਂ ਗੁਰਦੁਆਰਾ ਸਾਹਿਬ ਹਰਿੰਦਰਾ ਨਗਰ ਵਿਖੇ ਇੱਕ ਹੰਗਾਮੀ ਮੀਟਿੰਗ ਸਭਾ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ ਗਈ। ਜਿਸ ਵਿੱਚ ਸਭਾ ਵੱਲੋਂ ਪੰਜਾਬੀ ਸਾਹਿਤ ਜਗਤ ਦੇ ਧਰੂ ਤਾਰੇ ਪ੍ਰਸਿੱਧ ਸ਼ਾਇਰ ਉੱਚ ਕੋਟੀ ਦੇ ਕਵੀ ਡਾ ਸੁਰਜੀਤ ਪਾਤਰ ਜੀ ਦੇ ਅਚਾਨਕ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਦੋ ਮਿੰਟ ਦਾ ਮੌਨ ਧਾਰ ਕੇ ਡਾ ਸੁਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਸਭਾ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ , ਸਭਾ ਦੇ ਜਨਰਲ ਸਕੱਤਰ ਇਕਬਾਲ ਘਾਰੂ , ਸਲਾਹਕਾਰ ਇੰਜ: ਦਰਸ਼ਨ ਰੋਮਾਣਾ , ਖ਼ਜ਼ਾਨਚੀ ਸੁਰਿੰਦਰ ਪਾਲ ਸ਼ਰਮਾ ਭਲੂਰ , ਪ੍ਰਸਿੱਧ ਪੱਤਰਕਾਰ ਤੇ ਲੇਖਕ ਡਾ. ਧਰਮ ਪ੍ਰਵਾਨਾ , ਪ੍ਰਸਿੱਧ ਨੌਜਵਾਨ ਸਾਹਿਤਕਾਰ ਵਤਨਵੀਰ ਜ਼ਖਮੀ , ਹਰਸੰਗੀਤ ਸਿੰਘ ਗਿੱਲ ਆਦਿ ਹਾਜ਼ਰ ਸਨ। ਹਾਜ਼ਰ ਲੇਖਕਾਂ ਨੇ ਡਾ. ਸੁਰਜੀਤ ਪਾਤਰ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਕਵਿਤਾਵਾ , ਗ਼ਜ਼ਲ , ਗੀਤ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਆਪੋ ਆਪਣੇ ਸ਼ਬਦਾਂ ਵਿੱਚ ਉਨ੍ਹਾਂ ਦੀ ਸ਼ਖਸ਼ੀਅਤ ਦੇ ਵੱਖ ਵੱਖ ਪੱਖਾਂ ਤੇ ਚਾਨਣਾ ਪਾਇਆ। ਕਰਨਲ ਬਲਬੀਰ ਸਿੰਘ ਸਰਾਂ ਨੇ ਵੀ ਸੁਰਜੀਤ ਪਾਤਰ ਜੀ ਕਾਵਿ ਕਲਾ ਨੂੰ ਭਰਪੂਰ ਦਾਤ ਦਿੱਤੀ ਗਈ। ਇੰਜ. ਦਰਸ਼ਨ ਰੋਮਾਣਾ ਨੇ ਵੀ ਪਾਤਰ ਸਾਹਿਬ ਦੇ ਸੁਭਾਅ ਅਤੇ ਰਚਨਾਵਾਂ ਦੀ ਤਾਰੀਫ ਕੀਤੀ। ਸੁਰਿੰਦਰ ਪਾਲ ਸ਼ਰਮਾ ਨੇ ਵੀ ਪਾਤਰ ਸਾਹਿਬ ਨੂੰ ਮਿਲਣ ਦੀ ਤਾਂਘ ਦਾ ਹੇਰਵਾ ਪ੍ਰਗਟ ਕੀਤਾ। ਇਕਬਾਲ ਘਾਰੂ ਨੇ ਵੀ ਹਾਜ਼ਰ ਲੇਖਕਾਂ ਸਾਹਮਣੇ ਪਾਤਰ ਸਾਹਿਬ ਨਾਲ ਹੋਈ ਮੁਲਾਕਾਤ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਤੇ ਉਨ੍ਹਾਂ ਨੇ ਪਾਤਰ ਸਾਹਿਬ ਤੋਂ ਮਿਲੀ ਥਾਪੜੀ ਨੂੰ ਆਪਣੀ ਕਲਮ ਦੀ ਪ੍ਰਗਤੀ ਲਈ ਸੁਭਾਗ ਦੱਸਿਆ।ਵਤਨਵੀਰ ਜ਼ਖਮੀ ਨੇ ਵੀ ਆਪਣੀਆਂ ਸੁਰਜੀਤ ਪਾਤਰ ਜੀ ਨਾਲ ਹੋਈਆਂ ਦੋ ਮੁਲਾਕਾਤਾਂ ਦੀ ਯਾਦ ਨੂੰ ਯਾਦ ਨੂੰ ਤਾਜ਼ਾ ਕੀਤਾ ਗਿਆ। ਡਾ. ਧਰਮ ਪ੍ਰਵਾਨਾ ਨੇ ਵੀ ਸੁਰਜੀਤ ਪਾਤਰ ਜੀ ਦੀਆਂ ਰਚਨਾਵਾਂ ਤੇ ਉਨ੍ਹਾਂ ਜੀ ਸਾਹਿਤ ਨੂੰ ਦੇਣ ਦੀ ਖੂਬ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨਾਲ ਹੋਈ ਮੁਲਾਕਾਤ ਦੀ ਯਾਦ ਨੂੰ ਤਾਜ਼ਾ ਕੀਤਾ। ਸਮੁੱਚੀ ਸਭਾ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।