ਕੋਟਕਪੂਰਾ, 28 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਕੋਟਕਪੂਰਾ ਦੀਆਂ ਬਲਾਕ-ਪੱਧਰੀ ਖੇਡਾਂ ਹੋਈਆਂ, ਜਿਸ ਵਿੱਚ ਸੈਂਟਰ ਸਰਾਵਾਂ ਦੇ ਸਕੂਲਾਂ ਨੇ ਸੀ.ਐਚ.ਟੀ. ਲਖਵਿੰਦਰ ਸਿੰਘ ਦੀ ਅਗਵਾਈ ’ਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਖੇਡ ਸਕੱਤਰ ਪ੍ਰੀਤ ਭਗਵਾਨ ਸਿੰਘ ਨੇ ਦੱਸਿਆ ਕਿ ਬਲਾਕ-ਪੱਧਰੀ ਖੇਡਾਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਗੁਰੂਸਰ ਦੇ ਬੱਚਿਆਂ ਨੇ ਸ਼ਾਨਦਾਰ ਕਾਰਗੁਜਾਰੀ ਦਿਖਾਉਂਦਿਆਂ ਖੋ-ਖੋ ’ਚ ਲੜਕੇ ਅਤੇ ਖੋ-ਖੋ ਲੜਕੀਆਂ ਵਿੱਚ ਪਹਿਲਾ, 400 ਮੀਟਰ (ਲੜਕੀਆਂ) ਸਰਕਾਰੀ ਪ੍ਰਾਇਮਰੀ ਸਕੂਲ ਸਰਾਵਾਂ ਨੇ ਪਹਿਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸਰਾਵਾਂ ਨੇ ਦੂਜਾ, 600 ਮੀਟਰ (ਲੜਕੀਆਂ) ’ਚ ਪਹਿਲਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਭਾਗ ਸਿੰਘ ਵਾਲਾ, ਯੋਗਾ ਰਿਧਮਕ (ਲੜਕੀਆਂ) ਦੂਜਾ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਭਾਗ ਸਿੰਘ ਵਾਲਾ, ਕਰਾਟੇ (ਲੜਕੇ) ਦੂਜਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਬਹਿਬਲ ਕਲਾਂ ਨੇ ਪ੍ਰਾਪਤ ਕਰਕੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁੱਖ ਅਧਿਆਪਕ ਰਾਮਦਾਸ, ਮੁੱਖ ਅਧਿਆਪਕਾ ਰਸਪਾਲ ਕੌਰ, ਸਰਬਜੀਤ ਕੌਰ ਅਤੇ ਗੁਰਵਿੰਦਰ ਕੌਰ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਜੀਤ ਕੁਮਾਰ, ਤੇਜਪਾਲ, ਰਵੀ ਸ਼ੇਰ ਸਿੰਘ, ਮੈਡਮ ਸੋਨੀਆ ਅਤੇ ਸੈਂਟਰ ਸਰਾਵਾਂ ਦੇ ਸਾਰੇ ਅਧਿਆਪਕਾਂ ਨੇ ਜੇਤੂ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।